ICICI ਬੈਂਕ ਨੇ ਦਿੱਤੀ ਚਿਤਾਵਨੀ, ਜੇਕਰ ਹੋਈ ਇਹ ਗਲਤੀ ਤਾਂ ਖਾਤਾ ਖ਼ਾਲੀ

Tuesday, Jul 21, 2020 - 02:32 PM (IST)

ਨਵੀਂ ਦਿੱਲੀ : ਪਿਛਲੇ ਕੁੱਝ ਸਮੇਂ ਵਿਚ ਬੈਂਕਿੰਗ ਫਰਾਡ ਦੇ ਮਾਮਲੇ ਕਾਫ਼ੀ ਵੱਧ ਗਏ ਹਨ। ਅਜਿਹੇ ਵਿਚ ਬੈਂਕ ਸਮੇਂ-ਸਮੇਂ 'ਤੇ ਗਾਹਕਾਂ ਨੂੰ ਅਲਰਟ ਕਰ ਰਹੇ ਹਨ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਆਈ.ਸੀ.ਆਈ.ਸੀ.ਆਈ. ਬੈਂਕ ਨੇ ਵੀ ਗਾਹਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਬੈਂਕਿੰਗ ਫਰਾਡ ਦੇ ਚਲਦੇ ਗਾਹਕਾਂ ਦੇ ਅਕਾਊਂਟ ਵਿਚ ਸੰਨ੍ਹ ਨਾ ਲੱਗੇ ਇਸ ਨੂੰ ਲੈ ਕੇ ਬੈਂਕ ਨੇ ਕੁੱਝ ਸਮੇਂ ਪਹਿਲਾਂ ਇਕ ਐਡਵਾਇਜ਼ਰੀ ਜਾਰੀ ਕੀਤੀ ਸੀ।  

ਫਰਾਡ ਤੋਂ ਰਹੋ ਅਲਰਟ
ICICI ਬੈਂਕ ਨੇ ਗਾਹਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੁੱਝ ਗਲਤੀਆਂ ਭਾਵੇਂ ਹੀ ਛੋਟੀਆਂ ਹੋਣ ਪਰ ਉਨ੍ਹਾਂ ਨੂੰ ਨੁਕਸਾਨ ਵੱਡਾ ਹੋ ਸਕਦਾ ਹੈ। ICICI ਬੈਂਕ ਮੁਤਾਬਕ ਪੈਸੇ ਰਿਸੀਵ ਕਰਦੇ ਸਮੇਂ ਤੁਹਾਡੇ ਕੋਲੋਂ ਕੋਈ ਪਿਨ ਨਹੀਂ ਮੰਗਿਆ ਜਾਂਦਾ। ਜੇਕਰ ਤੁਹਾਡੇ ਕੋਲੋਂ ਪੈਸੇ ਰਿਸੀਵ ਕਰਣ ਲਈ ਪਿਨ ਮੰਗਿਆ ਜਾ ਰਿਹਾ ਹੈ ਤਾਂ ਇਹ ਸਾਫ਼-ਸਾਫ਼ ਫਰਾਡ ਦਾ ਸੰਕੇਤ ਹੈ। ਅਜਿਹੇ ਲੋਕਾਂ ਤੋਂ ਅਲਰਟ ਰਹੋ ਅਤੇ ਨਾਲ ਹੀ ਪਿਨ ਕਦੇ ਨਾ ਦਿਓ। ਬੈਂਕ ਨੇ ਅਜਿਹੇ ਫਰਾਡ ਤੋਂ ਬਚਣ ਦੇ ਕੁੱਝ ਟਿਪਸ ਵੀ ਸ਼ੇਅਰ ਕੀਤੇ ਹਨ।

PunjabKesari

ਬੈਂਕਿੰਗ ਫਰਾਡ ਤੋਂ ਬਚਣ ਦੇ 3 ਟਿਪਸ
ਆਈ.ਸੀ.ਆਈ.ਸੀ.ਆਈ. ਬੈਂਕ ਮੁਤਾਬਕ ਅਜਿਹੀ ਫਰਾਡ ਬੇਨਤੀ ਨੂੰ ਮਨਜ਼ੂਰ ਕਰਣ ਤੋਂ ਪਹਿਲਾਂ ਇਨ੍ਹਾਂ 3 ਗੱਲਾਂ ਨੂੰ ਧਿਆਰਨ ਵਿਚ ਰੱਖੋ...

