HSBC ਨੂੰ ਭਾਰਤੀ ਸ਼ੇਅਰ ਬਾਜ਼ਾਰ ’ਤੇ ਭਰੋਸਾ, 94,000 ਦੇ ਲੈਵਲ ਤਕ ਜਾ ਸਕਦੈ ਸੈਂਸੈਕਸ

Thursday, Sep 25, 2025 - 01:43 PM (IST)

HSBC ਨੂੰ ਭਾਰਤੀ ਸ਼ੇਅਰ ਬਾਜ਼ਾਰ ’ਤੇ ਭਰੋਸਾ, 94,000 ਦੇ ਲੈਵਲ ਤਕ ਜਾ ਸਕਦੈ ਸੈਂਸੈਕਸ

ਨਵੀਂ ਦਿੱਲੀ (ਇੰਟ.) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ’ਤੇ ਐਕਸ਼ਨ ਲੈਣ ’ਚ ਕੋਈ ਕੋਤਾਹੀ ਨਹੀਂ ਵਰਤ ਰਹੇ ਹਨ। ਪਹਿਲਾਂ ਉਨ੍ਹਾਂ ਨੇ ਭਾਰਤ ਨੂੰ ਟੈਰਿਫ ਕਿੰਗ ਕਿਹਾ ਅਤੇ 25 ਫੀਸਦੀ ਦਾ ਟੈਰਿਫ ਲਾਇਆ।

ਇਹ ਵੀ ਪੜ੍ਹੋ :     ਸੱਤਵੇਂ ਅਸਮਾਨ 'ਤੇ ਪਹੁੰਚੀ ਸੋਨੇ ਦੀ ਕੀਮਤ ,ਚਾਂਦੀ ਨੇ ਵੀ ਮਾਰੀ ਵੱਡੀ ਛਾਲ, ਜਾਣੋ ਵਾਧੇ ਦੇ ਕਾਰਨ

ਉਸ ਤੋਂ ਬਾਅਦ ਰੂਸ ਵਾਰ ਮਸ਼ੀਨ ਨੂੰ ਫਿਊਲ ਦੇਣ ਵਾਲਾ ਦੱਸ ਕੇ ਭਾਰਤ ’ਤੇ ਫਿਰ ਤੋਂ ਐਕਸਟ੍ਰਾ 25 ਫੀਸਦੀ ਟੈਰਿਫ ਲਾ ਦਿੱਤਾ, ਜਿਸ ਤੋਂ ਬਾਅਦ ਕੁਲ ਟੈਰਿਫ 50 ਫੀਸਦੀ ਹੋ ਗਿਆ। ਯੂਰਪ ਨੂੰ ਭਾਰਤ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕੀਤੀ। ਹੁਣ ਐੱਚ1ਬੀ ਵੀਜ਼ੇ ਦੀ ਫੀਸ ਨੂੰ ਵਧਾ ਕੇ 1 ਲੱਖ ਡਾਲਰ ਕਰ ਦਿੱਤਾ ਹੈ, ਜਿਸ ਦਾ ਅਸਰ ਭਾਰਤ ’ਤੇ ਸਭ ਤੋਂ ਵੱਧ ਦੇਖਣ ਨੂੰ ਮਿਲੇਗਾ। ਇਨ੍ਹਾਂ ਤਮਾਮ ਕਾਰਣਾਂ ਦੀ ਵਜ੍ਹਾ ਨਾਲ ਭਾਰਤ ਦੇ ਸ਼ੇਅਰ ਬਾਜ਼ਾਰ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਹੈ। 4 ਦਿਨਾਂ ਤੋਂ ਸ਼ੇਅਰ ਬਾਜ਼ਾਰ ’ਚ ਦਬਾਅ ਬਣਿਆ ਹੋਇਆ ਹੈ।

