UK ਅਤੇ US ਯਾਤਰਾ ਦੀ ਮੰਗ ’ਚ ਭਾਰੀ ਉਛਾਲ, ਕੋਵਿਡ ਨਿਯਮਾਂ ’ਚ ਛੋਟ ਨੇ ਬਦਲੇ ਹਾਲਾਤ

Thursday, Nov 11, 2021 - 11:43 AM (IST)

UK ਅਤੇ US ਯਾਤਰਾ ਦੀ ਮੰਗ ’ਚ ਭਾਰੀ ਉਛਾਲ, ਕੋਵਿਡ ਨਿਯਮਾਂ ’ਚ ਛੋਟ ਨੇ ਬਦਲੇ ਹਾਲਾਤ

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਯੂ. ਕੇ. ਅਤੇ ਯੂ. ਐੱਸ. ਦੀ ਯਾਤਰਾ ਦੀ ਮੰਗ ’ਚ ਤੇਜ਼ੀ ਦੇਖੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਨੇ ਵਧੇਰੇ ਆਈਸੋਲੇਸ਼ਨ ’ਚੋਂ ਲੰਘਣ ਦੀ ਸ਼ਰਤ ਨੂੰ ਹਟਾ ਦਿੱਤਾ ਅਤੇ ਟੀਕਾਕਰਣ ਕੀਤੇ ਹੋਏ ਲੋਕਾਂ ਨੂੰ ਦੇਸ਼ ’ਚ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਏਅਰ ਇੰਡੀਆ, ਵਿਸਤਾਰਾ ਅਤੇ ਪ੍ਰਮੁੱਖ ਟ੍ਰੈਵਲ ਪੋਰਟਲਜ਼ ਦੇ ਚੋਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਲਈ ਲੋਕਾਂ ਨੇ ਹੁਣ ਐਮਰਜੈਂਸੀ ਯਾਤਰਾ ਸ਼ੁਰੂ ਕਰਨ ਦੀ ਥਾਂ ਇਕ ਮਹੀਨੇ ਜਾਂ ਉਸ ਤੋਂ ਵੱਧ ਸਮਾਂ ਪਹਿਲਾਂ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਨਿਵੇਸ਼ਕਾਂ ਨੂੰ ਪਸੰਦ ਨਹੀਂ ਆਇਆ ਘਾਟੇ ’ਚ ਚੱਲ ਰਹੀ Paytm ਦਾ IPO

ਪਿਛਲੇ ਸਾਲ ਦੇ ਮੁਕਾਬਲੇ ਬੁਕਿੰਗ ’ਚ ਸੁਧਾਰ

ਏਅਰ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ’ਚ ਬੁਕਿੰਗ ’ਚ ਸੁਧਾਰ ਹੋਇਆ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਇਸ ਦੀਆਂ ਕਾਫੀ ਸੰਭਾਵਨਾਵਾਂ ਹਨ। ਵਿਸਤਾਰਾ ਦੇ ਮੁੱਖ ਕਮਰਸ਼ੀਅਲ ਅਧਿਕਾਰੀ ਵਿਨੋਦ ਕੰਨਨ ਨੇ ਕਿਹਾ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਬੁਕਿੰਗ ’ਚ ਸੁਧਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ-ਯੂ. ਕੇ. ਰੂਟ ’ਤੇ ਮੰਗ ’ਚ ਕੁੱਝ ਸੁਧਾਰ ਦੇਖ ਰਹੇ ਹਾਂ, ਜਿਸ ’ਚ ਜ਼ਿਆਦਾਤਰ ਬੁਕਿੰਗ ਯਾਤਰਾ ਤੋਂ ਕੁੱਝ ਹਫਤੇ ਪਹਿਲਾਂ ਕੀਤੀ ਜਾ ਰਹੀ ਹੈ। ਇਸ ਵਾਧੇ ਨੂੰ ਮੁੱਖ ਤੌਰ ’ਤੇ ਕੋਵਿਡ ਪਾਬੰਦੀਆਂ ’ਚ ਛੋਟ ਅਤੇ ਸਾਲ ਦੇ ਅਖੀਰ ’ਚ ਯਾਤਰਾ ਦੇ ਮੌਸਮ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਹਾਲਾਂਕਿ ਨਾਨ-ਸਟੌਪ, ਸਿੱਧੀਆਂ ਉਡਾਣਾਂ ਅਤੇ ਸਮੁੱਚੀ ਸਕਾਰਾਤਮਕ ਭਾਵਨਾ ਲਈ ਵਧਦੀ ਪਹਿਲ ਨਾਲ ਅਸੀਂ ਭਵਿੱਖ ਬਾਰੇ ਆਸਵੰਦ ਹਾਂ।

ਇਹ ਵੀ ਪੜ੍ਹੋ : Nykaa ਦੀ ਮਜ਼ਬੂਤ ​​ਸ਼ੁਰੂਆਤ, NSE 'ਤੇ 79.38% ਦੇ ਪ੍ਰੀਮੀਅਮ ਦੇ ਨਾਲ 2018 ਰੁਪਏ 'ਤੇ ਹੋਇਆ ਲਿਸਟ

