IAMAI ਨੇ Google ਤੋਂ ਐਪਸ ਡੀਲਿਸਟ ਨਾ ਕਰਨ ਦੀ ਕੀਤੀ ਬੇਨਤੀ, 4 ਮੈਂਬਰਾਂ ਨੂੰ ਮਿਲਿਆ ਨੋਟਿਸ
Sunday, Mar 03, 2024 - 11:20 AM (IST)

ਨਵੀਂ ਦਿੱਲੀ (ਭਾਸ਼ਾ) - ਇੰਟਰਨੈੱਟ ਐਂਡ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ (ਆਈ.ਏ. ਐੱਮ.ਏ.ਆਈ.) ਨੇ ਬਿਲਿੰਗ ਨੀਤੀਆਂ ’ਤੇ ਚੱਲ ਰਹੇ ਵਿਵਾਦ ’ਚ ਤਕਨੀਕੀ ਮਹਾਰਥੀ ਗੂਗਲ ਤੋਂ ਆਪਣੇ ਗੂਗਲ ਪਲੇ ਸਟੋਰ ਤੋਂ ਐਪਸ ਹਟਾਉਣ ਤੋਂ ਪ੍ਰਹੇਜ਼ ਕਰਨ ਦੀ ਬੇਨਤੀ ਕੀਤੀ ਹੈ। ਇਕ ਰਿਪੋਰਟ ਮੁਤਾਬਕ ਗੂਗਲ ਨੇ ਆਪਣੇ ਪਲੇ ਸਟੋਰ ਬਿਲਿੰਗ ਨਿਯਮਾਂ ਦਾ ਪਾਲਣ ਨਾ ਕਰਨ ਵਾਲੇ ਐਪਸ ਨੂੰ ਡੀਲਿਸਟ ਕਰਨ ਦੀ ਚਿਤਾਵਨੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਕੇਂਦਰ ਸਰਕਾਰ ਦਾ ਤੋਹਫ਼ਾ, 24,420 ਕਰੋੜ ਰੁਪਏ ਦੀ ਖ਼ਾਦ ਸਬਸਿਡੀ ਨੂੰ ਦਿੱਤੀ ਮਨਜ਼ੂਰੀ
ਆਈ.ਏ.ਐੱਮ.ਏ.ਆਈ., ਜੋ ਸਟਾਰਟਅਪ ਅਤੇ ਬਹੁਰਾਸ਼ਟਰੀ ਨਿਗਮਾਂ ਸਮੇਤ 580 ਤੋ ਵੱਧ ਭਾਰਤੀ ਕੰਪਨੀਆਂ ਦੀ ਪ੍ਰਤੀਨਿੱਧਤਾ ਕਰਦਾ ਹੈ, ਨੇ ਪੁਸ਼ਟੀ ਕੀਤੀ ਕਿ ਉਸ ਦੇ ਘੱਟੋ ਘੱਟ 4 ਮੈਂਬਰਾਂ ਨੂੰ ਗੂਗਲ ਤੋਂ ਡੀਲਿਸਟਿੰਗ ਨੋਟਿਸ ਪ੍ਰਾਪਤ ਹੋਇਆ ਹੈ। ਐਸੋਸੀਏਸ਼ਨ ਦਾ ਦਾਅਵਾ ਹੈ ਕਿ ਇਨ੍ਹਾਂ ਡਿਵੈਲਪਰਜ਼ ਕੋਲ ਭਾਰਤ ਦੀ ਹਾਈ ਕੋਰਟ ਸਾਹਮਣੇ ਇਕ ਮਾਮਲਾ ਪੈਂਡਿੰਗ ਹਨ ਅਤੇ ਇਸ ਲਈ ਗੂਗਲ ਨੂੰ ਕਾਨੂੰਨੀ ਕਾਰਵਾਈ ਦੌਰਾਨ ‘ਜ਼ਬਰਦਸਤੀ ਕਾਰਵਾਈ’ ਨਹੀਂ ਕਰਨੀ ਚਾਹੀਦੀ।
ਦੇਣਾ ਹੁੰਦਾ ਹੈ 30 ਫੀਸਦੀ ਕਮਿਸ਼ਨ