ਅਜਿਹੇ ’ਚ ਦੁਨੀਆ ਦੀ ਦਿੱਗਜ ਰਿਸਰਚ ਫਰਮ ਐੱਚ. ਐੱਸ. ਬੀ. ਸੀ. ਨੇ ਭਾਰਤ ਦੇ ਸ਼ੇਅਰ ਬਾਜ਼ਾਰ ਲਈ ਕੁਝ ਪਾਜ਼ੇਟਿਵ ਗੱਲਾਂ ਕਹੀਆਂ ਹਨ। ਐੱਚ. ਐੱਸ. ਬੀ. ਸੀ. ਨੇ ਆਪਣੀ ਰਿਪੋਰਟ ’ਚ ਕਿਹਾ ਕਿ ਬਿਹਤਰ ਵੈਲਿਊਏਸ਼ਨ, ਸਰਕਾਰ ਦੀ ਪਾਲਿਸੀ ਅਤੇ ਡੋਮੈਸਟਿਕ ਨਿਵੇਸ਼ਕਾਂ ਦੇ ਨਿਵੇਸ਼ ਦੀ ਵਜ੍ਹਾ ਨਾਲ ਆਉਣ ਵਾਲੇ ਦਿਨਾਂ ’ਚ ਭਾਰਤ ਦੇ ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਇਹੀ ਕਾਰਨ ਹੈ ਕਿ ਐੱਚ. ਐੱਸ. ਬੀ. ਸੀ. ਨੇ ਭਾਰਤ ਦੇ ਸ਼ੇਅਰ ਬਾਜ਼ਾਰ ਨੂੰ ‘ਨਿਊਟਰਲ’ ਤੋਂ ‘ਓਵਰਵੇਟ’ ਕਰ ਦਿੱਤਾ ਹੈ। ਨਾਲ ਹੀ, 2026 ਦੇ ਆਖਿਰ ਤਕ ਸੈਂਸੈਕਸ ਦਾ ਟਾਰਗੈੱਟ 94,000 ਤੈਅ ਕੀਤਾ ਹੈ, ਜੋ ਮੌਜੂਦਾ ਲੈਵਲ ਤੋਂ 13 ਫੀਸਦੀ ਤੋਂ ਵੱਧ ਹੈ।

ਇਹ ਵੀ ਪੜ੍ਹੋ :     UPI ਭੁਗਤਾਨ ਪ੍ਰਣਾਲੀ 'ਚ ਵੱਡਾ ਬਦਲਾਅ: 1 ਅਕਤੂਬਰ ਤੋਂ ਯੂਜ਼ਰਸ ਨਹੀਂ ਮੰਗ ਪਾਉਣਗੇ ਦੋਸਤ-ਰਿਸ਼ਤੇਦਾਰ ਤੋਂ ਸਿੱਧੇ ਪੈਸੇ

ਭਾਰਤ ਦੇ ਬਾਜ਼ਾਰ ’ਚ ਨਹੀਂ ਹੋਈ ਉਥਲ-ਪੁਥਲ

ਆਪਣੀ ਫਰੈਸ਼ ਰਿਪੋਰਟ ‘ਏਸ਼ੀਆ ਇਕਵਿਟੀ ਇਨਸਾਈਟਸ ਕੁਆਰਟਰਲੀ’ ’ਚ ਐੱਚ. ਐੱਸ. ਬੀ. ਸੀ. ਨੇ ਕਿਹਾ ਕਿ ਜਿੱਥੇ ਵਿਦੇਸ਼ੀ ਨਿਵੇਸ਼ਕਾਂ ਨੇ ਪਿਛਲੇ ਇਕ ਸਾਲ ’ਚ ਭਾਰਤੀ ਬਾਜ਼ਾਰ ਤੋਂ ਪੈਸਾ ਕੱਢਿਆ ਹੈ, ਉਥੇ ਹੀ ਘਰੇਲੂ ਨਿਵੇਸ਼ਕ ਲਚਕਦਾਰ ਬਣੇ ਹੋਏ ਹਨ, ਜਿਸ ਨਾਲ ਬਾਜ਼ਾਰ ਨੂੰ ਸਹਾਰਾ ਮਿਲ ਰਿਹਾ ਹੈ।

