ਕੋਰੋਨਾ ਦਾ ਨਤੀਜਾ : HSBC ਕਰੇਗਾ 35,000 ਕਾਮਿਆਂ ਦੀ ਛਾਂਟੀ

06/17/2020 4:55:33 PM

ਨਵੀਂ ਦਿੱਲੀ : ਹਾਂਗਕਾਂਗ ਸ਼ੰਘਾਈ ਬੈਂਕਿੰਗ ਕਾਰਪੋਰੇਸ਼ਨ (HSBC)) 35000 ਲੋਕਾਂ ਦੀ ਛਾਂਟੀ ਕਰੇਗਾ। ਨਾਲ ਹੀ ਬੈਂਕ ਸਾਰੀਆਂ ਐਕਸਟਰਨਲ ਭਰਤੀਆਂ ਨੂੰ ਵੀ ਫਰੀਜ਼ ਰੱਖੇਗਾ। ਬੈਂਕ ਨੇ ਆਪਣੇ ਦੁਨੀਆਭਰ ਦੇ ਸਾਰੇ ਕਾਮਿਆਂ ਨੂੰ ਭੇਜੀ ਗਈ ਜਾਣਕਾਰੀ ਵਿਚ ਇਹ ਗੱਲ ਕਹੀ ਹੈ। ਬੈਂਕ ਨੂੰ ਕੋਵਿਡ-19 ਮਹਮਾਰੀ ਚਲਦੇ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਲਈ ਲਾਗਤ ਨੂੰ ਘੱਟ ਕਰਨ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਹੈ। ਐਚ.ਐਸ.ਬੀ.ਸੀ. ਦਾ ਲਾਭ ਪਿਛਲੇ 3 ਸਾਲਾਂ ਤੋਂ ਘੱਟ ਹੁੰਦਾ ਜਾ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਬੈਂਕ ਨੇ ਇਹ ਫੈਸਲਾ ਲਿਆ।

ਅਸੀਂ ਆਪਣੀ ਯੋਜਨਾ 'ਤੇ ਮੁੜ-ਵਿਚਾਰ ਕਰ ਰਹੇ ਹਾਂ
ਐਚ.ਐਸ.ਬੀ.ਸੀ. ਦੇ ਮੁੱਖ ਕਾਰਜਕਾਰੀ ਨੋਏਲ ਕਵਿਨ ਨੇ ਕਿਹਾ ਕਿ ਅਸੀਂ ਨਿਯੁਕਤੀਆਂ ਨੂੰ ਲੰਬੇ ਸਮੇਂ ਲਈ ਫਰੀਜ਼ ਨਹੀਂ ਕਰ ਰਹੇ ਹਾਂ ਪਰ ਕਦੋਂ ਤੱਕ ਫਰੀਜ਼ ਰੱਖਿਆ ਜਾਵੇਗਾ, ਇਸ 'ਤੇ ਅਜੇ ਕੁੱਝ ਵੀ ਕਹਿਣਾ ਸੰਭਵ ਨਹੀਂ ਹੈ। ਨੋਏਲ ਕਵਿਨ ਨੇ ਕਿਹਾ ਹੈ ਕਿ ਸਾਡੇ ਕਾਰੋਬਾਰ ਦੇ ਕੁੱਝ ਹਿੱਸੇ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਰਹੇ। ਇਸ ਲਈ ਆਪਣੇ ਨਿਵੇਸ਼ਕਾਂ ਨੂੰ ਬਿਹਤਰ ਨਤੀਜਾ ਦੇਣ ਲਈ ਅਸੀਂ ਆਪਣੀ ਯੋਜਨਾ 'ਤੇ ਮੁੜ-ਵਿਚਾਰ ਕਰ ਰਹੇ ਹਾਂ। ਦੱਸ ਦੇਈਏ ਕਿ ਕੋਵਿਡ-19 ਕਾਰਨ ਬੈਂਕ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬੈਂਕ ਆਪਣੇ ਬਿਆਨ ਵਿਚ ਯੂਰਪ ਅਤੇ ਅਮਰੀਕਾ ਦੇ ਕਾਰੋਬਾਰ ਦਾ ਦਾਇਰਾ ਘਟਾਉਣ ਨੂੰ ਲੈ ਕੇ ਕਹਿ ਚੁੱਕਾ ਹੈ।

ਇਸ ਤੋਂ ਪਹਿਲਾਂ ਵੀ ਬੈਂਕ ਕਰ ਚੁੱਕਾ ਹੈ ਛਾਂਟੀ ਦਾ ਐਲਾਨ
ਦੱਸ ਦੇਈਏ ਕਿ ਐਚ.ਐਸ.ਬੀ.ਸੀ. ਨੇ ਨੌਕਰੀ ਵਿਚ ਕਟੌਤੀ ਕਰਨ ਦਾ ਐਲਾਨ ਇਸ ਸਾਲ ਫਰਵਰੀ ਵਿਚ ਕੀਤਾ ਸੀ ਪਰ ਬਾਅਦ ਵਿਚ ਉਸ ਨੂੰ ਟਾਲ ਦਿੱਤਾ ਗਿਆ ਸੀ। ਹੁਣ ਸੰਕਟ ਵਧਣ ਦੇ ਚਲਦੇ ਬੈਂਕ ਆਪਣੀ ਲਾਗਤ ਨੂੰ ਘੱਟ ਕਰੇਗਾ ਅਤੇ ਕਾਮਿਆਂ ਦੀ ਗਿਣਤੀ 2.35 ਲੱਖ ਤੋਂ ਘਟਾ ਕੇ 2 ਲੱਖ ਕਰੇਗਾ।


cherry

Content Editor

Related News