ਇਕ ਰਿਪੋਰਟ ਮੁਤਾਬਕ ਟੈੱਕ ਧਨੰਤਰ ਨੂੰ ਗਗੂਲ ਪਲੇ ਸਟੋਰ ਦੀ ਵਰਤੋਂ ਕਰਨ ਵਾਲੇ ਡਿਵੈਲਪਰਜ਼ ਨੂੰ ਆਪਣੀ ਖੁਦ ਦੀ ਬਿਲਟ-ਇਨ-ਪੇਮੈਂਟ ਸਰਵਿਸਿਜ਼ ਦਾ ਯੂਜ਼ ਕਰਨ ਅਤੇ ਡਿਜੀਟਲ ਆਇਟਮ ਅਤੇ ਸਬਸਕ੍ਰਿਪਸ਼ਨ ਸਰਵਿਸ ਸਮੇਤ ਇਨ-ਐਪ ਪਰਚੇਜ਼ ਲਈ 30 ਫੀਸਦੀ ਕਮਿਸ਼ਨ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : ਮਾਰਚ ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਝਟਕਾ, ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੇ ਵਧੇ ਭਾਅ
ਇਕ ਬਿਆਨ ’ਚ ਆਈ.ਏ.ਐੱਮ.ਏ.ਆਈ ਨੇ ਗੂਗਲ ਨੂੰ ਸਲਾਹ ਦਿੱਤੀ ਕਿ ਉਹ ਗੂਗਲ ਪਲੇ ਸਟੋਰ ਤੋਂ ਕਿਸੇ ਵੀ ਐਪ ਨੂੰ ਡੀਲਿਸਟ ਨਾ ਕਰੇ।
ਕੀ ਕਹਿਣਾ ਹੈ ਗੂਗਲ ਦਾ
ਜਵਾਬ ’ਚ ਗੂਗਲ ਨੇ ਦਾਅਵਾ ਕੀਤਾ ਕਿ ਕੰਪਨੀਆਂ ਦੇ ਇਕ ਛੋਟੇ ਸਮੂ ਨੇ, ਜਿਸ ’ਚ ਚੰਗੀ ਤਰ੍ਹਾਂ ਥਾਪਿਤ ਕੰਪਨੀਆਂ ਵੀ ਸ਼ਾਮਲ ਹਨ। ਇਨ੍ਹਾਂ ਐਪ ਖਰੀਦਦਾਰੀ ਲਈ ਪਲੇ ਸਟੋਰ ਸੇਵਾ ਫੀਸ ਦਾ ਭੁਗਤਾਨ ਨਾ ਕਰਨ ਦਾ ਬਦਲ ਚੁਣਿਆ ਹੈ ਜਿਸ ਨਾਲ ਨੀਤੀ ਦੀ ਪਾਲਣਾ ਕਰਨ ਵਾਲੇ ਵਧੇਰੇ ਡਿਵੈਲਪਰਾਂ ’ਤੇ ਗਲਤ ਲਾਭ ਹੋ ਰਿਹਾ ਹੈ। ਗਗੂਲ ਨੇ ਦਾਅ੍ਹਾ ਕੀਤਾ ਹੈ ਕਿ ਉਸ ਨੇ ਡਿਵੈਲਪਰਜ਼ ਨੀਤੀ ਨੂੰ ਅਪਣਾਉਣ ਲਈ 3 ਸਾਲਾਂ ’ਚ ਕਾਫੀ ਸਮਾਂ ਪਪ੍ਰਦਾਨ ਕੀਤਾ ਹੈ ਜਿਸ ’ਚ ਹਾਲ ਹੀ ’ਚ ਸੁਪਰੀਮ ਕੋਰਟ ਦੇ ਹੁਕਮ ਪਿੱਛੋਂ ਵਾਧੂ ਤਿੰਨ ਹਫਤੇ ਵੀ ਸ਼ਾਮਲ ਹਨ।
ਅੱਗੇ ਗੂਗਲ ਨੇ ਕਿਹਾ,‘‘ਅੱਜ ਸਾਡੇ ਕੋਲ ਗੂਗਲ ਪਲੇ ਦੀ ਵਰਤੋਂ ਕਰਨ ਵਾਲੇ 2,00,000 ਤੋਂ ਵੱਧ ਭਾਰਤੀ ਡਿਵੈਲਪਰ ਹਨ ਜੋ ਸਾਡੀਆਂ ਨੀਤੀਆਂ ਦਾ ਪਾਲਣ ਕਰਦੇ ਹਨ, ਜਿਸ ਨਾਲ ਸਾਨੂੰ ਇਹ ਯਕੀਨੀ ਕਰਨ ’ਚ ਮਦਦ ਮਿਲਦੀ ਹੈ ਕਿ ਸਾਡੇ ਕੋਲ ਇਕ ਸੁਰੱਖਿਅਤ ਪਲੇਟਫਾਰਮ ਹਨ।’’
ਇਹ ਵੀ ਪੜ੍ਹੋ : 5 ਸਾਲਾਂ ’ਚ ਅਮੀਰ ਲੋਕਾਂ ਦੀ ਗਿਣਤੀ ਹੋ ਜਾਵੇਗੀ ਦੁੱਗਣੀ, GDP ’ਚ ਉੱਚ ਪੱਧਰੀ ਵਾਧੇ ਨੇ ਬਦਲੇ ਹਾਲਾਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8