HUL ਦਾ ਸ਼ੁੱਧ ਲਾਭ ਤੀਜੀ ਤਿਮਾਹੀ ''ਚ 7.9 ਫੀਸਦੀ ਵਧ ਕੇ 2,481 ਕਰੋੜ ਰੁਪਏ

Thursday, Jan 19, 2023 - 06:39 PM (IST)

HUL ਦਾ ਸ਼ੁੱਧ ਲਾਭ ਤੀਜੀ ਤਿਮਾਹੀ ''ਚ 7.9 ਫੀਸਦੀ ਵਧ ਕੇ 2,481 ਕਰੋੜ ਰੁਪਏ

ਨਵੀਂ ਦਿੱਲੀ- ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐੱਚ.ਯੂ.ਐੱਲ) ਦਾ ਏਕੀਕ੍ਰਿਤ ਸ਼ੁੱਧ ਲਾਭ 31 ਦਸੰਬਰ, 2022 ਨੂੰ ਖਤਮ ਹੋਈ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ 7.9 ਫ਼ੀਸਦੀ ਵਧ ਕੇ 2,481 ਕਰੋੜ ਰੁਪਏ ਹੋ ਗਿਆ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਕੰਪਨੀ ਨੇ 2,300 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।
ਐੱਚ.ਯੂ.ਐੱਲ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਦਸੰਬਰ ਤਿਮਾਹੀ 'ਚ ਉਸ ਦੀ ਏਕੀਕ੍ਰਿਤ ਕੁੱਲ ਆਮਦਨ 16.35 ਫ਼ੀਸਦੀ ਵਧ ਕੇ 15,707 ਕਰੋੜ ਰੁਪਏ ਹੋ ਗਈ। ਇਹ ਅੰਕੜਾ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 13,499 ਕਰੋੜ ਰੁਪਏ ਸੀ। ਐੱਚ.ਯੂ.ਐੱਲ ਦਾ ਕੁੱਲ ਖ਼ਰਚ ਤੀਜੀ ਤਿਮਾਹੀ 'ਚ 12,225 ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਦੀ ਮਿਆਦ 'ਚ 10,329 ਕਰੋੜ ਰੁਪਏ ਸੀ।
ਐੱਚ.ਯੂ.ਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀ.ਐੱਮ.ਡੀ) ਸੰਜੀਵ ਮਹਿਤਾ ਨੇ ਕਿਹਾ ਕਿ ਕੰਪਨੀ ਨੇ ਆਪਣੀ ਮਜ਼ਬੂਤ ​​ਗਤੀ ਨੂੰ ਬਰਕਰਾਰ ਰੱਖਿਆ ਹੈ ਅਤੇ ਇੱਕ ਵਾਰ ਫਿਰ ਤਿਮਾਹੀ ਲਈ ਮਜ਼ਬੂਤ ​​ਨਤੀਜੇ ਦਿੱਤੇ ਹਨ।
ਉਨ੍ਹਾਂ ਨੇ ਕਿਹਾ ਕਿ ਲਗਾਤਾਰ ਸਾਡਾ ਪ੍ਰਦਰਸ਼ਨ ਸਾਡੀ ਰਣਨੀਤਕ ਸਪੱਸ਼ਟਤਾ, ਸਾਡੇ ਬ੍ਰਾਂਡ ਦੀ ਤਾਕਤ, ਪ੍ਰਦਰਸ਼ਨ 'ਚ ਸ਼ਾਨਦਾਰ ਅਤੇ ਗਤੀਸ਼ੀਲ ਵਿੱਤੀ ਪ੍ਰਬੰਧਨ ਨੂੰ ਦਰਸਾਉਂਦਾ ਹੈ। ਮਹਿਤਾ ਨੇ ਕਿਹਾ ਕਿ ਅਸੀਂ ਨਜ਼ਦੀਕੀ ਮਿਆਦ 'ਚ ਸਾਵਧਾਨੀ ਨਾਲ ਆਸ਼ਾਵਾਦੀ ਹਾਂ ਅਤੇ ਮੰਨਦੇ ਹਾਂ ਕਿ ਮਹਿੰਗਾਈ ਦਾ ਸਭ ਤੋਂ ਬੁਰਾ ਦੌਰ ਸਾਡੇ ਪਿੱਛੇ ਹੈ। ਇਸ ਨਾਲ ਖਪਤਕਾਰਾਂ ਦੀ ਮੰਗ 'ਚ ਹੌਲੀ-ਹੌਲੀ ਸੁਧਾਰ ਹੋਣਾ ਚਾਹੀਦਾ।


author

Aarti dhillon

Content Editor

Related News