ਆਨਲਾਈਨ ਗੇਮਿੰਗ 'ਤੇ 28% GST ਦਾ ਪ੍ਰਭਾਵ, ਕੰਪਨੀਆਂ ਨੇ ਸ਼ੁਰੂ ਕੀਤੀ ਛਾਂਟੀ

Wednesday, Aug 09, 2023 - 01:26 PM (IST)

ਆਨਲਾਈਨ ਗੇਮਿੰਗ 'ਤੇ 28% GST ਦਾ ਪ੍ਰਭਾਵ, ਕੰਪਨੀਆਂ ਨੇ ਸ਼ੁਰੂ ਕੀਤੀ ਛਾਂਟੀ

ਬਿਜ਼ਨੈੱਸ ਡੈਸਕ: GST ਕੌਂਸਲ ਵੱਲੋਂ ਆਨਲਾਈਨ ਗੇਮਿੰਗ 'ਤੇ 28 ਫ਼ੀਸਦੀ ਜੀਐੱਸਟੀ ਲਗਾਉਣ ਤੋਂ ਬਾਅਦ ਆਨਲਾਈਨ ਸਪੋਰਟਸ ਪਲੇਟਫਾਰਮ ਮੋਬਾਈਲ ਪ੍ਰੀਮੀਅਮ ਲੀਗ (ਐੱਮਪੀਐੱਲ) ਨੇ ਛਾਂਟੀ ਸ਼ੁਰੂ ਕਰ ਦਿੱਤੀ ਹੈ। MPL ਨੇ ਲਾਗਤ ਵਿੱਚ ਕਟੌਤੀ ਕਰਕੇ 350 ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਇਹ ਜਾਣਕਾਰੀ ਕੰਪਨੀ ਦੁਆਰਾ ਭੇਜੀ ਗਈ ਇੱਕ ਅੰਦਰੂਨੀ ਮੇਲ ਵਿੱਚ ਦਿੱਤੀ ਗਈ ਹੈ।ਕੰਪਨੀ ਨੇ ਇਹ ਫ਼ੈਸਲਾ GST ਕੌਂਸਲ ਵੱਲੋਂ ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ 'ਤੇ 28 ਫ਼ੀਸਦੀ ਜੀਐੱਸਟੀ ਲਗਾਉਣ ਤੋਂ ਬਾਅਦ ਲਿਆ ਹੈ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਮੋਬਾਈਲ ਪ੍ਰੀਮੀਅਰ ਲੀਗ ਦੇ ਸਹਿ-ਸੰਸਥਾਪਕ ਸਾਈ ਸ਼੍ਰੀਨਿਵਾਸ ਨੇ ਆਪਣੇ ਕਰਮਚਾਰੀਆਂ ਨੂੰ ਭੇਜੀ ਇੱਕ ਈ-ਮੇਲ ਵਿੱਚ ਕਿਹਾ ਕਿ ਪਿਛਲੇ ਹਫ਼ਤੇ ਇਹ ਸਪੱਸ਼ਟ ਕੀਤਾ ਗਿਆ ਸੀ ਕਿ 28 ਫ਼ੀਸਦੀ ਜੀਐੱਸਟੀ ਪੂਰੇ ਮੁੱਲ 'ਤੇ ਲਗਾਇਆ ਜਾਵੇਗਾ ਨਾ ਕਿ ਕੁੱਲ ਗੇਮਿੰਗ ਮਾਲੀਆ 'ਤੇ। ਕੰਪਨੀ ਦੇ ਸਹਿ-ਸੰਸਥਾਪਕ ਨੇ ਕਿਹਾ ਕਿ ਜੀਐੱਸਟੀ ਕੌਂਸਲ ਦੇ ਨਵੇਂ ਨਿਯਮ ਲਾਗੂ ਹੋਣ ਨਾਲ ਕੰਪਨੀ 'ਤੇ ਟੈਕਸ ਦਾ ਬੋਝ ਕਰੀਬ 35-400 ਫ਼ੀਸਦੀ ਵਧ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੱਕ ਕੰਪਨੀ ਹੋਣ ਦੇ ਨਾਤੇ ਅਸੀਂ 50 ਫ਼ੀਸਦੀ ਜਾਂ ਵੱਧ ਤੋਂ ਵੱਧ 100 ਫ਼ੀਸਦੀ ਵਾਧੇ ਲਈ ਤਿਆਰ ਹੋ ਸਕਦੇ ਹਾਂ ਪਰ ਇਸ ਅਚਾਨਕ ਵੱਡੇ ਵਾਧੇ ਨੂੰ ਪੂਰਾ ਕਰਨ ਲਈ ਸਾਨੂੰ ਕੁਝ ਬਹੁਤ ਸਖ਼ਤ ਫ਼ੈਸਲੇ ਲੈਣ ਦੀ ਲੋੜ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਮੁੜ ਪੈਰ ਪਸਾਰ ਸਕਦਾ ਬੈਂਕਿੰਗ ਸੰਕਟ! ਸ਼ੇਅਰ ਮਾਰਕੀਟ ’ਚ ਮਚੀ ਹਾਹਾਕਾਰ

