‘ਟਰੰਪ’ ਟੈਰਿਫ ਦਾ ਪ੍ਰਭਾਵ: FPI ਨੇ 4 ਵਪਾਰਕ ਸੈਸ਼ਨਾਂ ’ਚ ਸ਼ੇਅਰਾਂ ਤੋਂ 10,355 ਕਰੋੜ ਰੁਪਏ ਕਢਵਾਏ
Monday, Apr 07, 2025 - 12:28 PM (IST)

ਨਵੀਂ ਦਿੱਲੀ (ਭਾਸ਼ਾ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੁਨੀਆ ਦੇ ਕਈ ਦੇਸ਼ਾਂ ’ਤੇ ਜਵਾਬੀ ਟੈਰਿਫ ਲਗਾਏ ਜਾਣ ਨਾਲ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀਆਂ ਗਤੀਵਿਧੀਆਂ ਵੀ ਪ੍ਰਭਾਵਿਤ ਹੋਈਆਂ ਹਨ। ਐੱਫ. ਪੀ. ਆਈ. ਨੇ ਪਿਛਲੇ 4 ਵਪਾਰਕ ਸੈਸ਼ਨਾਂ ’ਚ ਭਾਰਤੀ ਸਟਾਕ ਮਾਰਕੀਟ ਤੋਂ 10,355 ਕਰੋੜ ਰੁਪਏ ਕਢਵਾਏ ਹਨ।
ਇਹ ਵੀ ਪੜ੍ਹੋ : ਰਿਕਾਰਡ ਹਾਈ ਤੋਂ ਮੂਧੇ ਮੂੰਹ ਡਿੱਗਾ ਸੋਨਾ, ਜਾਣੋ 24,22,20 ਕੈਰੇਟ ਸੋਨੇ ਦੀ ਕੀਮਤ
ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ, 21 ਮਾਰਚ ਤੋਂ 28 ਮਾਰਚ ਤੱਕ 6 ਵਪਾਰਕ ਸੈਸ਼ਨਾਂ ’ਚ ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰ ’ਚ 30,927 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇਸ ਪ੍ਰਵਾਹ ਕਾਰਨ, ਮਾਰਚ ਮਹੀਨੇ ’ਚ ਉਨ੍ਹਾਂ ਦੀ ਕੁੱਲ ਨਿਕਾਸੀ ਘੱਟ ਕੇ 3,973 ਕਰੋੜ ਰੁਪਏ ਰਹਿ ਗਈ ਹੈ। ਇਸ ਤੋਂ ਪਹਿਲਾਂ ਫਰਵਰੀ ’ਚ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਭਾਰਤੀ ਸਟਾਕਾਂ ਤੋਂ 34,574 ਕਰੋੜ ਰੁਪਏ ਕਢਵਾਏ ਸਨ ਜਦ ਕਿ ਜਨਵਰੀ ’ਚ ਉਨ੍ਹਾਂ ਦੀ ਨਿਕਾਸੀ 78,027 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : SBI ਦੀ ਟੈਕਸ ਸੇਵਿੰਗ ਸਕੀਮ ਨੇ ਬਣਾਇਆ ਕਰੋੜਪਤੀ! ਜਾਣੋ ਕਿ ਕਿਵੇਂ ਭਵਿੱਖ ਨੂੰ ਬਣਾ ਸਕਦੇ ਹੋ ਸੁਰੱਖਿਅਤ
