ਟਰੇਨ ''ਚ ਖਾਣਾ ਹੈ ਤਾਂ ਘਰੋਂ ਲਿਆਓ ਡੱਬਾ
Monday, Jul 31, 2017 - 09:13 AM (IST)
ਨਵੀਂ ਦਿੱਲੀ—ਰੇਲਵੇ ਬੋਰਡ ਦੇ ਚੇਅਰਮੈਨ ਏ. ਕੇ. ਮਿੱਤਲ ਦਾ ਇਹ ਕਹਿਣਾ ਹੈ ਕਿ ਟਰੇਨ 'ਚ ਖਾਣਾ ਹੈ ਤਾਂ ਹੁਣ ਘਰੋਂ ਲੈ ਕੇ ਆਓ। ਏ. ਕੇ. ਮਿੱਤਲ ਨੇ ਕਿਹਾ ਕਿ ਰੇਲਵੇ ਦੀ ਬੇਸ ਰਸੋਈ ਨੂੰ ਸਿਰੇ ਤੋਂ ਬਦਲਿਆ ਜਾਵੇਗਾ ਜਿਸ 'ਚ ਸਾਲ ਭਰ ਦਾ ਸਮਾਂ ਲੱਗੇਗਾ ਅਤੇ ਉਦੋਂ ਤੱਕ ਯਾਤਰੀ ਆਪਣਾ ਖਾਣਾ ਖੁਦ ਲਿਆਉਣ। ਹਾਲ ਹੀ 'ਚ ਸੀ. ਏ. ਜੀ. ਦੀ ਰਿਪੋਰਟ 'ਚ ਰੇਲਵੇ ਦੇ ਖਾਣੇ 'ਤੇ ਗੰਭੀਰ ਸਵਾਲ ਉਠਾਏ ਗਏ ਸਨ। ਰਿਪੋਰਟ ਆਈ ਸੀ ਕਿ 25 ਜੁਲਾਈ ਨੂੰ ਪੂਰਵਾ ਐਕਸਪ੍ਰੈੱਸ 'ਚ ਇਕ ਯਾਤਰੀ ਨੂੰ ਪਰੋਸੇ ਗਏ ਖਾਣੇ 'ਚੋਂ ਕਿਰਲੀ ਨਿਕਲੀ।
ਸੀ. ਏ. ਜੀ. ਰਿਪੋਰਟ ਆਉਣ ਤੋਂ ਬਾਅਦ ਰੇਲਵੇ ਨੇ ਖਾਣੇ ਦੀ ਕੁਆਲਿਟੀ ਸੁਧਾਰਣ ਲਈ ਭਰੋਸਾ ਦਿੱਤਾ। ਇਸ ਦੇ ਤਹਿਤ ਸਾਰੀਆਂ ਸ਼ਤਾਬਦੀ ਅਤੇ ਦੁਰੰਤੋ ਟਰੇਨਾਂ 'ਚ ਕੈਟਰਿੰਗ ਦੀ ਜ਼ਿੰਮੇਦਾਰੀ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰੀਜ਼ਮ ਕਾਰਪੋਰੇਸ਼ਨ ਨੂੰ ਦੇਣੀ ਸ਼ੁਰੂ ਕਰ ਦਿੱਤੀ। ਇਹ ਵਿਵਸਥਾ 31 ਜੁਲਾਈ ਤੋਂ ਲਾਗੂ ਹੋਵੇਗੀ। ਇਸ ਤਰ੍ਹਾਂ ਨਾਲ ਹੁਣ ਕੈਟਰਿੰਗ ਦੇ ਲਾਈਸੈਂਸ ਵੀ ਫਿਲਹਾਲ ਸ਼ਾਰਟ ਟਰਮ ਦੇਣ ਦਾ ਫੈਸਲਾ ਕੀਤਾ ਗਿਆ ਅਤੇ ਇਨ੍ਹਾਂ ਕਾਨਟ੍ਰੈਕਟਰ 'ਚ ਗੜਬੜੀ 'ਤੇ ਲਾਈਸੈਂਸ ਰੱਦ ਕਰਨ ਦਾ ਪ੍ਰਬੰਧ ਰੱਖਿਆ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਸਤ ਦੇ ਅੰਤ ਤੱਕ ਰਾਜਧਾਨੀ ਟਰੇਨਾਂ ਦੀ ਵੀ ਜ਼ਿੰਮੇਦਾਰੀ ਆਈ. ਆਰ. ਸੀ. ਟੀ. ਸੀ. ਨੂੰ ਸੌਂਪ ਦਿੱਤੀ ਜਾਵੇਗੀ।
