ਜੇਕਰ ਤੁਸੀਂ ਨਹੀਂ ਕਰਾਇਆ ਪੈਨ-ਆਧਾਰ ਕਾਰਡ ਲਿੰਕ , ਤਾਂ ਜ਼ਰੂਰ ਪੜ੍ਹੋ ਇਹ ਖਬਰ

Monday, Jul 31, 2017 - 05:04 PM (IST)

ਜੇਕਰ ਤੁਸੀਂ ਨਹੀਂ ਕਰਾਇਆ ਪੈਨ-ਆਧਾਰ ਕਾਰਡ ਲਿੰਕ , ਤਾਂ ਜ਼ਰੂਰ ਪੜ੍ਹੋ ਇਹ ਖਬਰ

ਨਵੀਂ ਦਿੱਲੀ— ਜੇਕਰ ਤੁਸੀਂ ਆਪਣਾ ਪੈਨ ਨੰਬਰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਾਇਆ ਹੈ ਤਾਂ ਤੁਹਾਡਾ ਪੈਨ ਕਾਰਡ ਰੱਦ ਹੋ ਸਕਦਾ ਹੈ। ਸਰਕਾਰ ਨੇ 31 ਅਗਸਤ ਤੱਕ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰਾਉਣ ਦਾ ਨਿਰਦੇਸ਼ ਦਿੱਤਾ ਹੈ। ਵਿੱਤ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਜਦ ਤੱਕ ਆਧਾਰ ਕਾਰਡ ਨਾਲ ਪੈਨ ਲਿੰਕ ਨਹੀਂ ਹੁੰਦਾ, ਰਿਟਰਨਸ ਦੀ ਪ੍ਰਕਿਰਿਆ ਪੂਰੀ ਨਹੀਂ ਹੋਵੇਗੀ। ਰੇਵੇਨਿਊ ਸੇਕੇਟਰੀ ਹਸਮੁੱਖ ਅਦੀਆ ਨੇ ਵੀ ਇਹ ਸਾਫ ਕਰ ਦਿੱਤੀ ਹੈ ਕਿ ਜੇਕਰ ਤੈਅ ਤਾਰੀਖ ਤੱਕ ਪੈਨ ਕਾਰਡ ਨੂੰ ਆਧਾਰ ਨੰਬਰ ਨਾਲ ਲਿੰਕ ਨਹੀਂ ਕੀਤਾ ਗਿਆ ਤਾਂ ਪੈਨ ਨੰਬਰ ਰੱਦ ਕੀਤਾ ਜਾ ਸਕਦਾ ਹੈ
ਜਾਣਕਾਰੀ ਦੇ ਲਈ ਦੱਸ ਦਈਏ ਕਿ ਕਰੀਬ ਦੋ ਕਰੋੜ ਤੋਂ ਜ਼ਿਆਦਾ ਕਰਦਾਤਾ ਆਪਣੇ ਆਧਾਰ ਕਾਰਡ ਨੂੰ ਪੈਨ ਨੰਬਰ ਨਾਲ ਜੋੜ ਚੁੱਕੇ ਹਨ। ਦੇਸ਼ ਭਰ 'ਚ ਕੁਲ 25 ਕਰੋੜ ਪੈਨ ਕਾਰਡ ਹੋਲਡਰ ਹਨ। ਉਥੇ ਦੇਸ਼ 'ਚ 111 ਕਰੋੜ ਲੋਕਾਂ ਦੇ ਕੋਲ ਆਧਾਰ ਕਾਰਡ ਹੈ।


Related News