ਹੌਂਡਾ ਨੇ ACTIVA, ਡੀਓ VI ਨੂੰ ਕੀਤਾ ਰੀਕਾਲ, ਸਕੂਟਰ ''ਚ ਹੈ ਇਹ ਵੱਡੀ ਦਿੱਕਤ
Sunday, Mar 15, 2020 - 03:51 PM (IST)
ਨਵੀਂ ਦਿੱਲੀ— ਹਾਲ ਹੀ 'ਚ ਹੌਂਡਾ ਐਕਟਿਵਾ-6ਜੀ, ਐਕਟਿਵਾ-125 ਜਾਂ ਹੌਂਡਾ ਡੀਓ ਸਕੂਟਰ ਖਰੀਦਿਆ ਹੈ ਤਾਂ ਜਲਦ ਹੀ ਇਸ ਨੂੰ ਲੈ ਕੇ ਹੌਂਡਾ ਡੀਲਰ ਕੋਲ ਪਹੁੰਚ ਜਾਓ ਕਿਉਂਕਿ ਕੰਪਨੀ ਨੇ ਇਕ ਪਾਰਟ 'ਚ ਖਰਾਬੀ ਕਾਰਨ ਇਨ੍ਹਾਂ ਨੂੰ ਰੀਕਾਲ ਯਾਨੀ ਵਾਪਸ ਮੰਗਵਾ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ 'ਰੀਅਰ ਕੁਸ਼ਨ' (ਪਿਛਲੇ ਪਹੀਏ ਵਾਲਾ ਸਪਰਿੰਗ) ਦੀ ਕੁਆਲਿਟੀ ਉਨ੍ਹਾਂ ਦੇ ਸਟੈਂਡਰਡ ਦੇ ਹਿਸਾਬ ਨਾਲ ਨਹੀਂ ਹੈ। ਇਸ ਕਾਰਨ ਤੇਲ ਲੀਕੇਜ ਹੋ ਸਕਦਾ ਹੈ ਜਾਂ ਯੂਨਿਟ ਟੁੱਟ ਸਕਦੀ ਹੈ, ਜਿਸ ਨਾਲ ਸਕੂਟਰ ਦਾ ਸੰਤੁਲਨ ਵਿਗੜ ਸਕਦਾ ਹੈ।
ਇਨ੍ਹਾਂ ਮਾਡਲ 'ਚ ਹੈ ਖਰਾਬੀ
ਹੌਂਡਾ ਨੇ ਉਹ ਮਾਡਲ ਵਾਪਸ ਮੰਗਵਾਏ ਹਨ ਜੋ 14-25 ਫਰਵਰੀ 2020 ਵਿਚਕਾਰ ਬਣੇ ਹਨ। ਹਾਲਾਂਕਿ ਕੰਪਨੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਤਿੰਨਾਂ ਸਕੂਟਰਾਂ ਦੇ ਕਿੰਨੇ ਮਾਡਲ ਪ੍ਰਭਾਵਿਤ ਹਨ। ਇਨ੍ਹਾਂ 'ਚ ਜੋ ਵੀ ਖਰਾਬੀ ਹੈ ਹੌਂਡਾ ਉਸ ਪਾਰਟ ਨੂੰ ਮੁਫਤ 'ਚ ਬਦਲੇਗੀ। ਕੰਪਨੀ ਦੇ ਡੀਲਰਾਂ ਨੇ ਪ੍ਰਭਾਵਿਤ ਸਕੂਟਰਾਂ ਦੇ ਗਾਹਕਾਂ ਨਾਲ ਐੱਸ. ਐੱਮ. ਐੱਸ., ਕਾਲ ਤੇ ਈਮੇਲਾਂ ਰਾਹੀਂ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਗਾਹਕ ਖੁਦ ਵੀ ਇਹ ਜਾਂਚ ਕਰ ਸਕਦੇ ਹਨ ਕਿ ਕੀ ਉਨ੍ਹਾਂ ਦਾ ਸਕੂਟਰ ਇਸ ਖਰਾਬੀ ਨਾਲ ਪ੍ਰਭਾਵਿਤ ਹੈ ਜਾਂ ਨਹੀਂ।
ਇੱਦਾਂ ਦੇਖੋ-
