ਹੋਂਡਾ ਮੋਟਰਸਾਈਕਲ ਦੀ ਵਿਕਰੀ ਨਵੰਬਰ ''ਚ 5 ਫੀਸਦੀ ਡਿੱਗੀ

Tuesday, Dec 03, 2019 - 10:05 AM (IST)

ਹੋਂਡਾ ਮੋਟਰਸਾਈਕਲ ਦੀ ਵਿਕਰੀ ਨਵੰਬਰ ''ਚ 5 ਫੀਸਦੀ ਡਿੱਗੀ

ਨਵੀਂ ਦਿੱਲੀ—ਹੋਂਡਾ ਮੋਟਰਸਾਈਕਸ ਐਂਡ ਸਕੂਟਰ ਇੰਡੀਆ (ਐੱਚ.ਐੱਮ.ਐੱਸ.ਆਈ.) ਦੀ ਕੁੱਲ ਵਿਕਰੀ ਨਵੰਬਰ ਮਹੀਨੇ 'ਚ 5.25 ਫੀਸਦੀ ਡਿੱਗ ਕੇ 3,96,366 ਇਕਾਈਆਂ 'ਤੇ ਆ ਗਈ ਹੈ। ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ਉਸ ਨੇ 4,18,367 ਵਾਹਨਾਂ ਦੀ ਵਿਕਰੀ ਕੀਤੀ ਸੀ। ਕੰਪਨੀ ਨੇ ਬਿਆਨ 'