ITR ਭਰਨ ਵਾਲਿਆਂ ਦੀ ਗਿਣਤੀ ''ਚ ਹੋਇਆ ਭਾਰੀ ਵਾਧਾ, 1.36 ਕਰੋੜ ਦੇ ਪਾਰ ਪਹੁੰਚਿਆ ਅੰਕੜਾ

Monday, Aug 07, 2023 - 03:29 PM (IST)

ITR ਭਰਨ ਵਾਲਿਆਂ ਦੀ ਗਿਣਤੀ ''ਚ ਹੋਇਆ ਭਾਰੀ ਵਾਧਾ, 1.36 ਕਰੋੜ ਦੇ ਪਾਰ ਪਹੁੰਚਿਆ ਅੰਕੜਾ

ਨਵੀਂ ਦਿੱਲੀ (ਭਾਸ਼ਾ) - ਦੇਸ਼ ਵਿੱਚ ਅਪ੍ਰੈਲ-ਜੂਨ 2023 ਦਰਮਿਆਨ ਦਾਇਰ ਕੀਤੇ ਇਨਕਮ ਟੈਕਸ ਰਿਟਰਨਾਂ ਦੀ ਗਿਣਤੀ ਸਾਲਾਨਾ ਆਧਾਰ 'ਤੇ ਲਗਭਗ ਦੁੱਗਣੀ ਹੋ ਕੇ 1.36 ਕਰੋੜ ਨੂੰ ਪਾਰ ਕਰ ਗਈ ਹੈ। ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਮਿਤੀ 31 ਜੁਲਾਈ 2023 ਸੀ। ਕੰਪਨੀਆਂ ਅਤੇ ਵਿਅਕਤੀਆਂ ਲਈ ਜਿਨ੍ਹਾਂ ਨੂੰ ਆਪਣੇ ਖਾਤਿਆਂ ਦਾ ਆਡਿਟ ਕਰਵਾਉਣਾ ਪੈਂਦਾ ਹੈ ਉਨ੍ਹਾਂ ਲਈ ਵਿੱਤੀ ਸਾਲ 2022-23 ਵਿੱਚ ਕਮਾਈ ਗਈ ਆਮਦਨ ਲਈ ਆਮਦਨ ਟੈਕਸ ਰਿਟਰਨ ਭਰਨ ਦੀ ਆਖ਼ਰੀ ਮਿਤੀ 31 ਅਕਤੂਬਰ ਹੈ।

ਇਹ ਵੀ ਪੜ੍ਹੋ : Swiggy ਤੋਂ ਬਾਅਦ ਹੁਣ Zomato ਵੀ ਲਏਗੀ ਪਲੇਟਫਾਰਮ ਫ਼ੀਸ, ਜਾਣੋ ਕੰਪਨੀ ਹਰ ਆਰਡਰ 'ਤੇ ਕਿੰਨਾ ਵਸੂਲੇਗੀ ਚਾਰਜ

ਜੁਲਾਈ 'ਚ 5.41 ਕਰੋੜ ਤੋਂ ਜ਼ਿਆਦਾ ਰਿਟਰਨ ਫਾਈਲ ਕੀਤੇ ਗਏ ਸਨ। ਆਮਦਨ ਕਰ ਵਿਭਾਗ ਮੁਤਾਬਕ ਮੁਲਾਂਕਣ ਸਾਲ 2023-24 ਲਈ 31 ਜੁਲਾਈ ਤੱਕ ਰਿਕਾਰਡ 6.77 ਕਰੋੜ ਆਮਦਨ ਟੈਕਸ ਰਿਟਰਨ ਦਾਖਲ ਕੀਤੇ ਗਏ ਸਨ। ਇਸ ਵਿੱਚ ਪਹਿਲੀ ਵਾਰ 53.67 ਲੱਖ ਲੋਕਾਂ ਨੇ ਇਨਕਮ ਟੈਕਸ ਰਿਟਰਨ ਭਰਿਆ। ਔਨਲਾਈਨ ਆਈਟੀਆਰ ਫਾਈਲਿੰਗ ਪਲੇਟਫਾਰਮ 'ਤੇ ਉਪਲਬਧ ਤੁਲਨਾਤਮਕ ਅੰਕੜਿਆਂ ਅਨੁਸਾਰ, ਅਪ੍ਰੈਲ-ਜੂਨ 2022-23 ਵਿੱਚ 70.34 ਲੱਖ ਤੋਂ ਵੱਧ ਆਮਦਨ ਟੈਕਸ ਰਿਟਰਨ ਦਾਇਰ ਕੀਤੇ ਗਏ ਸਨ। ਅਪ੍ਰੈਲ-ਜੂਨ 2023-24 'ਚ ਇਹ ਸੰਖਿਆ 93.76 ਫੀਸਦੀ ਵਧ ਕੇ 1.36 ਕਰੋੜ ਤੋਂ ਵੱਧ ਹੋ ਗਈ। ਆਂਕੜਿਆਂ ਮੁਤਾਬਕ ਇਸ ਵਾਰ 26 ਜੂਨ ਤੱਕ ਇਕ ਕਰੋੜ ਆਈ.ਟੀ.ਆਰ. ਦਾਖ਼ਲ ਕੀਤੇ ਗਏ, ਜਦੋਂਕਿ ਪਿਛਲੇ ਸਾਲ 8 ਜੁਲਾਈ ਤੱਕ 1 ਕਰੋੜ ਆਮਦਨ ਟੈਕਸ ਰਿਟਰਨ ਦਾਖ਼ਲ ਹੋਏ ਸਨ।

ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਚੌਲਾਂ ਨੂੰ ਲੈ ਕੇ ਹਾਹਾਕਾਰ,  12 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News