ਦਿੱਲੀ ਹਾਈ ਕੋਰਟ ਨੇ RBI ਤੋਂ ਮੰਗਿਆ ਜਵਾਬ, ਬਿਨਾਂ ਮਨਜ਼ੂਰੀ ਦੇ ਕਿਵੇਂ ਚੱਲ ਰਿਹੈ Google Pay

04/10/2019 1:33:44 PM

ਗੈਜੇਟ ਡੈਸਕ– ਭਾਰਤ ’ਚ ਕਾਫੀ ਲੋਕਪ੍ਰਸਿੱਧ ਡਿਜੀਟਲ ਪੇਮੈਂਟ ਐਪ ਗੂਗਲ ਪੇਅ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਸਵਾਲ ਪੁੱਛਿਆ ਹੈ। ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ’ਚ ਦਾਇਰ ਇਕ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਆਰ.ਬੀ.ਆਈ. ਅਤੇ ਗੂਗਲ ਇੰਡੀਆ ਤੋਂ ਜਵਾਬ ਮੰਗਿਆ ਹੈ ਕਿ ਬਿਨਾਂ ਮਨਜ਼ੂਰੀ ਦੇ ਭਾਰਤ ’ਚ ਗੂਗਲ ਪੇਅ ਐਪ ਕਿਵੇਂ ਚੱਲ ਰਿਹਾ ਹੈ। ਦੱਸ ਦੇਈਏ ਕਿ ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ ਕਿ ਗੂਗਲ ਪੇਅ ਐਪ ਬਿਨਾਂ ਅਧਿਕਾਰਤ ਮਨਜ਼ੂਰੀ ਦੇ ਕੰਮ ਕਰ ਰਿਹਾ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਗੂਗਲ ਪੇਅ ਪੇਮੈਂਟ ਦੇ ਨਿਯਮਾਂ ਦਾ ਉਲੰਘਣ ਕਰ ਰਿਹਾ ਹੈ ਅਤੇ ਗੈਰ-ਕਾਨੂੰਨੀ ਰੂਪ ਨਾਲ ਭਾਰਤ ’ਚ ਇਸ ਦਾ ਇਸਤੇਮਾਲ ਹੋ ਰਿਹਾ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਗੂਗਲ ਪੇਅ ਨੂੰ ਬੈਂਕ ਤੋਂ ਕੋਈ ਕਾਨੂੰਨੀ ਪ੍ਰਮਾਣ-ਪੱਤਰ ਨਹੀਂ ਮਿਲਿਆ। 

ਅਦਾਲਤ ਨੇ ਆਰ.ਬੀ.ਆਈ. ਅਤੇ ਗੂਗਲ ਇੰਡੀਆ ਨੂੰ ਇਸ ਸੰਬੰਧ ’ਚ ਨੋਟਿਸ ਵੀ ਜਾਰੀ ਕੀਤਾ ਹੈ ਅਤੇ ਅਭਿਜੀਤ ਮਿਸ਼ਰਾ ਤੋਂ ਜਵਾਬ ਮੰਗਿਆ ਹੈ। ਦੱਸ ਦੇਈਏ ਕਿ 20 ਮਾਰਚ ਨੂੰ ਜਾਰੀ ਆਰ.ਬੀ.ਆਈ. ਦੀ ‘ਭੁਗਤਾਨ ਪ੍ਰਣਾਲੀ ਆਪਰੇਟਰਾਂ’ ਦੀ ਸੂਚੀ ’ਚ ਗੂਗਲ ਪੇਅ ਦਾ ਨਾਂ ਨਹੀਂ ਹੈ। ਇਸ ਲਿਸਟ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਬਵਾਲ ਮਚਿਆ ਹੈ। 


Related News