2 ਸਾਲਾਂ ''ਚ ਹੋ ਸਕਦੈ 2.10 ਲੱਖ ਕਰੋੜ ਰੁਪਏ ਦੇ ਰੈਵੇਨਿਊ ਦਾ ਨੁਕਸਾਨ : ਹੁਵਾਵੇਈ

06/19/2019 2:15:15 AM

ਸ਼ੇਨਝੇਨ -ਹੁਵਾਵੇਈ ਦੇ ਫਾਊਂਡਰ ਅਤੇ ਸੀ. ਈ. ਓ. ਰੇਨ ਝੇਂਗਫੇ ਨੇ ਕਿਹਾ ਕਿ ਅਮਰੀਕੀ ਰੋਕ (ਯੂ. ਐੱਸ. ਬੈਨ) ਨਾਲ ਉਨ੍ਹਾਂ ਦੀ ਕੰਪਨੀ ਨੂੰ ਅਗਲੇ 2 ਸਾਲਾਂ 'ਚ 30 ਅਰਬ ਡਾਲਰ (2.10 ਲੱਖ ਕਰੋੜ ਰੁਪਏ) ਦੇ ਰੈਵੇਨਿਊ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਝੇਂਗਫੇ ਨੇ 2 ਸਾਲਾਂ 'ਚ ਸੇਲਸ ਰੈਵੇਨਿਊ 100 ਅਰਬ ਡਾਲਰ (7000 ਕਰੋੜ ਰੁਪਏ) ਰਹਿਣ ਦਾ ਅੰਦਾਜ਼ਾ ਲਾਇਆ ਹੈ, ਜਦੋਂਕਿ ਪਿਛਲੇ ਸਾਲ ਰੈਵੇਨਿਊ 20 ਫੀਸਦੀ ਵਧ ਕੇ 104 ਅਰਬ ਡਾਲਰ ਰਿਹਾ ਸੀ।

ਅਮਰੀਕਾ ਨੇ 16 ਮਈ ਨੂੰ ਹੁਵਾਵੇਈ ਨੂੰ ਬਲੈਕਲਿਸਟ ਕਰ ਦਿੱਤਾ ਸੀ। ਇਸ ਵਜ੍ਹਾ ਨਾਲ ਹੁਵਾਵੇਈ ਉਥੇ ਦੀਆਂ ਕੰਪਨੀਆਂ ਤੋਂ ਟੈਕਨਾਲੋਜੀ ਨਹੀਂ ਖਰੀਦ ਸਕਦੀ। ਉਨ੍ਹਾਂ ਨਾਲ ਕਾਰੋਬਾਰ ਨਹੀਂ ਕਰ ਸਕਦੀ। ਅਮਰੀਕਾ ਨੂੰ ਡਰ ਹੈ ਕਿ ਹੁਵਾਵੇਈ ਦੇ ਉਪਕਰਨਾਂ ਜ਼ਰੀਏ ਚੀਨ ਜਾਸੂਸੀ ਕਰ ਸਕਦਾ ਹੈ। ਹਾਲਾਂਕਿ ਹੁਵਾਵੇਈ ਇਸ ਤਰ੍ਹਾਂ ਦੇ ਖਤਰੇ ਦੀ ਗੱਲ ਤੋਂ ਮਨ੍ਹਾ ਕਰਦਾ ਰਿਹਾ ਹੈ।


Karan Kumar

Content Editor

Related News