ਅਮਰੀਕਾ ’ਚ ਖੋਜਾਂ ਲਈ ਇਕੋ ਜਿਹਾ ਟ੍ਰੈਂਡ

ਕੰਨਨ 1 ਜਨਵਰੀ 2022 ਤੋਂ ਵਿਸਤਾਰਾ-ਟਾਟਾ ਸੰਨਜ਼ ਦੇ ਸਿੰਗਾਪੁਰ ਏਅਰਲਾਈਨਜ਼ ਨਾਲ ਸਾਂਝੇ ਉੱਦਮ ਦੇ ਮੁੱਖ ਕਾਰਜਕਾਰੀ ਦੇ ਰੂਪ ’ਚ ਅਹੁਦਾ ਸੰਭਾਲਣਗੇ। ਦੇਸ਼ ਦੇ ਚੋਟੀ ਦੇ ਟ੍ਰੈਵਲ ਪੋਰਟਲ ਮੇਕਮਾਈਟ੍ਰਿਪ ਨੇ ਨਵੰਬਰ ਲਈ ਕੌਮਾਂਤਰੀ ਯਾਤਰਾ ਬੁਕਿੰਗ ’ਚ ਜ਼ਿਕਰਯੋਗ ਉਛਾਲ ਦੇਖਿਆ ਹੈ। ਮੇਕਮਾਈਟ੍ਰਿਪ ਦੇ ਸੀ. ਓ. ਓ. ਵਿਪੁਲ ਪ੍ਰਕਾਸ਼ ਨੇ ਕਿਹਾ ਕਿ ਯੂ. ਕੇ. ਵਿਚ ਖੋਜ ਅਤੇ ਬੁਕਿੰਗ ’ਚ ਜ਼ਿਕਰਯੋਗ ਵਾਧਾ ਹੋਇਆ ਹੈ ਅਤੇ ਹੁਣ ਅਸੀਂ ਅਮਰੀਕਾ ’ਚ ਖੋਜਾਂ ਲਈ ਇਕੋ ਜਿਹੇ ਟ੍ਰੈਂਡ ਦੇਖ ਰਹੇ ਹਾਂ ਕਿਉਂਕਿ ਭਾਰਤੀ ਮੁਸਾਫਰਾਂ ਲਈ ਯਾਤਰਾ ਪਾਬੰਦੀਆਂ ’ਚ ਢਿੱਲ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੋਰਟਲ ਦੇ ਪਲੇਟਫਾਰਮ ’ਤੇ ਭਾਰਤ ਤੋਂ ਅਮਰੀਕਾ ’ਚ ਹਾਲ ਹੀ ’ਚ ਸੈਨ ਫ੍ਰਾਂਸਿਸਕੋ ’ਚ ਬੁਕਿੰਗ ਦੀ ਜਲਦਬਾਜ਼ੀ ਦੇ ਨਾਲ-ਨਾਲ 50 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਪ੍ਰਕਾਸ਼ ਨੇ ਕਿਹਾ ਕਿ ਮੁਸਾਫਰ ਹੁਣ ਯਾਤਰਾ ਦੀ ਮਿਤੀ ਤੋਂ 30 ਤੋਂ 60 ਦਿਨ ਪਹਿਲਾਂ ਬੁਕਿੰਮਗ ਨਾਲ ਸਹਿਜ ਹੋ ਰਹੇ ਹਨ ਜੋ ਕੌਮਾਂਤਰੀ ਯਤਰਾ ਲਈ ਆਤਮ-ਵਿਸ਼ਵਾਸ ਵਧਾਉਣ ਦਾ ਸੰਕੇਤ ਦਿੰਦਾ ਹੈ। ਕਲੀਅਰਟ੍ਰਿਪ ਦੇ ਮੁੱਖ ਕਾਰੋਬਾਰ ਅਧਿਕਾਰੀ ਪ੍ਰਹਲਾਦ ਕ੍ਰਿਸ਼ਣਮੂਰਤੀ ਨੇ ਕਿਹਾ ਕਿ ਅਮਰੀਕਾ ਲਈ ਉਡਾਣਾਂ ਦੀ ਮੰਗ ਪਿਛਲੇ ਇਕ ਮਹੀਨੇ ਤੋਂ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਦਸੰਬਰ ਦੇ ਅੱਧ ਅਤੇ ਜਨਵਰੀ ਦੇ ਪਹਿਲੇ ਹਫਤੇ ਦੇ ਲਗਭਗ ਯਾਤਰਾ ਦੀਆਂ ਮਿਤੀਆਂ ਲਈ ਅਮਰੀਕਾ ਦੀ ਮੰਗ ’ਚ ਸੁਧਾਰ ਹੋ ਰਿਹਾ ਹੈ।

ਇਹ ਵੀ ਪੜ੍ਹੋ : Nykaa ਦੀ ਸੰਸਥਾਪਕ ਫਾਲਗੁਨੀ ਨਾਇਰ ਬਣੀ ਭਾਰਤ ਦੀ ਸਭ ਤੋਂ ਅਮੀਰ Self-made ਮਹਿਲਾ ਅਰਬਪਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News