ਭਾਰਤ ''ਚ 3000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਆਈਕੀਆ
Saturday, Oct 06, 2018 - 03:16 PM (IST)

ਨਵੀਂ ਦਿੱਲੀ—ਸਵੀਡਨ ਦੀ ਫਰਨੀਚਰ ਹੋਮ ਅਸੈਸਰੀਜ਼ ਨਿਰਮਾਤਾ ਕੰਪਨੀ ਆਈਕੀਆ ਅਗਲੇ 3 ਸਾਲਾਂ 'ਚ ਭਾਰਤ 'ਚ 3000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਆਉਣ ਵਾਲੇ ਸਾਲਾਂ 'ਚ ਕਈ ਸ਼ਹਿਰਾਂ 'ਚ ਸਟੋਰ ਖੋਲ੍ਹੇਗੀ। ਆਈਕੀਆ ਭਾਰਤ 'ਚ ਆਪਣਾ ਦੂਜਾ ਸਟੋਰ ਮੁੰਬਈ 'ਚ ਇਸ ਸਾਲ ਦੇ ਅੰਤ ਤੱਕ ਖੋਲ੍ਹ ਲੇਵੇਗੀ, ਜਦੋਂ ਕਿ 11 ਅਕਤੂਬਰ ਨੂੰ ਬੰਗਲੁਰੂ ਦੇ ਸਟੋਰ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਕੰਪਨੀ ਭਾਰਤ 'ਚ ਕਈ ਫੁਲਫਿਲਮੈਂਟ ਸੈਂਟਰ ਵੀ ਖੋਲ੍ਹਣ ਜਾ ਰਹੀ ਹੈ। ਆਈਕੀਆ ਇੰਡੀਆ ਦੇ ਡਿਪਟੀ ਮੈਨੇਜਰ ਪ੍ਰਤੀਕ ਐਂਟਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਈਕੀਆ ਦੀ ਯੋਜਨਾ ਸਾਲ 2025 ਤਕ ਸਾਲ ਦੇਸ਼ ਭਰ 'ਚ ਆਪਣੇ ਸਟੋਰਜ਼ ਦੀ ਗਿਣਤੀ 25 ਕਰਨ ਦੀ ਹੈ। ਆਉਣ ਵਾਲੇ ਸਾਲਾਂ 'ਚ ਅਹਿਮਦਾਬਾਦ, ਸੂਰਤ, ਪੁਣੇ, ਚੇਨਈ, ਕੋਲਕਾਤਾ ਵਰਗੇ ਸ਼ਹਿਰਾਂ 'ਚ ਆਨਲਾਈਨ ਅਤੇ ਆਫਲਾਈਨ ਹਾਲਾਤ ਪੈਦਾ ਕਰਵਾਏਗੀ। ਪ੍ਰਤੀਕ ਦਾ ਕਹਿਣਾ ਹੈ ਕਿ ਦੇਸ਼ 'ਚ ਫਿਲਹਾਲ ਉਸ ਦੇ 50 ਤੋਂ ਜ਼ਿਆਦਾ ਸਪਲਾਇਰ ਹਨ।
ਤੁਹਾਨੂੰ ਦੱਸ ਦੇਈਏ ਕਿ 9 ਅਗਸਤ ਨੂੰ ਭਾਰਤ 'ਚ ਆਈਕੀਆ ਨੇ ਆਪਣਾ ਪਹਿਲਾਂ ਸਟੋਰ ਹੈਦਰਾਬਾਦ 'ਚ ਖੋਲ੍ਹਿਆ ਸੀ, ਇਹ ਸਟੋਰ ਖੁੱੱਲ੍ਹਣ ਦੇ ਨਾਲ ਹੀ ਕਾਫੀ ਮਸ਼ਹੂਰ ਹੋ ਗਿਆ ਸੀ। ਸ਼ੁਰੂਆਤੀ ਦਿਨਾਂ 'ਚ ਹੈਦਰਾਬਾਦ ਦੇ ਇਸ ਸਟੋਰ 'ਚ ਖਰੀਦਾਰਾਂ ਦੀ ਭਾਰੀ ਭੀੜ ਇਕੱਠੀ ਹੋਈ ਸੀ। ਹਾਲ ਹੀ 'ਚ ਆਈਕੀਆ ਦੀ ਭਾਰਤ 'ਚ ਐਂਟਰੀ ਨੂੰ ਆਈਕੀਆ ਦੇ ਗਰੁੱਪ ਸੀ.ਈ.ਓ. ਨੇ ਮੀਲ ਦਾ ਪੱਥਰ ਹੈ ਦੱਸਿਆ ਸੀ ਅਤੇ ਭਾਰਤ 'ਚ ਲੰਬੇ ਸਮੇਂ ਤੱਕ ਕਾਰੋਬਾਰ ਕਰਨ ਦੀ ਉਮੀਦ ਜਤਾਈ ਸੀ।