IDFC ਫਰਸਟ ਬੈਂਕ ਦੇਵੇਗਾ UPI, ਕਾਰਡ, ਇੰਟਰਨੈੱਟ ਬੈਂਕਿੰਗ ਰਾਹੀਂ ਡਾਇਰੈਕਟ ਟੈਕਸ ਭੁਗਤਾਨ ਦੀ ਸਹੂਲਤ

Thursday, Sep 24, 2026 - 06:36 PM (IST)

IDFC ਫਰਸਟ ਬੈਂਕ ਦੇਵੇਗਾ UPI, ਕਾਰਡ, ਇੰਟਰਨੈੱਟ ਬੈਂਕਿੰਗ ਰਾਹੀਂ ਡਾਇਰੈਕਟ ਟੈਕਸ ਭੁਗਤਾਨ ਦੀ ਸਹੂਲਤ

ਬਿਜ਼ਨੈੱਸ ਡੈਸਕ - ਨਿੱਜੀ ਖੇਤਰ ਦੇ ਆਈ. ਡੀ. ਐੱਫ. ਸੀ. ਫਰਸਟ ਬੈਂਕ ਨੇ ਕਿਹਾ ਕਿ ਉਸ ਨੇ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਲਈ ਡਾਇਰੈਕਟ ਟੈਕਸ ਕੁਲੈਕਸ਼ਨ ਸਬੰਧੀ ਆਪਣੀ ਭੁਗਤਾਨ ਵਿਵਸਥਾ ਦਾ ਏਕੀਕਰਨ ਪੂਰਾ ਕਰ ਲਿਆ ਹੈ। ਇਸ ਨਾਲ ਦੇਸ਼ ਭਰ ਦੇ ਕਰਦਾਤੇ ਵੱਖ-ਵੱਖ ਡਿਜੀਟਲ ਅਤੇ ਭੌਤਿਕ ਮਾਧਿਅਮਾਂ ਰਾਹੀਂ ਡਾਇਰੈਕਟ ਟੈਕਸ ਦਾ ਭੁਗਤਾਨ ਕਰ ਸਕਣਗੇ।

ਇਹ ਵੀ ਪੜ੍ਹੋ :  ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ

ਬੈਂਕ ਨੇ ਕਿਹਾ ਕਿ ਉਹ ਸੀ. ਬੀ. ਡੀ. ਟੀ. ਵੱਲੋਂ ਡਾਇਰੈਕਟ ਟੈਕਸ ਕੁਲੈਕਸ਼ਨ ਲਈ ਅਧਿਕਾਰਤ ਨਿੱਜੀ ਖੇਤਰ ਦੇ ਬੈਂਕਾਂ ’ਚ ਸ਼ਾਮਲ ਹੈ ਅਤੇ ਕਰਦਾਤਿਆਂ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਡਿਜੀਟਲ ਭੁਗਤਾਨ ਢਾਂਚੇ ਨੂੰ ਮਜ਼ਬੂਤ ਕਰ ਰਿਹਾ ਹੈ। ਬੈਂਕ ਅਨੁਸਾਰ, ਕਰਦਾਤਾ ਡਾਇਰੈਕਟ ਟੈਕਸ ਦੇ ਭੁਗਤਾਨ ਲਈ ਯੂ. ਪੀ. ਆਈ., ਕ੍ਰੈਡਿਟ ਕਾਰਡ, ਡੈਬਿਟ ਕਾਰਡ ਅਤੇ ਆਈ. ਡੀ. ਐੱਫ. ਸੀ. ਫਰਸਟ ਬੈਂਕ ਦੀ ਪ੍ਰਚੂਨ ਅਤੇ ਕਾਰੋਬਾਰੀ ਇੰਟਰਨੈੱਟ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।

ਇਹ ਵੀ ਪੜ੍ਹੋ : Kitty party ਦੇ ਨਾਂ 'ਤੇ 200 ਔਰਤਾਂ ਨਾਲ 50 ਕਰੋੜ ਠੱਗੀ, ਮਾਮਲਾ ਜਾਣ ਉੱਡਣਗੇ ਹੋਸ਼
ਇਹ ਵੀ ਪੜ੍ਹੋ :  ਸਰਕਾਰ ਦੀ ਨਿਗਰਾਨੀ 'ਚ ਆਵੇਗਾ E-Gold , ਜਾਣੋ ਆਮ ਨਿਵੇਸ਼ਕਾਂ ਲਈ ਕੀ ਬਦਲੇਗਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News