ਤੁਹਾਡੀ ਕਾਰ ਦੀ ਸਪੀਡ ਨੂੰ ਘੱਟ ਕਰੇਗਾ ਬ੍ਰੇਕ ਐਸਸਿਟ ਸਿਸਟਮ, ਜਾਣੋਂ ਕਿਵੇਂ ਕਰਦਾ ਹੈ ਕੰਮ

Wednesday, Sep 05, 2018 - 09:17 PM (IST)

ਤੁਹਾਡੀ ਕਾਰ ਦੀ ਸਪੀਡ ਨੂੰ ਘੱਟ ਕਰੇਗਾ ਬ੍ਰੇਕ ਐਸਸਿਟ ਸਿਸਟਮ, ਜਾਣੋਂ ਕਿਵੇਂ ਕਰਦਾ ਹੈ ਕੰਮ

ਜਲੰਧਰ—ਕਾਰ ਨੂੰ ਚੱਲਾਉਣਾ ਤਾਂ ਆਸਾਨ ਹੁੰਦਾ ਹੈ ਪਰ ਜੇਕਰ ਇਸ ਨੂੰ ਦੌੜਾਇਆ ਜਾਵੇ ਤਾਂ ਕਿਵੇਂ ਦਾ ਰਹੇਗਾ। ਹੁਣ ਦੜਾਉਣ ਲਈ ਇਹ ਵੀ ਜ਼ਰੂਰੀ ਹੈ ਕਿ ਉਸ 'ਚ ਬ੍ਰੇਕਿੰਗ ਸਿਸਟਮ ਮਜਬੂਤ ਹੋਵੇ। ਕਿਉਂਕਿ ਬਿਨਾਂ ਇਸ ਨੂੰ ਦੋੜਾਏ ਤਾਂ ਦੂਰ ਤੁਸੀਂ ਕਾਰ ਚੱਲਾ ਵੀ ਨਹੀਂ ਸਕੋਗੇ। ਵਾਹਨ ਕੋਈ ਵੀ ਹੋਵੇ ਬ੍ਰੇਕਿੰਗ ਇਕ ਮਹਤੱਵਪੂਰਨ ਫੀਚਰ ਅਤੇ ਤਕਨੀਕ ਹੁੰਦੀ ਹੈ। ਬਿਨਾਂ ਬਿਹਤਰ ਬ੍ਰੇਕਿੰਗ ਦੇ ਸੁਰੱਖਿਅਤ ਡਰਾਈਵਿੰਗ ਨਹੀਂ ਕੀਤੀ ਜਾ ਸਕਦੀ। ਅੱਜ-ਕੱਲ ਇਸ ਦੇ ਚੱਲਦੇ ਵਾਹਨਾਂ 'ਚ ਬ੍ਰੇਕ ਸਿਸਟਮ ਖਾਸਾ ਮਸ਼ਹੂਰ ਹੋ ਰਿਹਾ ਹੈ ਅਤੇ ਜ਼ਿਆਦਾਤਕ ਵਾਹਨਾਂ 'ਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਅਸੀਂ ਇਹ ਸਕਦੇ ਹਾਂ ਕਿ ਐਮਰਜੰਸੀ ਬ੍ਰੇਕ ਐਸਸਿਟ ਸਿਸਟਮ ਅੱਜ ਦੇ ਸਮੇਂ 'ਚ ਵਾਹਨਾਂ ਲਈ ਸਭ ਤੋਂ ਜ਼ਰੂਰੀ ਹੋ ਗਿਆ ਹੈ।

ਕੀ ਹੈ ਬ੍ਰੇਕ ਐਸਸਿਟ ਸਿਸਟਮ
ਬ੍ਰੇਕ ਐਸਸਿਟ ਸਿਸਟਮ ਤੁਹਾਡੇ ਵਾਹਨ ਦੇ ਬ੍ਰੇਕਿੰਗ ਨੂੰ ਹੋਰ ਵੀ ਜ਼ਿਆਦਾ ਦਮਦਾਰ ਬਣਾਉਂਦਾ ਹੈ ਅਤੇ ਇਸ ਨਾਲ ਤੁਸੀਂ ਇਕ ਸੁਰੱਖਿਅਤ ਡਰਾਈਵ ਕਰ ਸਕਦੇ ਹੋ। ਪਰ ਜ਼ਿਆਦਾਤਰ ਲੋਕਾਂ ਦੇ ਦਿਮਾਗ 'ਚ ਇਸ ਨੂੰ ਲੈ ਕੇ ਭਰਮ ਵੀ ਹੈ। ਦਰਅਸਲ ਬ੍ਰੇਕ ਐਸਸਿਟ ਸਿਰਫ ਵਾਹਨ ਨੂੰ ਰੋਕਨ ਦਾ ਹੀ ਕੰਮ ਨਹੀਂ ਕਰਦਾ ਹੈ ਬਲਕਿ ਇਹ ਤੁਹਾਡੀ ਕਾਰ ਦੀ ਬ੍ਰੇਕਿੰਗ ਨੂੰ ਹੋਰ ਵੀ ਬਹੁਤ ਕੁਝ ਪ੍ਰਦਾਨ ਕਰਦਾ ਹੈ। ਬ੍ਰੇਕ ਦੇ ਅਪਲਾਈ ਕਰਦੇ ਹੀ ਸਮੇਂ 'ਤੇ ਵਾਹਨ ਦੇ ਪਹੀਆਂ ਦਾ ਰੋਕਨਾ ਅਤੇ ਵਾਹਨ ਨੂੰ ਸੰਤੁਲਨ ਦੇਣਾ ਇਸ ਦਾ ਪ੍ਰਮੁੱਖ ਕੰਮ ਹੈ। ਇਹ ਕੇਵਲ ਮਕੈਨਿਕਲ ਪਾਰਟ ਨੂੰ ਹੀ ਬਿਹਤਰ ਨਹੀਂ ਬਣਾਉਂਦਾ ਹੈ ਬਲਕਿ ਇਸ ਦੀ ਚਾਲਾਕ ਤਕਨੀਕੀ ਤੁਹਾਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰਦੀ ਹੈ।

