ਆਈ. ਓ. ਸੀ : ਮੁਨਾਫਾ 22.3 ਫੀਸਦੀ ਅਤੇ ਆਮਦਨ 4.8 ਫੀਸਦੀ ਵਧੀ

Friday, Aug 04, 2017 - 08:41 AM (IST)

ਆਈ. ਓ. ਸੀ : ਮੁਨਾਫਾ 22.3 ਫੀਸਦੀ ਅਤੇ ਆਮਦਨ 4.8 ਫੀਸਦੀ ਵਧੀ

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਆਈ. ਓ. ਸੀ ਦਾ ਸਟੈਂਡਓਲੋਨ ਮੁਨਾਫਾ 22.3 ਫੀਸਦੀ ਵਧ ਕੇ 4,548 ਕਰੋੜ ਰੁਪਏ ਰਿਹਾ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਆਈ. ਓ.ਸੀ ਦਾ ਮੁਨਾਫਾ 3720.6 ਕਰੋੜ ਰੁਪਏ ਰਿਹਾ ਸੀ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸਟੈਂਡਓਲੋਨ ਆਮਦਨ 4.8 ਫੀਸਦੀ ਵਧ ਕੇ 1.28 ਲੱਖ ਕਰੋੜ ਰੁਪਏ ਰਹੀ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਆਈ.ਓ.ਸੀ ਦੀ ਸਟੈਂਡਓਲੋਨ ਆਮਦਨ 1.22 ਲੱਖ ਕਰੋੜ ਰੁਪਏ ਸੀ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਆਈ. ਓ. ਸੀ ਦਾ ਸਟੈਂਡਓਲੋਨ ਐਬਿਟਡਾ 4,409 ਕਰੋੜ ਰੁਪਏ ਤੋਂ ਵਧ ਕੇ 7,999 ਕਰੋੜ ਰੁਪਏ ਹੋ ਗਿਆ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਆਈ.ਓ. ਸੀ ਦਾ ਸਟੈਂਡਓਲੋਨ ਐਬਿਟਡਾ ਮਾਰਜਨ 4.4 ਫੀਸਦੀ ਤੋਂ ਵਧ ਕੇ 7.6 ਫੀਸਦੀ ਹੋ ਗਿਆ।


Related News