ਬੀਮਾ ਕੰਪਨੀਆਂ ਦੇ ਪ੍ਰੀਮੀਅਮ ’ਤੇ ਪਿਆ ਆਟੋ ਕੰਪਨੀਆਂ ਦੀ ਵਿਕਰੀ ਘਟਨ ਦਾ ਅਸਰ
Friday, Jun 19, 2020 - 11:53 AM (IST)
ਮੁੰਬਈ – ਆਟੋ ਕੰਪਨੀਆਂ ਦੀ ਵਿਕਰੀ ’ਚ ਗਿਰਾਵਟ ਦਾ ਅਸਰ ਜਨਰਲ ਬੀਮਾ ਕੰਪਨੀਆਂ ਦੀ ਪ੍ਰੀਮੀਅਮ ਆਮਦਨ ’ਤੇ ਪਿਆ ਹੈ। ਫਸਲ ਪ੍ਰੀਮੀਅਮ ਕੁਲੈਕਸ਼ਨ ’ਚ ਆਈ ਰੁਕਾਵਟ ਦਾ ਅਸਰ ਵੀ ਬੀਮਾ ਕੰਪਨੀਆਂ ’ਤੇ ਪਿਆ ਹੈ। ਇਨ੍ਹਾਂ ਕਾਰਨਾਂ ਕਾਰਨ ਮਈ ’ਚ ਲਗਾਤਾਰ ਦੂਜੇ ਮਹੀਨੇ ਪ੍ਰੀਮੀਅਮ ਆਮਦਨ ਕਮਜ਼ੋਰ ਰਹੀ ਹੈ। ਹਾਲਾਂਕਿ ਹੈਲਥ ਤੇ ਫਾਇਰ ਇੰਸ਼ੌਰੈਂਸ ਵਰਗੇ ਵਿਭਾਗਾਂ ’ਚ ਰਿਕਵਰੀ ਦੇ ਸੰਕੇਤ ਦਿਖੇ ਹਨ। ਇਰਡਾ ਦੇ ਮਹੀਨਾਵਾਰ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਗੈਰ-ਜੀਵਨ ਬੀਮਾ ਪ੍ਰੀਮੀਅਮ ਮਈ ’ਚ 9 ਫੀਸਦੀ ਘਟਿਆ ਜਦਕਿ ਮੌਜੂਦਾ ਮਾਲੀ ਸਾਲ ਦੇ ਪਹਿਲੇ 2 ਮਹੀਨਿਆਂ ’ਚ ਇਸ ’ਚ 10 ਫੀਸਦੀ ਦੀ ਗਿਰਾਵਟ ਆਈ। ਇਰਡਾ ਦੇ ਅੰਕੜਿਆਂ ਅਨੁਸਾਰ ਮੋਟਰ ਪ੍ਰੀਮੀਅਮ ’ਚ 48 ਫੀਸਦੀ ਤੇ ਫਸਲ ਬੀਮਾ ’ਚ 23 ਫੀਸਦੀ ਤੱਕ ਦੀ ਕਮਜ਼ੋਰੀ ਆਈ ਹੈ। ਹਾਲਾਂਕਿ ਅਰਥਵਿਵਸਥਾ ਦੀ ਹਾਲਤ ’ਚ ਹੌਲੀ-ਹੌਲੀ ਸੁਧਾਰ ਤੇ ਗਾਹਕਾਂ ਵਿਚਾਲੇ ਸਿਹਤ ਬੀਮਾ ਨੂੰ ਲੈ ਕੇ ਵਧ ਰਹੀ ਜਾਗਰੂਕਤਾ ਕਾਰਨ ਕੁੱਲ ਬੀਮਾ ਪ੍ਰੀਮੀਅਮ ’ਚ 9 ਫੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲਿਆ। ਫਾਇਰ ਬੀਮਾ ਪ੍ਰੀਮੀਅਮ’ਚ 22 ਫੀਸਦੀ ਤੱਕ ਦੀ ਗ੍ਰੋਥ ਦੇਖਣ ਨੂੰ ਮਿਲੀ।