ਐੱਚ. ਐੱਸ. ਬੀ. ਸੀ. ਨੇ ਆਪਣੀ ਰਿਪੋਰਟ ’ਚ ਕਿਹਾ ਕਿ ਕੋਰੀਆ ਅਤੇ ਤਾਈਵਾਨ ਵਰਗੇ ਦੂਜੇ ਏਸ਼ੀਆਈ ਬਾਜ਼ਾਰਾਂ ’ਚ ਵੇਖੀ ਗਈ ਉਥਲ-ਪੁਥਲ ਵਿਚਾਲੇ ਭਾਰਤ ’ਚ ਕਾਫੀ ਸ਼ਾਂਤੀ ਦੇਖਣ ਨੂੰ ਮਿਲੀ ਹੈ। ਜਿੱਥੇ ਸਰਕਾਰ ਨੇ ਰਿਫਾਰਮ ਲਿਆ ਕੇ ਦੇਸ਼ ਦੀ ਇਕਾਨਮੀ ਨੂੰ ਬਿਹਤਰ ਬਣਾਉਣ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ :     ਅਰਬਪਤੀਆਂ ਦੀ ਸੂਚੀ 'ਚ ਇੱਕ ਹੋਰ ਭਾਰਤੀ ਹੋਇਆ ਸ਼ਾਮਲ, 3 ਮਹੀਨਿਆਂ 'ਚ ਕਮਾਏ 8,623 ਕਰੋੜ ਰੁਪਏ

ਉਥੇ ਹੀ ਦੂਜੇ ਪਾਸੇ ਕੈਪੀਟਲ ਐਕਸਪੈਂਡੀਚਰ ’ਤੇ ਵੱਧ ਤੋਂ ਵੱਧ ਫੋਕਸ ਕਰ ਰਹੀ ਹੈ, ਜਿਸ ਦੀ ਵਜ੍ਹਾ ਏਸ਼ੀਆ ਦੇ ਦੂਜੇ ਬਾਜ਼ਾਰਾਂ ਦੇ ਮੁਕਾਬਲੇ ’ਚ ਭਾਰਤ ਦੇ ਸ਼ੇਅਰ ਬਾਜ਼ਾਰ ’ਚ ਵੱਧ ਉਥਲ-ਪੁਥਲ ਦੇਖਣ ਨੂੰ ਨਹੀਂ ਮਿਲੀ ਹੈ।

ਕੰਪਨੀ ਦਾ ਮੰਨਣਾ ਹੈ ਕਿ ਇਹ ਫੈਕਟਰ ਸ਼ੇਅਰ ਬਾਜ਼ਾਰ ਦੀ ਪਰਫਾਰਮੈਂਸ ਲਈ ਇਕ ਸਟਰਾਂਗ ਬੇਸ ਦਿੰਦੇ ਹਨ। ਭਾਵੇਂ ਹੀ ਕਮਾਈ ’ਚ ਥੋੜ੍ਹੀ ਕਮੀ ਦੇਖਣ ਨੂੰ ਮਿਲ ਸਕਦੀ ਹੈ ਪਰ ਨਿਵੇਸ਼ਕਾਂ ਦਾ ਵਿਸ਼ਵਾਸ ਅਤੇ ਸਰਕਾਰ ਦੀ ਪਾਲਿਸੀ ਦੀ ਵਜ੍ਹਾ ਨਾਲ ਐੱਚ. ਐੱਸ. ਬੀ. ਸੀ. ਇਸ ਨੂੰ ਇਕ ਵੱਡੀ ਰੁਕਾਵਟ ਦੇ ਤੌਰ ’ਤੇ ਨਹੀਂ ਵੇਖ ਰਿਹਾ ਹੈ।

ਇਹ ਵੀ ਪੜ੍ਹੋ :     LIC ਦੀ ਇਹ ਸਕੀਮ ਬਣੇਗੀ ਬੁਢਾਪੇ ਦਾ ਸਹਾਰਾ, ਹਰ ਮਹੀਨੇ ਮਿਲੇਗੀ 15,000 ਰੁਪਏ ਦੀ ਪੈਨਸ਼ਨ

