ਹੁੰਡਈ ਨੇ ਵਾਹਨਾਂ ਦੀ ਵਿਕਰੀ ''ਚ ਕੀਤਾ 38 ਫੀਸਦੀ ਵਾਧਾ

Saturday, Oct 01, 2022 - 05:53 PM (IST)

ਮੁੰਬਈ- ਆਟੋ ਖੇਤਰ ਦੀ ਮੁੱਖ ਕੰਪਨੀ ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ.ਐੱਮ.ਆਈ.ਐੱਲ.) ਨੇ ਸਤੰਬਰ 'ਚ ਸਾਲਾਨਾ ਆਧਾਰ 'ਤੇ 38 ਫੀਸਦੀ ਦੇ ਨਾਲ 63,201 ਵਾਹਨ ਵੇਚੇ। ਕੰਪਨੀ ਦੇ ਸਤੰਬਰ 2021 'ਚ  45,791 ਵਾਹਨ ਵਿਕੇ ਸਨ। ਐੱਚ.ਐੱਮ.ਆਈ.ਐੱਲ. ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਕੰਪਨੀ ਦੀ ਘਰੇਲੂ ਪੱਧਰ 'ਤੇ ਵਿਕਰੀ 'ਚ 50.2 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਮਹੀਨੇ 'ਚ ਕੰਪਨੀ ਨੇ 49,700 ਵਾਹਨ ਵੇਚੇ ਜਿਸ ਦੀ ਗਿਣਤੀ ਸਤੰਬਰ 2021 'ਚ 33,087 ਵਾਹਨ ਸੀ। 
ਕੰਪਨੀ ਨੇ ਸਤੰਬਰ 2022 'ਚ 13,501 ਵਾਹਨਾਂ ਦਾ ਨਿਰਯਾਤ ਕੀਤਾ ਸੀ ਜੋ ਇਸ ਤੋਂ ਇਕ ਸਾਲ ਪਹਿਲਾਂ ਨਿਰਯਾਤ ਕੀਤੇ ਗਏ 12,704 ਵਾਹਨਾਂ ਤੋਂ 6.3 ਫੀਸਦੀ ਜ਼ਿਆਦਾ ਹੈ। ਐੱਚ.ਐੱਮ.ਆਈ.ਐੱਲ. ਦੇ ਵਿਕਰੀ, ਮਾਰਕੀਟਿੰਗ ਅਤੇ ਸੇਵਾ ਨਿਰਦੇਸ਼ਕ ਤਰੁਣ ਗਰਗ ਨੇ ਕਿਹਾ ਕਿ ਪਿਛਲੀਆਂ ਕੁਝ ਤਿਮਾਹੀਆਂ 'ਚ ਅਰਥਵਿਵਸਥਾ ਦੇ ਚੰਗੇ ਪ੍ਰਦਰਸ਼ਨ ਦੇ ਨਾਲ ਤਿਉਹਾਰੀ ਸੀਜ਼ਨ ਨੇ ਮੰਗ ਦੀ ਗਤੀ ਨੂੰ ਹੋਰ ਵਧਾ ਦਿੱਤਾ ਹੈ।


Aarti dhillon

Content Editor

Related News