ਦਮਦਾਰ ਵਾਪਸੀ ਦੀ ਤਿਆਰੀ ''ਚ Santro, ਮਿਲ ਸਕਦੇ ਹਨ ਇਹ ਫੀਚਰਸ

Wednesday, Sep 26, 2018 - 12:05 AM (IST)

ਦਮਦਾਰ ਵਾਪਸੀ ਦੀ ਤਿਆਰੀ ''ਚ Santro, ਮਿਲ ਸਕਦੇ ਹਨ ਇਹ ਫੀਚਰਸ

ਆਟੋ ਡੈਸਕ—ਆਟੋ ਇੰਡਸਟਰੀ 'ਚ ਹੁੰਡਈ ਦੀਆਂ ਕਾਰਾਂ ਨੂੰ ਦਮਦਾਰ ਫੀਚਰਸ ਲਈ ਜਾਣਿਆ ਜਾਂਦਾ ਹੈ। ਹੁਣ ਕੰਪਨੀ ਆਪਣੀ ਨਵੀਂ ਸੈਂਟਰੋ ਹੈਚਬੈਕ ਲੈ ਕੇ ਆ ਰਹੀ ਹੈ। ਇਸ ਨਾਲ ਭਾਰਤੀ ਬਾਜ਼ਾਰ 'ਚ ਬਿਹਤਰੀਨ ਪ੍ਰਤੀਕਿਰਿਆ ਮਿਲਣ ਦੀ ਪੂਰੀ ਉਮੀਦ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਨੂੰ ਇਸ ਸਾਲ 23 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਇਹ ਠੀਕ ਸਮੇਂ ਹੈ ਜਦ ਦੀਵਾਲੀ ਨੇੜੇ ਹੋਵੇਗੀ। ਅਜਿਹੇ 'ਚ ਠੀਕ-ਠਾਕ ਵਿਕਰੀ ਵੀ ਉਮੀਦ ਕੀਤੀ ਜਾ ਸਕਦੀ ਹੈ।

ਇਕ ਸ਼ਾਨਦਾਰੀ ਕੈਬਿਨ ਤੋਂ ਇਲਾਵਾ ਨਵੀਂ ਸੈਂਟਰੋ ਦੀ ਸਭ ਤੋਂ ਵੱਡੀ ਖੂਬੀ 7.0 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਹੋ ਸਕਦੀ ਹੈ। ਹਾਲਾਂਕਿ ਇਹ ਟਾਪ ਵੇਰੀਐਂਟ 'ਚ ਹੀ ਦਿੱਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ 'ਚ ਐਂਡ੍ਰਾਇਡ ਆਟੋ ਅਤੇ ਐਪਲ ਕਾਰਪਲੇਅ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਕ ਦਮਦਾਰ ਫੀਚਰ ਜਿਸ ਕਾਰਨ ਸੈਂਟਰੋ ਬਾਜ਼ਾਰ 'ਚ ਵੱਖ ਠਹਿਰੇਗੀ ਉਸ 'ਚ ਰੀਅਰ ਏ.ਸੀ. ਵੇਰੀਐਂਟਸ ਦਾ ਹੋਣਾ ਹੈ। ਸੈਫਟੀ ਫੀਚਰਸ ਦੀ ਗੱਲ ਕਰੀਏ ਤਾਂ ਡਿਊਲ ਫਰੰਟ ਏਅਰਬੈਗ ਅਤੇ ਏ.ਬੀ.ਐੱਸ. ਸਟੈਂਡਰਡ ਤੌਰ 'ਤੇ ਮਿਲਣਗੇ। ਨਾਲ ਹੀ ਇਸ 'ਚ ਆਗਾਮੀ ਸੁਰੱਖਿਆ ਨਿਯਮਾਂ ਦੇ ਲਿਹਾਜ਼ ਨਾਲ ਰੀਅਰ ਪਾਰਕਿੰਗ ਸੈਂਸਰ ਵੀ ਦਿੱਤਾ ਜਾ ਸਕਦਾ ਹੈ।

ਰਿਪੋਰਟਸ ਮੁਤਾਬਕ ਨਵੀਂ ਸੈਂਟਰੋ ਦੇ ਟਾਪ ਵੇਰੀਐਂਟ 'ਚ ਪਾਰਕਿੰਗ ਕੈਮਰਾ ਦਿੱਤਾ ਜਾ ਸਕਦਾ ਹੈ ਜੋ ਕਿ ਸੈਗਮੈਂਟ ਫਰਸਟ ਹੋਵੇਗਾ। ਟਾਟਾ ਟਿਯਾਗੋ ਦੇ ਟਾਪ ਟਰੀਮ ਐਕਸ.ਟੀ. ਅਤੇ ਐਕਸ.ਜ਼ੈੱਡ. ਫਿਲਹਾਲ ਰੀਅਰ ਪਾਰਕਿੰਗ ਸੈਂਸਰ ਨਾਲ ਆਉਂਦੇ ਹਨ ਅਤੇ ਮਾਰੂਤੀ ਸੁਜ਼ੂਕੀ ਨੇ ਸਲੇਰੀਓ 'ਚ ਇਸ ਫੀਚਰ ਨੂੰ ਨਹੀਂ ਦਿੱਤਾ ਹੈ। ਰਿਪੋਰਟਸ ਇਹ ਵੀ ਹਨ ਕਿ ਇਸ ਦੀ ਪ੍ਰੀਬੁਕਿੰਗ 10 ਅਕਤਬੂਰ ਤੋਂ ਸ਼ੁਰੂ ਹੋਵੇਗੀ। 

ਇਨ੍ਹਾਂ ਸਾਰਿਆਂ ਤੋਂ ਇਲਾਵਾ ਸੈਂਟਰੋ ਕੰਪਨੀ ਦੀ ਪਹਿਲੀ ਕਾਰ ਹੋ ਸਕਦੀ ਹੈ, ਜੋ ਆਟੋਮੈਟੇਡ ਮੈਨਿਊਅਲ ਗੀਅਰਬਾਕਸ ਨਾਲ ਆਵੇਗੀ। ਹੁੰਡਈ ਦੇ 1.1 ਲੀਟਰ ਐਪਸੀਲੋਨ ਪੈਟਰੋਲ ਇੰਜਣ ਦਾ ਇਕ ਅਪਡੇਟੇਡ ਵਰਜ਼ਨ 5 ਸਪੀਡ ਮੈਨਿਊਅਲ ਅਤੇ ਇਕ 5-ਸਪੀਡ ਗੀਅਰਬਾਕਸ ਨਾਲ ਆਵੇਗਾ। ਦਾਅਵਾ ਹੈ ਕਿ ਦੋਵੇਂ ਦੇ ਫਿਊਲ efficiency 20.1kpl ਦੀ ਹੋਵੇਗੀ। ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨਵੀਂ ਕਾਰ ਦੀ ਕੀਮਤ ਥੋੜੀ ਜ਼ਿਆਦਾ ਰੱਖ ਸਕਦੀ ਹੈ।  


Related News