ਐੱਚ. ਐੱਸ. ਬੀ. ਸੀ. ਦੀ ਰਿਪੋਰਟ ਅਨੁਸਾਰ ਭਾਰੀ ਵਿਦੇਸ਼ੀ ਫੰਡ ਨਿਕਾਸੀ ਦੇ ਬਾਵਜੂਦ ਏਸ਼ੀਆ-ਪ੍ਰਸ਼ਾਂਤ ਦੇ ਇਕਵਿਟੀ ਬਾਜ਼ਾਰ ’ਚ ਸਾਲ-ਦਰ-ਸਾਲ ਲੱਗਭਗ 20 ਫੀਸਦੀ ਗ੍ਰੋਥ ਦੇਖਣ ਨੂੰ ਮਿਲੀ ਹੈ, ਜੋ ਮੁੱਖ ਤੌਰ ’ਤੇ ਘਰੇਲੂ ਰਿਟੇਲ ਨਿਵੇਸ਼ਕਾਂ ਦੀ ਵਜ੍ਹਾ ਨਾਲ ਹੈ।

ਚੀਨ ਅਤੇ ਹਾਂਗਕਾਂਗ ਵੀ ਓਵਰਵੇਟ

ਉਥੇ ਹੀ ਚੀਨ ਅਤੇ ਹਾਂਗਕਾਂਗ ਵੀ ਐੱਚ. ਐੱਸ. ਬੀ. ਸੀ. ਦੀ ‘ਓਵਰਵੇਟ’ ਕੈਟਾਗਰੀ ’ਚ ਬਣੇ ਹੋਏ ਹਨ, ਜਿੱਥੇ 2026 ਤੱਕ ਐੱਫ. ਟੀ. ਐੱਸ. ਈ. ਚੀਨ ਲਈ 21 ਫੀਸਦੀ ਅਤੇ ਐੱਫ. ਟੀ. ਐੱਸ. ਈ. ਹਾਂਗਕਾਂਗ ਲਈ 16.4 ਫੀਸਦੀ ਰਿਟਰਨ ਦਾ ਅੰਦਾਜ਼ਾ ਹੈ।

ਹਾਲਾਂਕਿ, ਕੋਰੀਆ ਨੂੰ ‘ਅੰਡਰਵੇਟ’ ਦੀ ਕੈਟਾਗਰੀ ’ਚ ਪਾ ਦਿੱਤਾ ਗਿਆ ਹੈ। ਉਥੇ ਹੀ ਦੂਜੇ ਪਾਸੇ ਆਸੀਆਨ ਦੇਸ਼ਾਂ ਦੇ ਸ਼ੇਅਰ ਬਾਜ਼ਾਰ ਰਾਜਨੀਤਕ ਬੇਯਕੀਨੀਆਂ ਕਾਰਨ ਅਜੇ ਵੀ ਸੁਸਤ ਬਣੇ ਹੋਏ ਹਨ। ਜਾਪਾਨ ਨੂੰ ਕਮਜ਼ੋਰ ਯੇਨ ਨਾਲ ਫਾਇਦਾ ਹੋ ਰਿਹਾ ਹੈ ਪਰ ਹੁਣ ਉਸ ਨੂੰ ਦਬਾਅ ’ਚ ਮੰਨਿਆ ਜਾ ਰਿਹਾ ਹੈ। ਫਿਰ ਵੀ, ਐੱਚ. ਐੱਸ. ਬੀ. ਸੀ. ਦੀ ਖੇਤਰੀ ਰਣਨੀਤੀ ’ਚ ਭਾਰਤ ਹੁਣ ਸਭ ਤੋਂ ਅੱਗੇ ਹੈ। ਨਾਲ ਹੀ ਐੱਚ. ਐੱਸ. ਬੀ. ਸੀ. ਲਈ ਏਸ਼ੀਆ ’ਚ ਸਭ ਤੋਂ ਵੱਧ ਓਵਰਵੇਟ ਆਪਸ਼ਨਜ਼ ’ਚੋਂ ਇਕ ਬਣ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News