ਸ਼੍ਰੀਨਿਵਾਸ ਨੇ ਕਿਹਾ, “ਹਾਲਾਂਕਿ ਇਸ ਦੇ ਬਾਵਜੂਦ ਸਾਨੂੰ ਅਜੇ ਵੀ ਆਪਣੇ ਲੋਕਾਂ ਨਾਲ ਸਬੰਧਤ ਖ਼ਰਚੇ ਘੱਟ ਕਰਨਗੇ ਪੈਣਗੇ। ਅਫ਼ਸੋਸ ਕਰਨ ਵਾਲੀ ਗੱਲ ਇਹ ਹੈ ਕਿ ਸਾਨੂੰ ਤੁਹਾਡੇ ਵਿੱਚੋਂ ਲਗਭਗ 350 ਦੀ ਛਾਂਟੀ ਕਰਨੀ ਪਵੇਗੀ। ਇਹ ਇੱਕ ਦਿਲ ਦਹਿਲਾਉਣ ਵਾਲੀ ਪ੍ਰਕਿਰਿਆ ਰਹੀ ਹੈ, ਕਿਉਂਕਿ ਇਹ ਸਾਡੇ ਬਹੁਤ ਸਾਰੇ ਦੋਸਤਾਂ ਅਤੇ ਸਹਿਕਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ।" ਐੱਮਪੀਐੱਲ ਦੇ ਸਹਿ-ਸੰਸਥਾਪਕ ਨੇ ਇਹ ਵੀ ਕਿਹਾ ਕਿ ਕੰਪਨੀ ਨੇ ਪਹਿਲਾਂ ਹੀ ਸਰਵਰ ਅਤੇ ਦਫ਼ਤਰ ਦੇ ਬੁਨਿਆਦੀ ਢਾਂਚੇ ਦੀ ਲਾਗਤ 'ਤੇ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਰਿਪੋਰਟ ਦੇ ਅਨੁਸਾਰ ਕੌਂਸਲ ਦੁਆਰਾ ਔਨਲਾਈਨ ਗੇਮਿੰਗ ਅਤੇ ਕੈਸੀਨੋ 'ਤੇ 28 ਫ਼ੀਸਦੀ ਜੀਐੱਸਟੀ ਲਗਾਉਣ ਦੇ ਫ਼ੈਸਲੇ ਤੋਂ ਬਾਅਦ ਲਾਗਤਾਂ ਵਿੱਚ ਕਟੌਤੀ ਕਰਨ ਅਤੇ ਵਧੇ ਹੋਏ ਜੀਐੱਸਟੀ ਦੇ ਬੋਝ ਨੂੰ ਝੱਲਣ ਲਈ ਇਹ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News