ਭਾਰਤ ’ਚ 5ਜੀ ਦਾ ਟਰਾਇਲ ਕਰੇਗੀ Huawei, ਸਰਕਾਰ ਨੇ ਦਿੱਤੀ ਮਨਜ਼ੂਰੀ

10/10/2019 1:02:39 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਲੰਬੇ ਸਮੇਂ ਤੋਂ ਅਮਰੀਕਾ ਦੀ ਪਾਬੰਦੀ ਦਾ ਸਾਹਮਣਾ ਕਰ ਰਹੀ ਹੈ। ਇਸ ਦੇ ਚੱਲਦੇ ਹੁਣ ਕੰਪਨੀ ਨੂੰ ਭਾਰਤ ਸਰਕਾਰ ਵਲੋਂ 5ਜੀ ਨੈੱਟਵਰਕ ਡੈਮੋ ਲਈ ਮਨਜ਼ੂਰੀ ਮਿਲ ਗਈ ਹੈ। ਉਥੇ ਹੀ ਹੁਵਾਵੇਈ ਨੂੰ ਵੀ ਉਮੀਦ ਸੀ ਕਿ ਸਰਕਾਰ ਉਨ੍ਹਾਂ ਨੂੰ ਨੈੱਟਵਰਕ ਦੇ ਟਰਾਇਲ ਲਈ ਮਨਜ਼ੂਰੀ ਦੇਵੇਗੀ। ਹੁਣ ਭਾਰਤ ਦੇ ਲੋਕਾਂ ਨੂੰ ਇੰਡਾਈ ਮੋਬਾਇਲ ਕਾਂਗਰਸ ਈਵੈਂਟ ਦੌਰਾਨ 5ਜੀ ਤਕਨੀਕ ਦਾ ਟਰਾਇਲ ਮਿਲੇਗਾ।

5ਜੀ ਕੀ ਹੈ
5ਜੀ ਤਕਨੀਕ ਵਾਇਰਲੈੱਸ ਫੋਨ ਦੀ ਪੰਜਵੀਂ ਪੀੜ੍ਹੀ ਹੈ। 4ਜੀ ਦੇ ਮੁਕਾਬਲੇ 5ਜੀ ਕਾਫੀ ਤੇਜ਼ ਹੈ, ਜਿਸ ਨਾਲ ਯੂਜ਼ਰਜ਼ ਨੂੰ ਹਾਈ ਸਪੀਡ ਡਾਟਾ ਦਾ ਮਜ਼ਾ ਲੈ ਸਕਣਗੇ। ਨਾਲ ਹੀ ਇਸ ਤਕਨੀਕ ਨਾਲ ਯੂਜ਼ਰਜ਼ ਦੇ ਸਮਾਰਟਫੋਨ ਦੀ ਬੈਟਰੀ ਦੀ ਖਪਤ ਘੱਟ ਹੋ ਜਾਵੇਗੀ। ਰਿਪੋਰਟਾਂ ਮੁਤਾਬਕ, 5ਜੀ ਨੈੱਟਵਰਕ ਐੱਲ.ਟੀ.ਈ. ’ਤੇ ਕੰਮ ਕਰੇਗਾ। ਉਥੇ ਹੀ 2025 ਤੱਕ ਦੁਨੀਆ ਦੀ ਅੱਧੀ ਆਬਾਦੀ ਨੂੰ ਇਸ ਨੈੱਟਵਰਕ ਦਾ ਸਪੋਰਟ ਮਿਲੇਗਾ। 

ਭਾਰਤ ਸਰਕਾਰ ਨੇ ਡੈਮੋ ਲਈ ਦਿੱਤੀ ਮਨਜ਼ੂਰੀ
ਹਾਲਾਂਕਿ, ਭਾਰਤ ਸਰਕਾਰ ਨੇ ਅਜੇ ਤਕ ਸਾਫ ਨਹੀਂ ਕੀਤਾ ਕਿ ਹੁਵਾਵੇਈ ਆਉਣ ਵਾਲੇ ਸਮੇਂ ’ਚ 5ਜੀ ਸੇਵਾਂ ਲੋਕਾਂ ਨੂੰ ਮੁਹੱਈਆ ਕਰਵਾਏਗੀ ਜਾਂ ਨਹੀਂ। ਸੂਤਰਾਂ ਦੀ ਮੰਨੀਏ ਤਾਂ ਹੁਵਾਵੇਈ ਦੂਰਸੰਚਾਰ ਕੰਪਨੀ ਏਅਰਟੈੱਲ ਅਤੇ ਵੋਡਾਫੋਨ ਦੇ ਨਾਲ ਮਿਲ ਕੇ 5ਜੀ ਤਕਨੀਕ ਦਾ ਟਰਾਇਲ ਪੇਸ਼ ਕਰੇਗੀ। ਉਥੇ ਹੀ ਦੂਜੇ ਪਾਸੇ ਇਨ੍ਹਾਂ ਡੈਮੋ ਨਾਲ ਲੋਕ ਵੀ 5ਜੀ ਨੈੱਟਵਰਕ ਦਾ ਇਸਤੇਮਾਲ ਕਰ ਸਕਣਗੇ। ਦੱਸ ਦੇਈਏ ਕਿ ਭਾਰਤ ਸਰਕਾਰ ਨੇ ਹੁਵਾਵੇਈ ਨੂੰ ਸਿਰਫ 5ਜੀ ਤਕਨੀਕ ਦੇ ਟਰਾਇਲ ਲਈ ਮਨਜ਼ੂਰੀ ਦਿੱਤੀ ਹੈ। 

Nokia ਤੇ Ericsson ਵੀ ਪੇਸ਼ ਕਰਨਗੇ 5ਜੀ ਸਪੈਕਟਰਮ
ਰਿਪੋਰਟਾਂ ਮੁਤਾਬਕ, ਨੋਕੀਆ ਅਤੇ ਏਰਿਕਸਨ ਇੰਡੀਆ ਮੋਬਾਇਲ ਕਾਂਗਰਸ ’ਚ 5ਜੀ ਸਪੈਕਟਰਮ ਪੇਸ਼ ਕਰਨਗੇ। ਇਸ ਦੇ ਨਾਲ ਹੀ ਦੇਸ਼ ਦੀਆਂ ਦਿੱਗਜ ਟੈਲੀਕਾਮ ਕੰਪਨੀਆਂ ਵੀ ਇਸ ਤਕਨੀਕ ਦੀ ਪੇਸ਼ਕਸ਼ ਕਰ ਸਕਦੀਆਂ ਹਨ। 


Related News