  • ਪਿਨ ਪਾਉਣ ਤੋਂ ਪਹਿਲਾਂ ਰੁਕ ਜਾਓ
  • ਸੋਚੋ ਪੈਸੇ ਰਿਸੀਵ ਕਰਣ ਲਈ ਪਿਨ ਪਾਉਣ ਦੀ ਕੀ ਜ਼ਰੂਰਤ ਹੈ
  • ਜੇਕਰ ਫਰਾਡ ਦਾ ਸ਼ੱਕ ਹੋਵੇ ਤਾਂ ਤੁਰੰਤ ਉਸ ਬੇਨਤੀ ਨੂੰ ਡਿਕਲਾਇਨ (ਰੱਦ) ਕਰ ਦਿਓ

PunjabKesari


ਇੰਝ ਵੀ ਹੁੰਦਾ ਹੈ ਫਰਾਡ

  • ਜੇਕਰ ਤੁਹਾਡੇ ਫੋਨ ਵਿਚ ਲੰਬੇ ਸਮੇਂ ਤੋਂ ਨੈੱਟਵਰਕ ਨਹੀਂ ਆ ਰਿਹਾ ਹੈ ਅਤੇ ਤੁਹਾਨੂੰ ਕੋਈ ਕਾਲ ਰਿਸੀਵ ਨਹੀਂ ਹੋ ਰਹੀ ਹੈ ਤਾਂ ਤੁਰੰਤ ਆਪਣੇ ਮੋਬਾਇਲ ਆਪਰੇਟਰ ਨਾਲ ਸੰਪਰਕ ਕਰੋ।
  • ਆਪਣੇ ਮੋਬਾਇਲ ਨੰਬਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਸ਼ੇਅਰ ਨਾ ਕਰੋ।
  • ਜੇਕਰ ਤੁਹਾਨੂੰ ਸਿੰ ਸਵੈਪ ਦਾ ਸ਼ੱਕ ਹੁੰਦਾ ਹੈ ਤਾਂ ਤੁਰੰਤ ਆਪਣੇ ਮੋਬਾਇਲ ਆਪਰੇਟਰ ਨਾਲ ਸੰਪਕਰ ਕਰੋ।
  • ਜੇਕਰ ਤੁਹਾਨੂੰ ਵਾਰ-ਵਾਰ ਅਣਜਾਣ ਨੰਬਰ ਤੋਂ ਫੋਨ ਆ ਰਹੇ ਹਨ ਤਾਂ ਆਪਣੇ ਫੋਨ ਨੂੰ ਸਵਿੱਚ ਆਫ ਨਾ ਕਰੋ। ਅਜਿਹਾ ਹੋ ਸਕਦਾ ਹੈ ਕਿ ਧੋਖਾਧੜੀ ਕਰਣ ਵਾਲੇ ਚਾਹੁੰਦੇ ਹੋਣ ਕਿ ਤੁਸੀਂ ਫੋਨ ਸਵਿਚ ਆਫ ਕਰੋ ਅਤੇ ਉਹ ਆਪਣਾ ਕੰਮ ਕਰ ਲੈਣ।
  • ਆਪਣੇ ਸਾਰੇ ਟਰਾਂਜੈਕਸ਼ਨ ਦੇ ਬਾਰੇ ਵਿਚ ਅਤੇ ਹੋਰ ਅਪਡੇਟਸ ਪਾਉਣ ਲਈ SMS ਅਤੇ e - mail ਦੋਵਾਂ ਹੀ ਅਲਰਟ ਨੂੰ ਆਨ ਕਰਵਾਓ।
  • ਸਮੇਂ-ਸਮੇਂ 'ਤੇ ਆਪਣੇ ਬੈਂਕ ਸਟੇਟਮੈਂਟਸ ਅਤੇ ਆਨਲਾਈਨ ਬੈਂਕਿੰਗ ਟਰਾਂਜੈਕਸ਼ਨ ਹਿਸਟਰੀ ਨੂੰ ਲਗਾਤਾਰ ਚੈਕ ਕਰਦੇ ਰਹੋ।

cherry

Content Editor

Related News