ਹੁੰਡਈ ਨੇ 4.71 ਲੱਖ ਹੋਰ SUV ਨੂੰ ਬਾਜ਼ਾਰ ’ਚੋਂ ਮੰਗਵਾਇਆ ਵਾਪਸ
Saturday, Jan 09, 2021 - 04:02 PM (IST)
ਡੇਟ੍ਰਾਇਟ(ਏਪੀ) — ਹੁੰਡਈ ਨੇ ਕੰਪਿੳੂਟਰ ’ਚ ਇਲੈਕਟਿ੍ਰਕਲ ਸ਼ਾਰਟ-ਇਨ ਦੀ ਗੜਬੜ ਨੂੰ ਠੀਕ ਕਰਨ ਲਈ 4,71,000 ਹੋਰ SUV ਨੂੰ ਬਾਜ਼ਾਰ ਤੋਂ ਵਾਪਸ ਮੰਗਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਗੜਬੜ ਦੇ ਕਾਰਨ ਵਾਹਨ ’ਚ ਅੱਗ ਲੱਗ ਸਕਦੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਸਿਤੰਬਰ ’ਚ ਇਸ ਗੜਬੜ ਕਾਰਨ ਅਮਰੀਕਾ ’ਚ ਵਾਹਨ ਬਾਜ਼ਾਰ ਤੋਂ ਵਾਪਸ ਮੰਗਵਾਏ ਸਨ।
ਕੰਪਨੀ ਨੇ ਵਾਹਨ ਮਾਲਕਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਜਦੋਂ ਤੱਕ ਇਹ ਗੜਬੜ ਠੀਕ ਨਹੀਂ ਹੋ ਜਾਂਦੀ , ਉਸ ਸਮੇਂ ਤੱਕ ਵਾਹਨ ਖੁੱਲ੍ਹੇ ਸਥਾਨ ’ਤੇ ਬਾਹਰ ਖੜ੍ਹੇ ਕੀਤੇ ਜਾਣ।
ਕੰਪਨੀ ਨੇ 2016 ਤੋਂ 2018 ਦੌਰਾਨ ਨਿਰਮਿਤ ਵਾਹਨ ਬਾਜ਼ਾਰ ਤੋਂ ਵਾਪਸ ਮੰਗਵਾਏ ਹਨ। ਇਸ ਤੋਂ ਇਲਾਵਾ 2020 ਤੋਂ 2021 ਦੌਰਾਨ ਨਿਰਮਿਤ ਹੁੰਡਈ ਟੂਸੋਂ SUV ਨੂੰ ਬਾਜ਼ਾਰ ਤੋਂ ਵਾਪਸ ਮੰਗਵਾਇਆ ਹੈ। ਇਨ੍ਹਾਂ ਵਾਹਨਾਂ ਵਿਚ ਐਂਟੀ ਲਾਕ ਬ੍ਰੇਕ ਪ੍ਰਣਾਲੀ ਕੰਪਿੳੂਟਰ ਹੈ, ਜਿਨ੍ਹਾਂ ’ਚ ਇਲੈਕਟਿ੍ਰਕਲ ਸ਼ਾਰਟ ਹੋਣ ਦੀ ਸੰਭਾਵਨਾ ਹੈ। ਇਸ ਨਾਲ ਅੱਗ ਲੱਗ ਸਕਦੀ ਹੈ। ਹਾਲਾਂਕਿ ਅਜਿਹੇ ਟੂਸੋਂ ਮਾਡਲ ਜਿਨ੍ਹਾਂ ਵਿਚ ਹੁੰਡਈ ਦਾ ਸਮਾਰਟ ਕਰੂਜ਼ ਕੰਟਰੋਲ ਫ਼ੀਚਰ ਹੈ ਉਨ੍ਹਾਂ ਨੂੰ ਬਾਜ਼ਾਰ ਵਿਚੋਂ ਵਾਪਸ ਨਹੀਂ ਲਿਆ ਗਿਆ ਹੈ।
ਇਹ ਵੀ ਪੜ੍ਹੋ : ਵਿਸਤਾਰਾ ਦੀ ਪੇਸ਼ਕਸ਼: ਸਿਰਫ 1299 ਰੁਪਏ ’ਚ ਕਰ ਸਕਦੇ ਹੋ ਹਵਾਈ ਜਹਾਜ਼ ਦੀ ਯਾਤਰਾ, ਅੱਜ ਹੈ ਆਖ਼ਰੀ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।