ਮਕਾਨ ਬਣਾਉਣਾ ਹੋ ਜਾਵੇਗਾ ਮਹਿੰਗਾ, ਪ੍ਰਤੀ ਬੋਰੀ 55 ਰੁਪਏ ਤੱਕ ਵਧਾਏਗੀ ਇੰਡੀਆ ਸੀਮੈਂਟ

05/28/2022 3:18:12 PM

ਚੇਨਈ (ਭਾਸ਼ਾ) – ਇੰਡੀਆ ਸੀਮੈਂਟ ਲਿਮਟਿਡ ਨੇ ਸੀਮੈਂਟ ਦੀ ਕੀਮਤ ’ਚ ਪ੍ਰਤੀ ਬੋਰੀ 55 ਰੁਪਏ ਦਾ ਵਾਧਾ ਕਰਨ ਦੀ ਯੋਜਨਾ ਬਣਾਈ ਹੈ। ਇਹ ਵਾਧਾ ਪੜਾਅਬੱਧ ਰੂਪ ਨਾਲ ਕੀਤਾ ਜਾਏਗਾ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇੰਡੀਆ ਸੀਮੈਂਟ ਦੇ ਉੱਪ-ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਐੱਨ. ਸ਼੍ਰੀਨਿਵਾਸਨ ਨੇ ਕਿਹਾ ਕਿ ਕੰਪਨੀ ਨੇ ਆਪਣੀ 26,000 ਵਰਗ ਫੁੱਟ ਜ਼ਮੀਨ ਦੇ ਕੁੱਝ ਹਿੱਸੇ ਨੂੰ ਵੇਚ ਕੇ ਜਾਇਦਾਦ ਦੇ ਮੁਦਰੀਕਰਨ ਦੀ ਯੋਜਨਾ ਵੀ ਬਣਾਈ ਹੈ।

ਇਸ ਤੋਂ ਮਿਲੀ ਰਾਸ਼ੀ ਦਾ ਇਸਤੇਮਾਲ ਕਰਜ਼ਾ ਅਦਾ ਕਰਨ ਅਤੇ ਨਿਰਮਾਣ ਪਲਾਂਟਾਂ ’ਚ ਸੁਧਾਰ ਲਈ ਕੀਤਾ ਜਾਏਗਾ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਮੈਂ ਪ੍ਰਤੀ ਬੋਰੀ ਸੀਮੈਂਟ ਦੀ ਕੀਮਤ 1 ਜੂਨ ਨੂੰ 20 ਰੁਪਏ, 15 ਜੂਨ ਨੂੰ 15 ਰੁਪਏ ਅਤੇ 1 ਜੁਲਾਈ ਨੂੰ 20 ਰੁਪਏ ਵਧਾ ਰਿਹਾ ਹਾਂ। ਸ਼੍ਰੀਨਿਵਾਸਨ ਨੇ ਕਿਹਾ ਕਿ ਸੀਮੈਂਟ ਦੀ ਕੀਮਤ ’ਚ ਵਾਧੇ ਨਾਲ ਕੰਪਨੀ ਦੀ ਲਾਗਤ ਨਿਕਲੇਗੀ ਅਤੇ ਇਸ ਨਾਲ ਕੰਪਨੀ ਦਾ ਵਹੀਖਾਤਾ ਬਿਹਤਰ ਦਿਖਾਈ ਦੇਣਾ ਚਾਹੀਦਾ ਹੈ।


Harinder Kaur

Content Editor

Related News