ਬੀ. ਡੀ. ਓ. ਇੰਡੀਆ ਦੇ ਭਾਈਵਾਲ ਤੇ ਆਗੂ ਐੱਫ. ਐੱਸ. ਟੈਕਸ, ਟੈਕਸ ਅਤੇ ਰੈਗੂਲੇਟਰੀ ਸਰਵਿਸਿਜ਼ ਮਨੋਜ ਪੁਰੋਹਿਤ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ, ਮਾਰਕੀਟ ਭਾਗੀਦਾਰ ਅਮਰੀਕੀ ਟੈਰਿਫ ਦੇ ਲੰਬੇ ਸਮੇਂ ਦੇ ਪ੍ਰਭਾਵ ਅਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਇਸ ਹਫਤੇ ਹੋਣ ਵਾਲੀ ਮੁਦਰਾ ਸਮੀਖਿਆ ਬੈਠਕ ’ਤੇ ਨਜ਼ਰ ਰੱਖਣਗੇ।
ਇਹ ਵੀ ਪੜ੍ਹੋ : ਤਨਖਾਹ-ਭੱਤਿਆਂ 'ਚ 10 ਫੀਸਦੀ ਦਾ ਵਾਧਾ, ਐਕਸ-ਗ੍ਰੇਸ਼ੀਆ ਰਾਸ਼ੀ 50,000 ਤੋਂ ਵਧਾ ਕੇ 1,25,000 ਰੁਪਏ ਕੀਤੀ
ਬਾਜ਼ਾਰ ਨੂੰ ਉਮੀਦ ਹੈ ਕਿ ਕੇਂਦਰੀ ਬੈਂਕ ਰੈਪੋ ਰੇਟ ’ਚ ਕਟੌਤੀ ਕਰੇਗਾ। ਉਨ੍ਹਾਂ ਕਿਹਾ ਕਿ, ‘‘ਇਹ ਵਿਕਾਸ ਆਉਣ ਵਾਲੇ ਦਿਨਾਂ ’ਚ ਨਿਵੇਸ਼ ਦੀਆਂ ਰਣਨੀਤੀਆਂ ਨੂੰ ਆਕਾਰ ਦੇਣ ’ਚ ਅਹਿਮ ਭੂਮਿਕਾ ਨਿਭਾਉਣਗੇ।’’
ਜੀਓਜੀਤ ਇਨਵੈਸਟਮੈਂਟਸ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇਕੁਮਾਰ ਨੇ ਕਿਹਾ, ‘‘ਅਮਰੀਕੀ ਟੈਰਿਫ ਉਮੀਦ ਤੋਂ ਕਿਤੇ ਵੱਧ ਹਨ। ਹੁਣ ਉਨ੍ਹਾਂ ਦੇ ਵਿਆਪਕ ਆਰਥਿਕ ਪ੍ਰਭਾਵ ਨੂੰ ਲੈ ਕੇ ਚਿੰਤਾ ਹੈ।’’
ਇਹ ਵੀ ਪੜ੍ਹੋ : RBI ਨੇ 500 ਅਤੇ 10 ਰੁਪਏ ਦੇ ਨੋਟਾਂ 'ਤੇ ਲਿਆ ਵੱਡਾ ਫੈਸਲਾ, ਜੇਕਰ ਘਰ 'ਚ ਰੱਖੀ ਕਰੰਸੀ ਤਾਂ...
ਉਨ੍ਹਾਂ ਕਿਹਾ ਕਿ ਭਾਰਤ ਅਤੇ ਹੋਰ ਦੇਸ਼ਾਂ ’ਤੇ ਜਵਾਬੀ ਟੈਰਿਫ ਲਗਾਉਣ ਨਾਲ ਅਮਰੀਕਾ ’ਚ ਮਹਿੰਗਾਈ ਵਧੇਗੀ। ਇਨ੍ਹਾਂ ਘਟਨਾਵਾਂ ਦੇ ਅਸਰ ਕਾਰਨ ਅਮਰੀਕੀ ਬਾਜ਼ਾਰਾਂ ’ਚ ਵੀ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ ਹੈ।
ਸਿਰਫ਼ 2 ਵਪਾਰਕ ਸੈਸ਼ਨ ਐੱਸ. ਐਂਡ ਪੀ. 500 ਅਤੇ ਨੈਸਡੈਕ ’ਚ 10 ਫੀਸਦੀ ਤੋਂ ਵੱਧ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਡਾਕ ਵਿਭਾਗ ਦਾ ਧੀਆਂ ਨੂੰ ਵੱਡਾ ਤੋਹਫ਼ਾ : 250 ਰੁਪਏ 'ਚ ਖੁਲ੍ਹੇਗਾ ਖਾਤਾ, ਵਿਆਹ ਤੱਕ ਇਕੱਠੇ ਹੋ ਜਾਣਗੇ 56 ਲੱਖ ਰੁਪਏ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8