ਭਾਰਤੀਆਂ ਨਾਲੋਂ ਅਮੀਰ ਹੋਏ ਬੰਗਲਾਦੇਸ਼ੀ, IMF ਦੀ ਭਵਿੱਖਵਾਣੀ 'ਤੇ ਲੱਗੀ ਮੋਹਰ

Saturday, May 22, 2021 - 04:02 PM (IST)

ਭਾਰਤੀਆਂ ਨਾਲੋਂ ਅਮੀਰ ਹੋਏ ਬੰਗਲਾਦੇਸ਼ੀ, IMF ਦੀ ਭਵਿੱਖਵਾਣੀ 'ਤੇ ਲੱਗੀ ਮੋਹਰ

ਨਵੀਂ ਦਿੱਲੀ - ਆਰਥਿਕ ਮੋਰਚੇ 'ਤੇ ਭਾਰਤ ਆਪਣੇ ਗੁਆਂਢੀ ਦੇਸ਼ ਬੰਗਲਾਦੇਸ਼ ਤੋਂ ਪਛੜਦਾ ਨਜ਼ਰ ਆ ਰਿਹਾ ਹੈ।  ਸਿਰਫ 40 ਸਾਲ ਪਹਿਲਾਂ ਬੰਗਲਾਦੇਸ਼ ਸਭ ਤੋਂ ਗਰੀਬ ਦੇਸ਼ ਦੀ ਸੂਚੀ ਵਿਚ ਮੰਨਿਆ ਜਾਂਦਾ ਸੀ, ਹੁਣ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿਚ ਇਹ ਭਾਰਤੀਆਂ ਨੂੰ ਪਿੱਛੇ ਛੱਡ ਰਿਹਾ ਹੈ।
ਵਿੱਤੀ ਸਾਲ 2020-21 ਵਿਚ ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਆਮਦਨੀ 2227 ਡਾਲਰ ਭਾਵ 1.62 ਲੱਖ ਰੁਪਏ ਤੋਂ ਪਾਰ ਹੋ ਗਈ ਹੈ। ਇਹ ਪਿਛਲੇ ਵਿੱਤੀ ਵਰ੍ਹੇ ਵਿਚ 2064 ਅਰਥਾਤ 1.46 ਲੱਖ ਰੁਪਏ ਸੀ। ਪ੍ਰਤੀ ਵਿਅਕਤੀ ਆਮਦਨੀ ਦੇ ਇਸ ਵਾਧੇ ਨਾਲ ਇਹ ਭਾਰਤ ਨੂੰ ਪਿੱਛੇ ਛੱਡ ਗਿਆ ਹੈ ਜਦੋਂ ਕਿ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 1947 ਡਾਲਰ ਯਾਨੀ 1.41 ਲੱਖ ਰੁਪਏ ਤੋਂ ਥੋੜ੍ਹੀ ਜ਼ਿਆਦਾ ਹੈ।

ਇਹ ਵੀ ਪੜ੍ਹੋ : ਭਾਰਤੀ IT ਸੈਕਟਰ ਨੂੰ ਬਾਈਡੇਨ ਪ੍ਰਸ਼ਾਸਨ ਨੇ ਦਿੱਤੀ ਰਾਹਤ, ਐੱਚ-1ਬੀ ਵੀਜ਼ਾ ਪਾਬੰਦੀਆਂ ਹਟਾਈਆਂ

ਇਸ ਕਾਰਨ ਘਟੀ ਭਾਰਤ ਵਿਚ ਪ੍ਰਤੀ ਵਿਅਕਤੀ ਆਮਦਨੀ 

ਭਾਰਤ ਸਰਕਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਤਾਲਾਬੰਦੀ ਕਾਰਨ ਦੇਸ਼ ਵਿਚ ਪ੍ਰਤੀ ਵਿਅਕਤੀ ਆਮਦਨੀ ਘੱਟ ਹੋਈ ਹੈ। ਇਸ ਦੌਰਾਨ ਬੰਗਲਾਦੇਸ਼ ਦੇ ਕੈਬਨਿਟ ਸਕੱਤਰ ਅਨਵਰੂਲ ਇਸਲਾਮ ਨੇ ਕਿਹਾ ਕਿ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਹੁਣ 2227 ਡਾਲਰ ਹੋ ਗਈ ਹੈ ਅਤੇ ਦੇਸ਼ ਦੀ ਵਿਕਾਸ ਦਰ 9% ਵਧੀ ਹੈ।

