ਕਿਸਾਨਾਂ ਲਈ ਵੱਡਾ ਝਟਕਾ, ਇਫਕੋ ਨੇ ਖਾਦਾਂ ਦੀ ਕੀਮਤ 58 ਫ਼ੀਸਦੀ ਤੱਕ ਵਧਾਈ

Thursday, Apr 08, 2021 - 05:08 PM (IST)

ਕਿਸਾਨਾਂ ਲਈ ਵੱਡਾ ਝਟਕਾ, ਇਫਕੋ ਨੇ ਖਾਦਾਂ ਦੀ ਕੀਮਤ 58 ਫ਼ੀਸਦੀ ਤੱਕ ਵਧਾਈ

ਨਵੀਂ ਦਿੱਲੀ- ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਅਤੇ ਕੇਂਦਰ ਦੇ ਖੇਤਰੀ ਕਾਨੂੰਨਾਂ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਕਿਸਾਨਾਂ ਲਈ ਵੱਡਾ ਝਟਕਾ ਹੈ। ਇਫਕੋ ਨੇ ਖਾਦਾਂ ਦੀ ਕੀਮਤ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਸਰਕਾਰ ਦੇ ਕੰਟਰੋਲ ਵਾਲੇ ਯੂਰੀਏ ਨੂੰ ਛੱਡ ਕੇ ਹੋਰ ਖ਼ਾਦਾਂ ਦੀ ਕੀਮਤ 45 ਤੋਂ 58 ਫ਼ੀਸਦੀ ਤੱਕ ਵਧਾ ਦਿੱਤੀ ਗਈ ਹੈ। ਖਾਦਾਂ ਵਿਚ ਇਹ ਵਾਧਾ ਉਸ ਸਮੇਂ ਹੈ ਜਦੋਂ ਡੀਜ਼ਲ ਵੀ ਕਿਸਾਨਾਂ ਦਾ ਬਜਟ ਵਿਗਾੜ ਰਿਹਾ ਹੈ।

ਡੀ-ਅਮੋਨੀਅਮ ਫਾਸਫੇਟ (ਡੀ. ਏ. ਪੀ.) ਦੀ ਕੀਮਤ 58 ਫ਼ੀਸਦੀ ਵਧਾ ਕੇ 1,900 ਰੁਪਏ ਪ੍ਰਤੀ 50 ਕਿਲੋ ਬੋਰਾ ਕਰ ਦਿੱਤੀ ਗਈ ਹੈ, ਜੋ ਪਹਿਲਾਂ 1,200 ਰੁਪਏ ਸੀ।


PunjabKesari

ਇਹ ਵੀ ਪੜ੍ਹੋ- ਸੋਨੇ ਦੀ ਵੱਡੀ ਛਲਾਂਗ, 10 ਗ੍ਰਾਮ 46,500 ਰੁ: ਤੋਂ ਪਾਰ, ਚਾਂਦੀ ਵੀ ਮਹਿੰਗੀ ਹੋਈ

ਯੂਰੀਏ ਤੋਂ ਬਾਅਦ ਡੀ. ਏ. ਪੀ. ਭਾਰਤ ਵਿਚ ਸਭ ਤੋਂ ਵੱਧ ਖ਼ਪਤ ਕੀਤੀ ਜਾਣ ਵਾਲੀ ਖਾਦ ਹੈ। ਇਫਕੋ ਨੇ ਵੱਖ-ਵੱਖ ਐੱਨ. ਪੀ. ਕੇ. ਐੱਸ. (ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਸਲਫਰ) ਖਾਦਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਵੱਡਾ ਕੀਤਾ ਹੈ। ਐੱਨ. ਪੀ. ਕੇ.-1 (10:26:26 ਅਨੁਪਾਤ) ਖਾਦ ਦੀ ਬੋਰੀ ਹੁਣ 1,775 ਰੁਪਏ ਵਿਚ ਮਿਲੇਗੀ, ਜੋ ਹੁਣ ਤੱਕ 1,175 ਰੁਪਏ ਦੀ ਸੀ। ਉੱਥੇ ਹੀ, ਐੱਨ. ਪੀ. ਕੇ.-2 (12:32:16 ਅਨੁਪਾਤ) ਦੀ ਕੀਮਤ 1,185 ਰੁਪਏ ਤੋਂ ਵਧਾ ਕੇ 1,800 ਰੁਪਏ ਕਰ ਦਿੱਤੀ ਗਈ ਹੈ। ਐੱਨ. ਪੀ. (20-20-0-13 ਅਨੁਪਾਤ) 925 ਰੁਪਏ ਤੋਂ ਵਧਾ ਕੇ 1,350 ਰੁਪਏ ਪ੍ਰਤੀ ਬੋਰੀ ਕਰ ਦਿੱਤੀ ਗਈ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਬੀ. ਟੀ. ਕਾਟਨ ਦੀ ਕੀਮਤ ਵੀ ਵਧਾ ਚੁੱਕੀ ਹੈ।

ਇਹ ਵੀ ਪੜ੍ਹੋ- ਵੱਡਾ ਝਟਕਾ! ਪੰਜਾਬ ਸਰਕਾਰ ਨੇ ਮਹਿੰਗਾ ਕੀਤਾ ਪੈਟਰੋਲ-ਡੀਜ਼ਲ, ਜਾਣੋ ਮੁੱਲ

►ਖਾਦਾਂ ਦੀ ਕੀਮਤ ਵਿਚ ਵਾਧੇ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News