ਹੋਮ ਲੋਨ ਅਤੇ ਸਟੈਂਪ ਡਿਊਟੀ ’ਚ ਵਾਧੇ ਦੇ ਬਾਵਜੂਦ 6 ਵੱਡੇ ਸ਼ਹਿਰਾਂ ’ਚ ਵਿਕੇ 119 ਫੀਸਦੀ ਤੋਂ ਵਧ ਮਕਾਨ
Friday, Nov 11, 2022 - 01:58 PM (IST)
ਨਵੀਂ ਦਿੱਲੀ– ਪ੍ਰਾਪਰਟੀ ਸਲਾਹਕਾਰ ਅਨੁਸਾਰ ਹੋਮ ਲੋਨ ਦੀ ਕੀਮਤ ਅਤੇ ਸਟੈਂਪ ਡਿਊਟੀ 'ਚ ਵਾਧਾ ਹੋਣ ਦੇ ਬਾਵਜੂਦ ਮਕਾਨਾਂ ਦੀ ਮੰਗ 'ਚ ਤੇਜ਼ੀ ਆਈ ਹੈ। ਮਜ਼ਬੂਤ ਮੰਗਾਂ ਦੇ ਮੱਦੇਨਜ਼ਰ ਦੇਸ਼ ਦੇ ਸੱਤ ਵੱਡੇ ਸ਼ਹਿਰਾਂ NCR, ਮੁੰਬਈ ਮੈਟਰੋਪੋਲੀਟਨ ਰੀਜਨ (MMR), ਬੈਂਗਲੁਰੂ, ਚੇਨਈ, ਪੁਣੇ, ਹੈਦਰਾਬਾਦ ਅਤੇ ਕੋਲਕਾਤਾ ਵਿੱਚ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ 1.56 ਲੱਖ ਕਰੋੜ ਰੁਪਏ ਦੇ ਮਕਾਨ ਵੇਚੇ ਗਏ। ਇਹ ਅੰਕੜਾ 2021-22 ਦੀ ਅਪ੍ਰੈਲ-ਸਤੰਬਰ ਛਿਮਾਹੀ ਵਿੱਚ ਵੇਚੇ ਗਏ 71, 295 ਕਰੋੜ ਰੁਪਏ ਦੇ ਘਰਾਂ ਨਾਲੋਂ 119 ਫੀਸਦੀ ਵੱਧ ਹੈ।
ਰਿਪੋਰਟ ਅਨੁਸਾਰ ਕਿਹਾ ਗਿਆ ਹੈ ਕਿ ਮਹਿੰਗਾਈ ’ਤੇ ਕਾਬੂ ਪਾਉਣ ਲਈ ਆਰ.ਬੀ.ਆਈ. ਨੇ ਇਸ ਸਾਲ ਦੇ ਮਈ ਮਹੀਨੇ ਤੋਂ ਹੁਣ ਤੱਕ ਦੀ ਰੈਪੋ ਦਰ ’ਚ 1.90 ਫ਼ੀਸਦੀ ਵਾਧਾ ਹੋ ਚੁੱਕਾ ਹੈ। ਜਿਸ ਕਰਕੇ ਹੋਮ ਲੋਨ ਵੀ ਮਹਿੰਗਾ ਹੋ ਗਿਆ ਹੈ। ਇਸ ਵਾਧੇ ਨੂੰ ਦੇਖ਼ਦੇ ਹੋਏ ਕਈ ਸੂਬਿਆਂ ਨੇ ਪਿਛਲੇ ਸਾਲ ਦੇ ਮੁਕਾਬਲੇ ਸਟੈਂਪ ਡਿਊਟੀ ਵਿਚ ਵਾਧਾ ਕਰ ਦਿੱਤਾ ਹੈ। ਇਸਦੇ ਬਾਵਜੂਦ ਵਿੱਕਰੀ ਵਧੀ ਹੈ ਕਿਉਂਕਿ ਮਕਾਨ ਖ਼ਰੀਦਣ ਦਾ ਫ਼ੈਸਲਾ ਲੰਮੇ ਸਮੇਂ ਦਾ ਹੁੰਦਾ ਹੈ। ਇਸ ਲਈ ਖ਼ਰੀਦਦਾਰ ਵਿਆਜ਼ ਦਰਾਂ ’ਤੇ ਜ਼ਿਆਦਾ ਧਿਆਨ ਨਹੀਂ ਦਿੰਦੇ।
ਮੁੰਬਈ ਤੋਂ ਬਾਅਦ ਐਨਸੀਆਰ ਵਿੱਚ ਸਭ ਤੋਂ ਵਧੀਆ ਵਿਕਰੀ
ਸਾਲ | ਵੇਚੇ ਗਏ ਮਕਾਨ | ਕੀਮਤਾਂ | ਪਿਛਲੇ ਸਾਲ ਨਾਲੋਂ ਤੇਜ਼ੀ |
ਐੱਮ.ਐੱਮ.ਆਰ. | 52,185 | 74,835 | 110.15 ਫ਼ਸਦੀ |
ਐੱਨ.ਸੀ.ਆਰ. | 30,300 | 24,374 | 173.98 ਫ਼ੀਸਦੀ |
ਪੁਣੇ | 26,580 | 13,532 | 110.6 ਫ਼ੀਸਦੀ |
ਬੰਗਲੌਰ | 24,195 | 17,651 | 114.8 ਫ਼ੀਸਦੀ |
ਹੈਦਰਾਬਾਦ | 22,840 | 15,958 | 130.4 ਫ਼ੀਸਦੀ |
ਕੋਲਕਾਤਾ | 9,750 | 4,774 | 114.56 ਫ਼ੀਸਦੀ |
ਚੇਨਈ | 7,305 | 4,709 | 57.22 ਫ਼ੀਸਦੀ |