SBI ਦੀ ਨਵੀਂ ਸਕੀਮ, ਸਮੇਂ ''ਤੇ ਮਕਾਨ ਨਾ ਮਿਲਿਆ ਤਾਂ ਬੈਂਕ ਵਾਪਸ ਕਰੇਗਾ ਹੋਮ ਲੋਨ ਦੀ ਰਕਮ

01/09/2020 5:35:46 PM

ਮੁੰਬਈ — ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਮੰਦੀ ਦਾ ਸਾਹਮਣਾ ਕਰ ਰਹੇ ਰੀਅਲ ਅਸਟੇਟ ਸੈਕਟਰ 'ਚ ਜਾਨ ਭਰਨ ਲਈ ਇਕ ਸਕੀਮ ਲਾਂਚ ਕੀਤੀ ਹੈ। ਇਸ ਸਕੀਮ ਦੇ ਤਹਿਤ ਜੇਕਰ ਘਰ ਖਰੀਦਦਾਰਾਂ ਨੂੰ ਨਿਰਧਾਰਤ ਸਮੇਂ 'ਤੇ ਮਕਾਨ ਦਾ ਕਬਜ਼ਾ ਨਹੀਂ ਮਿਲਦਾ ਤਾਂ ਬੈਂਕ ਗਾਹਕ ਨੂੰ ਪੂਰਾ ਪ੍ਰਿੰਸੀਪਲ ਅਮਾਊਂਟ ਵਾਪਸ ਕਰ ਦੇਵੇਗਾ। ਇਹ ਰਿਫੰਡ ਸਕੀਮ ਉਸ ਸਮੇਂ ਤੱਕ ਵੈਧ ਹੋਵੇਗੀ ਜਦੋਂ ਤੱਕ ਬਿਲਡਰ ਨੂੰ ਓ.ਸੀ.(Occupation certificate) ਨਹੀਂ ਮਿਲ ਜਾਂਦਾ। ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ, 'ਜਿਸ ਸਕੀਮ ਨੂੰ ਅਸੀਂ ਲਾਂਚ ਕੀਤਾ ਹੈ, ਉਸਦਾ ਰਿਅਲ ਅਸਟੇਟ ਸੈਕਟਰ ਦੇ ਨਾਲ-ਨਾਲ ਉਨ੍ਹਾਂ ਮਕਾਨ ਖਰੀਦਦਾਰਾਂ 'ਤੇ ਵੱਡਾ ਅਸਰ ਪਵੇਗਾ, ਜਿਹੜੇ ਮਕਾਨ ਦਾ ਕਬਜ਼ਾ ਨਾ ਮਿਲਣ ਕਾਰਨ ਪਰੇਸ਼ਾਨੀ ਵਿਚ ਫੱਸ ਜਾਂਦੇ ਹਨ'।

ਇਸ ਸਕੀਮ ਅਧੀਨ ਬਿਲਡਰ ਨੂੰ ਵੀ ਮਿਲ ਸਕੇਗਾ ਲਾਭ

'ਰੈਜ਼ੀਡੈਸ਼ਿਅਲ ਬਿਲਡਰ ਫਾਇਨਾਂਸ ਵਿਦ ਬਾਇਰ ਗਾਰੰਟੀ ਸਕੀਮ' ਨਾਂ ਦੀ ਇਸ ਸਕੀਮ ਦੇ ਤਹਿਤ ਵਧ ਤੋਂ ਵਧ 2.5 ਕਰੋੜ ਦੀ ਕੀਮਤ ਦੇ ਮਕਾਨ ਲਈ ਹੋਮ ਲੋਨ ਮਿਲ ਸਕਦਾ ਹੈ। ਇਸ 'ਚ ਬੈਂਕ ਦੀਆਂ ਸ਼ਰਤਾਂ ਦਾ ਪਾਲਣ ਕਰਨ ਵਾਲੇ ਬਿਲਡਰ ਨੂੰ 50 ਕਰੋੜ ਤੋਂ ਲੈ ਕੇ 400 ਕਰੋੜ ਰੁਪਏ ਦਾ ਲੋਨ ਮਿਲ ਸਕੇਗਾ। 

SBI ਨੇ ਡਵੈਲਪਰ ਨਾਲ ਕੀਤਾ ਤਿੰਨ ਪ੍ਰੋਜੈਕਟ ਲਈ ਸਮਝੌਤਾ

ਸ੍ਰੀ ਰਜਨੀਸ਼ ਨੇ ਦੱਸਿਆ, 'ਸਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਹੋਮਬਾਇਰਸ ਨੂੰ ਸਮੇਂ 'ਤੇ ਮਕਾਨ ਦੇਣ ਅਤੇ ਉਨ੍ਹਾਂ ਦਾ ਪੈਸਾ ਫੱਸਣ ਤੋਂ ਬਚਾਉਣ ਦਾ ਇਹ ਵਧੀਆ ਤਰੀਕਾ ਹੈ।' ਇਸ ਸਕੀਮ ਦੇ ਪਹਿਲੇ ਪੜਾਅ 'ਚ ਸਟੇਟ ਬੈਂਕ ਨੇ ਮੁੰਬਈ ਦੇ ਸਨਟੇਕ ਡਵੈਲਪਰਸ ਦੇ ਨਾਲ ਤਿੰਨ ਪ੍ਰੋਜੈਕਟ ਲਈ ਇਕ ਸਮਝੌਤਾ ਕੀਤਾ ਹੈ। ਇਹ ਪ੍ਰੋਜੈਕਟ ਮੁੰਬਈ ਦੇ ਮੈਟਰੋਪਾਲਿਟਨ ਰੀਜ਼ਨ ਵਿਚ ਬਣਨਗੇ।

ਇਸ ਸਕੀਮ ਤਹਿਤ ਇਸ ਤਰ੍ਹਾਂ ਮਿਲ ਸਕੇਗਾ ਲਾਭ

ਸ੍ਰੀ ਰਜਨੀਸ਼ ਨੇ ਦੱਸਿਆ , 'ਜੇਕਰ ਕਿਸੇ ਖਰੀਦਦਾਰ ਨੇ 4 ਕਰੋੜ ਰੁਪਏ ਦਾ ਫਲੈਟ ਬੁੱਕ ਕਰਵਾਇਆ ਹੈ ਅਤੇ 2 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ। ਅਜਿਹੇ 'ਚ ਜੇਕਰ ਪ੍ਰੋਜੈਕਟ ਕਿਸੇ ਕਾਰਨ ਰੁਕ ਜਾਂਦਾ ਹੈ ਤਾਂ ਬੈਂਕ ਖਰੀਦਦਾਰ ਦਾ 2 ਕਰੋੜ ਰੁਪਿਆ ਰਿਫੰਡ ਕਰੇਗਾ। ਗਾਰੰਟੀ ਦੀ ਮਿਆਦ OC(Occupation certificate) ਨਾਲ ਜੁੜੀ ਰਹੇਗੀ। ਇਹ ਗਾਰੰਟੀ ਰੇਰਾ ਰਜਿਸਟਰਡ ਪ੍ਰੋਜੈਕਟ ਲਈ ਮਿਲੇਗੀ। ਰੇਰਾ ਦੀ ਸਮਾਂ ਮਿਆਦ ਪਾਰ ਹੋਣ ਦੇ ਬਾਅਦ ਪ੍ਰੋਜੈਕਟ ਨੂੰ ਰੁਕਿਆ ਮੰਨਿਆ ਜਾਵੇਗਾ।'


Related News