ਗੁਰੂਗ੍ਰਾਮ-ਨੋਇਡਾ ''ਚ ਰਿਹਾਇਸ਼ ਕੀਮਤ ਪਿਛਲੇ ਪੰਜ ਸਾਲ ''ਚ 7 ਫੀਸਦੀ ਤੱਕ ਘਟੀ
Wednesday, Mar 11, 2020 - 05:29 PM (IST)
ਨਵੀਂ ਦਿੱਲੀ—ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਅਤੇ ਨੋਇਡਾ 'ਚ ਪਿਛਲੇ ਪੰਜ ਸਾਲ 'ਚ ਰਿਹਾਇਸ਼ ਦੀਆਂ ਕੀਮਤਾਂ ਲੜੀਵਾਰ ਸੱਤ ਅਤੇ ਚਾਰ ਫੀਸਦੀ ਘੱਟ ਗਈਆਂ ਹਨ। ਇਸ ਦੀ ਮੁੱਖ ਵਜ੍ਹਾ ਰਿਹਾਇਸ਼ੀ ਪ੍ਰਾਜੈਕਟਾਂ ਦੀ ਡਲਿਵਰੀ 'ਚ ਦੇਰੀ, ਮੰਗ ਦਾ ਨਰਮ ਰਹਿਣ ਅਤੇ ਕਈ ਵੱਡੇ ਬਿਲਡਰਾਂ ਦਾ ਦਿਵਾਲੀਆ ਹੋ ਜਾਣਾ ਹੈ। ਨਿਊਜ਼ ਕਾਰਪ ਦੇ ਵਿੱਤੀ ਸਮਰਥਨ ਵਾਲੇ ਰਿਐਲਟੀ ਪੋਰਟਲ ਪ੍ਰਾਪਟਾਈਗਰ ਮੁਤਾਬਕ ਗੁਰੂਗ੍ਰਾਮ 'ਚ ਰਿਹਾਇਸ਼ੀ ਇਕਾਈਆਂ ਦੀ ਕੀਮਤ ਮਾਰਚ 2015 ਦੇ ਮੁਕਾਬਲੇ ਮੌਜੂਦਾ ਸਮੇਂ 'ਚ ਸੱਤ ਫੀਸਦੀ ਘੱਟ ਕੇ 5,236 ਰੁਪਏ ਪ੍ਰਤੀ ਵਰਗਫੁੱਟ 'ਤੇ ਆ ਗਈ ਹੈ।
ਉੱਧਰ ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਇਸ 'ਚ ਚਾਰ ਫੀਸਦੀ ਦੀ ਗਿਰਾਵਟ ਦੇਖੀ ਗਈ ਹੈ ਅਤੇ ਇਹ 3,922 ਰੁਪਏ ਪ੍ਰਤੀ ਵਰਗਫੁੱਟ 'ਤੇ ਆ ਗਈ ਹੈ। ਉੱਧਰ ਹੈਦਰਾਬਾਦ 'ਚ ਰਿਹਾਇਸ਼ਾਂ ਦੀ ਔਸਤ ਕੀਮਤ 'ਚ 40 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ 5,318 ਰੁਪਏ ਪ੍ਰਤੀ ਵਰਗਫੁੱਟ 'ਤੇ ਪਹੁੰਚ ਗਈ ਹੈ। ਇਸ ਤਰ੍ਹਾਂ ਮੁੰਬਈ 'ਚ ਇਹ 15 ਫੀਸਦੀ ਵਧ ਕੇ 9,446 ਰੁਪਏ ਪ੍ਰਤੀ ਵਰਗਫੁੱਟ ਅਤੇ ਬੰਗਲੁਰੂ 'ਚ 11 ਫੀਸਦੀ ਵਧ ਕੇ 5,194 ਰੁਪਏ ਪ੍ਰਤੀ ਵਰਗਫੁੱਟ 'ਤੇ ਪਹੁੰਚ ਗਈ ਹੈ।
ਅਹਿਮਦਾਬਾਦ, ਚੇਨਈ, ਕੋਲਕਾਤਾ ਅਤੇ ਪੁਣੇ 'ਚ ਵੀ ਰਿਹਾਇਸ਼ੀ ਕੀਮਤਾਂ 'ਚੋਂ ਦੋ ਤੋਂ ਚਾਰ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪ੍ਰਾਪਰਟਾਈਗਰ ਡਾਟ ਕਾਮ, ਹਾਊਸਿੰਗ ਡਾਟ ਕਾਮ ਅਤੇ ਮਕਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਗਰੁੱਪ) ਧਰੂਵ ਅਗਰਵਾਲ ਨੇ ਕਿਹਾ ਕਿ ਭਾਰਤੀ ਰਿਜ਼ਰਵ ਰੀਅਲ ਅਸਟੇਟ ਬਾਜ਼ਾਰ 'ਚ ਮੰਗ 'ਚ ਨਰਮ ਬਣੀ ਹੋਈ ਹੈ ਅਤੇ ਇਸ ਵਜ੍ਹਾ ਨਾਲ ਕੀਮਤਾਂ 'ਚ ਵਾਧਾ ਸੀਮਿਤ ਦਾਇਰੇ 'ਚ ਹੈ। ਇਹੀਂ ਕਾਰਨ ਹੈ ਕਿ ਅਧਿਕਤਰ ਬਾਜ਼ਾਰਾਂ 'ਚ ਕੀਮਤਾਂ 'ਚ ਵਾਧਾ ਬਹੁਤ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਹੈਦਰਾਬਾਦ ਇਸ 'ਚ ਮੁੱਖ ਅਪਵਾਦ ਇਸ ਲਈ ਹੈ ਕਿਉਂਕਿ 2015 'ਚ ਉੱਥੇ ਰਿਹਾਇਸ਼ੀ ਇਕਾਈਆਂ ਦੀ ਸ਼ੁਰੂਆਤੀ ਦਰਾਂ ਬਹੁਤ ਹੇਠਾਂ ਸਨ। ਦਿੱਲੀ-ਐੱਨ.ਸੀ.ਆਰ. ਦੇ ਗੁਰੂਗ੍ਰਾਮ ਅਤੇ ਨੋਇਡਾ 'ਚ ਆਵਾਸ ਕੀਮਤਾਂ ਘਟਣ ਦਾ ਮੁੱਖ ਕਾਰਨ ਰੀਅਲ ਅਸਟੇਟ ਪ੍ਰਾਜੈਕਟਾਂ ਦੀ ਡਲਿਵਰੀ 'ਚ ਦੇਰੀ ਹੋਣਾ ਹੈ।