ਤੁਹਾਨੂੰ ਕੰਪਨੀ ਦੀ ਵੈੱਬਸਾਈਟ (www.honda2wheelersindia.com) 'ਤੇ ਜਾਣਾ ਹੋਵੇਗਾ। ਵੈੱਬਸਾਈਟ ਖੁੱਲ੍ਹਣ 'ਤੇ 'Services' ਦਾ ਵਿਕਲਪ ਉੱਪਰ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰਨ ਤੋਂ ਬਾਅਦ 'Campaign' ਸੈਕਸ਼ਨ ਦਿਖਾਈ ਦੇਵੇਗਾ, ਜਿੱਥੇ ਤੁਹਾਨੂੰ ਆਪਣੇ ਵਾਹਨ ਦਾ VIN (ਵਿਲੱਖਣ ਵਾਹਨ ਪਛਾਣ ਨੰਬਰ) ਭਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡਾ ਸਕੂਟਰ ਇਸ ਖਰਾਬੀ ਨਾਲ ਪ੍ਰਭਾਵਿਤ ਹੈ ਜਾਂ ਨਹੀਂ। ਹੌਂਡਾ ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਰਵਿਸ ਸੈਂਟਰ 'ਚ ਭੀੜ ਤੋਂ ਬਚਣ ਲਈ ਪ੍ਰੀ-ਬੁਕਿੰਗ ਕਰ ਲੈਣ। ਦੱਸ ਦੇਈਏ ਕਿ ਹੌਂਡਾ ਐਕਟਿਵਾ-6ਜੀ, ਹੌਂਡਾ ਡੀਓ ਤੇ ਐਕਟਿਵਾ-125 ਨਵੇਂ ਮਾਡਲ ਹਨ, ਜਿਨ੍ਹਾਂ ਨੂੰ ਹਾਲ ਹੀ 'ਚ ਬੀ. ਐੱਸ.-6 'ਚ ਅਪਗ੍ਰੇਡ ਕਰਕੇ ਬਾਜ਼ਾਰ 'ਚ ਉਤਾਰਿਆ ਗਿਆ ਹੈ। ਇਨ੍ਹਾਂ ਸਾਰੇ ਮਾਡਲਾਂ 'ਚ ਸਾਈਲੈਂਟ ਸਟਾਰਟ ਫੀਚਰ ਦੇ ਨਾਲ ਨਵੇਂ ਇੰਜਣ ਹਨ। ਬੀ. ਐੱਸ.-6 ਹੋਣ ਕਾਰਨ ਇਨ੍ਹਾਂ ਦੀ ਕੀਮਤ ਬੀ. ਐੱਸ.-4 ਮਾਡਲਾਂ ਦੇ ਮੁਕਾਬਲੇ 6-8 ਹਜ਼ਾਰ ਰੁਪਏ ਵੱਧ ਹੈ।
ਇਹ ਵੀ ਪੜ੍ਹੋ ►ਯੂਰਪ ਤੋਂ ਮੁੜਨਾ ਹੋ ਸਕਦਾ ਹੈ ਔਖਾ, 2 ਹੋਰ ਦੇਸ਼ਾਂ ਵਿਚ ਘਰੋਂ ਨਿਕਲਣ 'ਤੇ ਪਾਬੰਦੀ ► ਖੁਸ਼ਖਬਰੀ! ਯੈੱਸ ਬੈਂਕ ਤੋਂ ਰੋਕ ਹਟਾਉਣ ਜਾ ਰਿਹੈ RBI, ਕਢਾ ਸਕੋਗੇ ਪੂਰੇ ਪੈਸੇ ►ਇਟਲੀ ਦੇ ਨਾਲ ਹੁਣ ਸਪੇਨ, ਫਰਾਂਸ 'ਚ ਵੀ ਰਹਿਣਾ ਪਵੇਗਾ ਵਿਹਲੇ, ਵੱਜੀ ਇਹ ਘੰਟੀ ► ਟਰੂਡੋ ਦੀ ਪਤਨੀ ਤੋਂ ਬਾਅਦ ਹੁਣ ਇਸ PM ਦੀ ਪਤਨੀ ਨੂੰ ਵੀ ਹੋਇਆ ਕੋਰੋਨਾ ► 17 ਮਾਰਚ ਤੋਂ ਕਈ ਫਲਾਈਟਾਂ ਰੱਦ, ਨਹੀਂ ਜਾ ਸਕੋਗੇ ਇਟਲੀ, ਫਰਾਂਸ, ਦੁਬਈ