ਕਿਵੇਂ ਕਰਦਾ ਹੈ ਕੰਮ
ਜੇਕਰ ਬ੍ਰੇਕ ਐਸਸਿਟ ਦੀ ਗੱਲ ਕਰੀਏ ਤਾਂ ਅਸੀਂ ਇਸ ਨੂੰ ਏ.ਬੀ.ਐੱਸ. ਦਾ ਇਕ ਸਮਾਰਟ ਵਰਜ਼ਨ ਕਹਿ ਸਕਦੇ ਹਾਂ। ਇਹ ਤਕਨੀਕੀ ਰੂਪ ਨਾਲ ਇਹ ਉਸ ਤੋਂ ਵੀ ਜ਼ਿਆਦਾ ਬਿਹਤਰ ਅਤੇ ਸੁਰੱਖਿਅਤ ਹੈ। ਬ੍ਰੇਕ ਐਸਸਿਟ ਸਿਸਟਮ 'ਚ ਇਕ ਸਾਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਏ.ਬੀ.ਐੱਸ. ਨੂੰ ਜਲਦੀ ਬ੍ਰੇਕ ਅਪਲਾਈ ਕਰਨ ਲਈ ਇਕ ਸਮਾਰਟ ਟੱਚ ਦਿੰਦਾ ਹੈ। ਜਦੋਂ ਵੀ ਤੁਸੀਂ ਡਰਾਈਵ ਕਰਦੇ ਹੁੰਦੇ ਹੋ ਅਤੇ ਅਚਾਨਕ ਐਮਰਜੰਸੀ ਸਥਿਤੀ ਬਣਦੀ ਹੈ ਤਾਂ ਬ੍ਰੇਕ ਐਸਸਿਟ ਏ.ਬੀ.ਐੱਸ. ਨੂੰ ਜ਼ਿਆਦਾ ਤੋਂ ਜ਼ਿਆਦਾ ਬ੍ਰੇਕ ਫੋਰਸ ਦਿੰਦਾ ਹੈ। ਬ੍ਰੇਕ ਐਸਸਿਟ ਉਸ ਵੇਲੇ ਕੰਮ ਕਰਦਾ ਹੈ ਜਦ ਵਾਹਨ ਕਾਫੀ ਤੇਜ਼ ਹੁੰਦਾ ਹੈ ਅਤੇ ਚਾਲਕ ਅਚਾਨਕ ਬ੍ਰੇਕ ਲਗਾਉਂਦਾ ਹੈ। ਉਸ ਵੇਲੇ ਬ੍ਰੇਕ ਐਸਿਸਟ ਬਿਨਾਂ ਸਮਾਂ ਗੁਆਏ ਪੂਰੇ ਫੋਰਸ ਨਾਲ ਵਾਹਨ ਦੇ ਪਹੀਆਂ ਨੂੰ ਰੋਕਦਾ ਹੈ। ਜੇਕਰ ਵਾਹਨ ਦੀ ਰਫਤਾਰ ਸਮਾਨ ਹੈ ਤਾਂ ਵਾਰ-ਵਾਰ ਬ੍ਰੇਕ ਦੀ ਵਰਤੋਂ ਹੋ ਰਹੀ ਹੈ ਤਾਂ ਉਸ ਵੇਲੇ ਇਹ ਸਿਸਟਮ ਆਪਣਾ ਕੰਮ ਨਹੀਂ ਕਰਦਾ ਹੈ। ਕਿਉਂਕਿ ਇਸ 'ਚ ਸਾਫਟਵੇਅਰ ਨੂੰ ਇਸ ਤਰ੍ਹਾਂ ਪ੍ਰੋਗਰਾਮ ਕੀਤਾ ਗਿਆ ਹੈ ਇਹ ਐਮਰਜੰਸੀ ਸਥਿਤੀ 'ਚ ਹੀ ਸਰਗਰਮ ਹੁੰਦਾ ਹੈ।


Related News