ਲੈਪਟਾਪ, ਟੈਬਲੇਟ, ਕੰਪਿਊਟਰ ਆਦਿ ਦੇ ਆਯਾਤ ''ਤੇ ਲੱਗ ਸਕਦੀ ਹੈ ਪਾਬੰਦੀ

Saturday, Sep 23, 2023 - 04:47 PM (IST)

ਬਿਜ਼ਨੈੱਸ ਡੈਸਕ - ਇਲੈਕਟ੍ਰਾਨਿਕਸ ਅਤੇ ਸੂਚਨਾ ਮੰਤਰਾਲੇ ਨੇ ਲੈਪਟਾਪ, ਟੈਬਲੇਟ, ਕੰਪਿਊਟਰ ਅਤੇ ਛੋਟੇ ਸਰਵਰ ਦਾ ਆਯਾਤ ਕਰਨ ਵਾਲੀਆਂ ਕੰਪਨੀਆਂ ਨੂੰ 1 ਨਵੰਬਰ ਤੋਂ ਵਿਦੇਸ਼ ਵਪਾਰ ਡਾਇਰੈਕਟਰੇਟ ਦੀ ਵੈੱਬਸਾਈਟ 'ਤੇ ਰਜਿਸਟਰ ਕਰਵਾਉਣ ਦਾ ਪ੍ਰਸਤਾਵ ਦਿੱਤਾ ਹੈ। ਵੈੱਬਸਾਈਟ 'ਤੇ ਰਜਿਸਟਰ ਹੋਈਆਂ ਕੰਪਨੀਆਂ ਨੂੰ ਇਕ ਨਿਸ਼ਚਿਤ ਸਮੇਂ ਲਈ ਇਨ੍ਹਾਂ ਉਤਪਾਦਾਂ ਦੇ ਨਿਰਯਾਤ ਤੋਂ ਰੋਕਿਆ ਨਹੀਂ ਜਾਵੇਗਾ। ਆਯਾਤ 'ਤੇ ਪਾਬੰਦੀ ਕਦੋਂ ਲਾਗੂ ਹੋਵੇਗੀ, ਇਸ 'ਤੇ ਹਾਲੇ ਚਰਚਾ ਹੋ ਰਹੀ ਹੈ। 

ਇਹ ਵੀ ਪੜ੍ਹੋ : RBI ਦਾ ਵੱਡਾ ਫ਼ੈਸਲਾ, ਕਰਜ਼ਾ ਨਾ ਮੋੜਨ ਵਾਲਿਆਂ ਦੀਆਂ ਹੁਣ ਵਧਣਗੀਆਂ ਮੁਸ਼ਕਿਲਾਂ

ਇਸ ਲਈ ਮੰਤਰਾਲੇ ਨੇ ਪਹਿਲਾਂ ਅਗਲੇ ਸਾਲ ਅਪ੍ਰੈਲ ਮਹੀਨੇ ਬਾਰੇ ਸੋਚਿਆ ਸੀ ਪਰ ਉਦਯੋਗ ਸਮੇਂ ਨੂੰ ਹੋਰ ਵਧਾਉਣ ਦੀ ਮੰਗ ਕਰ ਰਹੇ ਹਨ। ਭਾਰਤ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜੇਕਰ ਸਪਲਾਈ ਚੇਨ ਵਿੱਚ ਅਚਾਨਕ ਕੋਈ ਰੁਕਾਵਟ ਆਉਂਦੀ ਹੈ ਜਾਂ ਜੇਕਰ ਇਹਨਾਂ ਉਤਪਾਦਾਂ ਦੀ ਜ਼ਰੂਰਤ ਅਨੁਮਾਨ ਤੋਂ ਵੱਧ ਹੁੰਦੀ ਹੈ, ਤਾਂ ਆਯਾਤ ਪ੍ਰਬੰਧਨ ਪ੍ਰਣਾਲੀ ਵਿੱਚ ਨਿਯਮਾਂ ਦੀ ਸਮੀਖਿਆ ਕਰਨ ਲਈ ਲੋੜੀਂਦੇ ਉਪਾਅ ਕੀਤੇ ਜਾਣਗੇ। ਸਰਕਾਰ ਨੇ ਕਿਹਾ ਕਿ ਕੰਪਨੀਆਂ ਨੂੰ ਇਨ੍ਹਾਂ ਉਤਪਾਦਾਂ ਦੀ ਦਰਾਮਦ ਲਈ ਇਕ ਦੇਸ਼ 'ਤੇ ਨਿਰਭਰ ਹੋਣ ਦਾ ਜੋਖ਼ਮ ਲੈਣ ਦੀ ਬਜਾਏ ਵੱਖ-ਵੱਖ ਖੇਤਰਾਂ ਅਤੇ ਰਾਜਾਂ ਤੋਂ ਆਪਣੇ ਆਯਾਤ ਵਿੱਚ ਵਿਭਿੰਨਤਾ ਲਿਆਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਗਿਰਾਵਟ ਪਰ ਗੌਤਮ ਅਡਾਨੀ ਨੇ ਪਛਾੜੇ ਦੁਨੀਆ ਦੇ ਅਰਬਪਤੀ, ਜਾਣੋ ਕੁੱਲ ਜਾਇਦਾਦ

ਇਸ ਦੌਰਾਨ ਕਈ IT ਹਾਰਡਵੇਅਰ ਕੰਪਨੀਆਂ ਨੇ ਕਿਹਾ ਕਿ ਘਰੇਲੂ ਪੱਧਰ 'ਤੇ ਉਤਪਾਦਨ ਵੱਖ-ਵੱਖ ਪੜਾਵਾਂ 'ਚ ਹੋ ਸਕਦਾ ਹੈ। ਅਜਿਹੇ 'ਚ ਲੋਕਲ ਪੱਧਰ 'ਤੇ ਅਸੈਂਬਲ ਕਰਨ ਦੀ ਉਨ੍ਹਾਂ ਦੀ ਸਮਰੱਥਾ ਵੱਖ-ਵੱਖ ਹੋਵੇਗੀ ਜਿਸ ਕਾਰਨ ਆਯਾਤ ਪ੍ਰਬੰਧਨ ਵਿਵਸਥਾ ਤਹਿਤ ਇਸ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਕੰਪਨੀਆਂ ਦਾ ਇਹ ਤਰਕ ਹੈ ਕਿ IT ਹਾਰਡਵੇਅਰ ਲਈ 2.0 P.L.I. ਤਹਿਤ ਉਹ ਪਹਿਲੇ ਸਾਲ ਦੇ ਤੌਰ 'ਤੇ ਵਿੱਤੀ ਸਾਲ 2024 ਜਾਂ 2025 ਨੂੰ ਚੁਣ ਸਕਦੇ ਹਨ।

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News