ਇਹ ਵੀ ਪੜ੍ਹੋ : ਚੀਨ ਦੇ ਝੋਂਗ ਸ਼ਾਨਸ਼ਾਨ ਨੂੰ ਪਿੱਛੇ ਛੱਡ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ ਗੌਤਮ ਅਡਾਨੀ

ਸਹੀ ਸਾਬਤ ਹੋਈ IMF ਦੀ ਭਵਿੱਖਵਾਣੀ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਕਿਹਾ ਸੀ ਕਿ ਬੰਗਲਾਦੇਸ਼ ਸਾਲ 2020 ਵਿਚ ਪ੍ਰਤੀ ਵਿਅਕਤੀ ਜੀ.ਡੀ.ਪੀ. ਦੇ ਮਾਮਲੇ ਵਿਚ ਭਾਰਤ ਨੂੰ ਪਛਾੜ ਦੇਵੇਗਾ। ਆਈ.ਐਮ.ਐਫ. ਦਾ ਇਹ ਅਨੁਮਾਨ ਸਹੀ ਸਾਬਤ ਹੋਇਆ ਹੈ। ਬੰਗਲਾਦੇਸ਼ ਸੰਘਣੀ ਆਬਾਦੀ ਵਾਲਾ ਸ਼ਹਿਰ, ਆਜ਼ਾਦੀ ਤੋਂ ਬਾਅਦ ਤੋਂ ਹੀ ਗਰੀਬੀ ਨਾਲ ਜੂਝ ਰਿਹਾ ਸੀ।

ਇਹ ਵੀ ਪੜ੍ਹੋ : ਚੀਨੀ ਬੈਂਕਾਂ ਦੀ ਸਖਤੀ ’ਤੇ ਭਾਰੀ ਪਿਆ ਐਲਨ ਮਸਕ ਦਾ ਇਕ ‘ਟਵੀਟ’

ਬੰਗਲਾਦੇਸ਼ ਸਾਲ 1971 ਵਿਚ ਹੋਇਆ ਸੀ ਆਜ਼ਾਦ 

ਵਿੱਤੀ ਸਾਲ 2020-21 ਵਿਚ ਬੰਗਲਾਦੇਸ਼ ਨੇ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿਚ ਜ਼ਬਰਦਸਤ ਤਰੱਕੀ ਕੀਤੀ ਹੈ। ਤਕਨੀਕੀ ਤੌਰ 'ਤੇ ਇਸ ਨਾਲ ਭਾਰਤ ਪ੍ਰਤੀ ਵਿਅਕਤੀ ਆਮਦਨੀ ਦੇ ਮਾਮਲੇ ਵਿਚ ਬੰਗਲਾਦੇਸ਼ ਤੋਂ ਪਛੜ ਗਿਆ ਹੈ ਅਤੇ ਹੁਣ ਬੰਗਲਾਦੇਸ਼ੀ ਨਾਗਰਿਕ ਭਾਰਤੀ ਨਾਗਰਿਕਾਂ ਨਾਲੋਂ ਅਮੀਰ ਹੋ ਗਏ ਹਨ। ਜਦੋਂ ਕਿ ਸਾਲ 1971 ਵਿਚ ਬੰਗਲਾਦੇਸ਼ ਸੁਤੰਤਰ ਹੋਇਆ, ਇਹ ਸਭ ਤੋਂ ਗਰੀਬ ਦੇਸ਼ਾਂ ਵਿਚੋਂ ਇਕ ਸੀ।

ਇਹ ਵੀ ਪੜ੍ਹੋ : ਚੀਨ ਦੇ ਝੋਂਗ ਸ਼ਾਨਸ਼ਾਨ ਨੂੰ ਪਿੱਛੇ ਛੱਡ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ ਗੌਤਮ ਅਡਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News