ਭਾਰਤ 'ਚ ਕੋਰੋਨਾ ਟੀਕੇ ਦੇ ਟਰਾਂਸਪੋਰਟੇਸ਼ਨ ਲਈ ਤਿਆਰ ਹੋਏ ਇਹ ਹਵਾਈ ਅੱਡੇ

12/05/2020 7:36:33 PM

ਨਵੀਂ ਦਿੱਲੀ— ਹੈਦਰਾਬਾਦ, ਦਿੱਲੀ ਹਵਾਈ ਅੱਡੇ ਕੋਵਿਡ-19 ਟੀਕੇ ਦੇ ਟਰਾਂਸ਼ਪੋਰਟੇਸ਼ਨ ਯਾਨੀ ਢੋਆ-ਢੁਆਈ ਲਈ ਤਿਆਰ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ ਕਿਹਾ ਸੀ ਕਿ ਕੋਵਿਡ-19 ਟੀਕਾ ਹਫ਼ਤਿਆਂ ਦੇ ਅੰਦਰ ਤਿਆਰ ਹੋ ਸਕਦਾ ਹੈ।

ਦਿੱਲੀ ਹਵਾਈ ਅੱਡੇ ਮੁਤਾਬਕ, ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨਾਲ ਉਸ ਦੇ ਦੋਵੇਂ ਕਾਰਗੋ ਟਰਮੀਨਲ ਕੋਰੋਨਾ ਟੀਕੇ ਦੀ ਟਰਾਂਸਪੋਰੇਟਸ਼ਨ ਲਈ ਤਿਆਰ ਹਨ। ਸਾਲਾਨਾ 1.5 ਲੱਖ ਮੀਟ੍ਰਿਕ ਟਨ ਕਾਰਗੋ ਨੂੰ ਸੰਭਾਲਣ ਦੀ ਸਮਰੱਥਾ ਦੇ ਨਾਲ ਦਿੱਲੀ ਹਵਾਈ ਅੱਡੇ 'ਤੇ ਤਾਪਮਾਨ ਕੰਟਰੋਲ ਜ਼ੋਨਸ ਤੋਂ ਇਲਾਵਾ ਮਾਈਨਸ 20 ਡਿਗਰੀ ਤੋਂ 25 ਡਿਗਰੀ ਤੱਕ ਦੇ ਵੱਖ-ਵੱਖ ਠੰਡੇ ਚੈਂਬਰ ਹਨ, ਜੋ ਕਿ ਕੋਵਿਡ-19 ਟੀਕਿਆਂ ਦੀ ਵੰਡ ਲਈ ਬਹੁਤ ਹੀ ਢੁਕਵੇਂ ਹੋਣਗੇ।

ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਠੰਡੇ ਚੈਂਬਰ ਤੋਂ ਇਲਾਵਾ 'ਕੂਲ ਡੋਲੀਜ਼' ਵੀ ਹਨ ਜੋ ਟਰਮੀਨਲ ਅਤੇ ਜਹਾਜ਼ ਵਿਚਕਾਰ ਟਰਾਂਸਪੋਰਟੇਸ਼ਨ ਦੌਰਾਨ ਨਿਰੰਤਰ ਕੂਲ ਚੇਨ ਨੂੰ ਯਕੀਨੀ ਬਣਾਉਣਗੀਆਂ।


ਟਰਮੀਨਲਾਂ 'ਚ ਏਅਰਪੋਰਟ ਦੇ ਅੰਦਰ ਤੇ ਬਾਹਰ ਟੀਕੇ ਲੈ ਜਾਣ ਵਾਲੇ ਵਾਹਨਾਂ ਦੀ ਤੇਜ਼ੀ ਨਾਲ ਆਵਾਜਾਈ ਲਈ ਸਮਰਪਿਤ ਵੱਖਰੇ ਗੇਟ ਹਨ। ਇਸੇ ਤਰ੍ਹਾਂ ਕੋਰੋਨਾ ਵੈਕਸੀਨ ਦੇ ਉਤਪਾਦਨ ਖੇਤਰਾਂ 'ਚੋਂ ਪ੍ਰਮੁੱਖ ਕੇਂਦਰ ਹੈਦਰਾਬਾਦ ਏਅਰ ਕਾਰਗੋ ਵੀ ਤਿਆਰੀ ਕਰ ਚੁੱਕਾ ਹੈ। ਗੌਰਤਲਬ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਟੀਕੇ ਕੁਝ ਦੂਜੇ ਅਤੇ ਕੁਝ ਤੀਜੇ ਕਲੀਨੀਕਲ ਟ੍ਰਾਇਲ 'ਚ ਹਨ। ਕੋਰੋਨਾ ਟੀਕਿਆਂ ਦੀ ਤਾਪਮਾਨ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਟਰਾਂਸਪੋਰਟੇਸ਼ਨਾਂ ਦੀ ਤਿਆਰੀ ਇਸੇ ਨੂੰ ਧਿਆਨ 'ਚ ਰੱਖ ਕੇ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਬ੍ਰਿਟੇਨ ਫਾਈਜ਼ਰ-ਬਾਇਨਟੈਕ ਦੇ ਕੋਰੋਨਾ ਟੀਕੇ ਨੂੰ ਸੰਕਟਕਾਲੀ ਵਰਤੋਂ ਲਈ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਹੈ।


Sanjeev

Content Editor

Related News