2023-24 ਦੇ ਪਹਿਲੇ 7 ਮਹੀਨਿਆਂ 'ਚ 177 ਫ਼ੀਸਦੀ ਵਧਿਆ ਆਈਫੋਨ ਦਾ ਆਯਾਤ

Thursday, Nov 23, 2023 - 03:14 PM (IST)

2023-24 ਦੇ ਪਹਿਲੇ 7 ਮਹੀਨਿਆਂ 'ਚ 177 ਫ਼ੀਸਦੀ ਵਧਿਆ ਆਈਫੋਨ ਦਾ ਆਯਾਤ

ਬਿਜ਼ਨੈੱਸ ਡੈਸਕ - ਅੱਜ ਦੇ ਸਮੇਂ 'ਚ ਲੋਕ ਆਈਫੋਨ ਦੇ ਦਿਵਾਨੇ ਹੋ ਗਏ ਹਨ, ਜਿਸ ਕਾਰਨ ਆਈਫੋਨ ਦੀ ਮੰਗ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਮੌਜੂਦਾ ਵਿੱਤੀ ਸਾਲ ਦੇ ਪਹਿਲੇ 7 ਮਹੀਨਿਆਂ (ਅਪ੍ਰੈਲ ਤੋਂ ਅਕਤੂਬਰ) ਵਿੱਚ ਐਪਲ ਇੰਕ ਨੇ ਭਾਰਤ ਤੋਂ 5 ਬਿਲੀਅਨ ਡਾਲਰ ਤੋਂ ਵੱਧ ਦੇ ਆਈਫੋਨ ਬਰਾਮਦ ਕੀਤੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੇਸ਼ ਤੋਂ ਆਈਫੋਨ ਦੀ ਬਰਾਮਦ ਵਿੱਚ ਪਿਛਲੇ ਸਾਲ ਨਾਲੋ ਅਪ੍ਰੈਲ-ਅਕਤੂਬਰ ਦੇ ਮੁਕਾਬਲੇ 177 ਫ਼ੀਸਦੀ ਦਾ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ - ਪੈਸੇ ਨਾਲ ਜੁੜੀਆਂ ਇਹ 5 ਆਦਤਾਂ ਬਦਲ ਸਕਦੀਆਂ ਹਨ ਤੁਹਾਡੀ ਜ਼ਿੰਦਗੀ, ਜ਼ਰੂਰ ਦਿਓ ਧਿਆਨ

ਦੂਜੇ ਪਾਸੇ ਉਦਯੋਗ ਅਤੇ ਸਰਕਾਰੀ ਅੰਕੜਿਆਂ ਦੇ ਅਨੁਸਾਰ, ਐਪਲ ਨੇ ਅਪ੍ਰੈਲ-ਅਕਤੂਬਰ 2022 ਵਿੱਚ ਤਿੰਨ ਕੰਟਰੈਕਟ ਆਈਫੋਨ ਨਿਰਮਾਤਾ ਕੰਪਨੀਆਂ ਦੇ ਜ਼ਰੀਏ ਦੇਸ਼ ਤੋਂ 1.8 ਅਰਬ ਡਾਲਰ ਦੇ ਹੈਂਡਸੈੱਟ ਬਰਾਮਦ ਕੀਤੇ ਸਨ। ਆਈਫੋਨ ਨਿਰਯਾਤ ਵਿੱਚ ਭਾਰੀ ਵਾਧੇ ਨੂੰ ਦੇਖਦੇ ਹੋਏ ਉਦਯੋਗ ਵਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਾਲ ਅਪ੍ਰੈਲ ਤੋਂ ਅਕਤੂਬਰ ਤੱਕ ਲਗਭਗ 8 ਅਰਬ ਡਾਲਰ ਦੇ ਸਮਾਰਟਫੋਨ ਨਿਰਯਾਤ ਕੀਤੇ ਗਏ ਹੋਣਗੇ। ਇਹ ਹਿਸਾਬ ਨਾਲ ਔਸਤਨ ਹਰ ਮਹੀਨੇ 1 ਅਰਬ ਡਾਲਰ ਤੋਂ ਵੱਧ ਦੇ ਸਮਾਰਟਫੋਨ ਨਿਰਯਾਤ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ - 22 ਦਿਨਾਂ 'ਚ ਹੋਣਗੇ 38 ਲੱਖ ਵਿਆਹ, 4.47 ਲੱਖ ਕਰੋੜ ਦੇ ਕਾਰੋਬਾਰ ਦੀ ਉਮੀਦ, ਭਲਕੇ ਸ਼ੁਰੂ ਹੋਵੇਗਾ ਮਹੂਰਤ

ਦੱਸ ਦੇਈਏ ਕਿ ਪਿਛਲੇ ਸਾਲ ਇਸੇ ਅਰਸੇ 'ਚ ਸਿਰਫ਼ 4.97 ਬਿਲੀਅਨ ਡਾਲਰ ਦੇ ਸਮਾਰਟਫੋਨਜ਼ ਦੀ ਬਰਾਮਦ ਕੀਤੀ ਗਈ ਸੀ, ਜਿਸ ਦਾ ਮਤਲਬ ਹੈ ਕਿ ਇਸ ਵਾਰ ਬਰਾਮਦ 'ਚ ਕਰੀਬ 61 ਫ਼ੀਸਦੀ ਦਾ ਵਾਧਾ ਹੋਇਆ ਹੈ। ਐਪਲ ਨੇ ਮੋਬਾਈਲ ਫੋਨਾਂ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (PLI) ਸਕੀਮ ਦੇ ਤੀਜੇ ਸਾਲ ਵਿੱਚ ਦੇਸ਼ ਵਿੱਚ ਆਪਣੇ ਨਿਰਮਾਣ ਵਿੱਚ ਵਾਧਾ ਕੀਤਾ ਹੈ। ਇਸ ਲਈ ਦੇਸ਼ ਤੋਂ ਨਿਰਯਾਤ ਕੀਤੇ ਗਏ ਕੁੱਲ ਸਮਾਰਟਫ਼ੋਨਸ ਵਿੱਚ ਆਈਫੋਨ ਦੀ ਹਿੱਸੇਦਾਰੀ ਕਾਫ਼ੀ ਵਧੀ ਹੈ। ਵਿੱਤੀ ਸਾਲ 2022 ਵਿੱਚ ਕੁੱਲ 5.8 ਅਰਬ ਡਾਲਰ ਦੇ ਸਮਾਰਟਫ਼ੋਨ ਨਿਰਯਾਤ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 22 ਫ਼ੀਸਦੀ ਆਈਫੋਨਜ਼ ਦਾ ਸੀ। ਐਪਲ ਇੰਕ ਦੇ ਬੁਲਾਰੇ ਨੇ ਇਸ ਸਬੰਧ 'ਚ ਪੁੱਛੇ ਗਏ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News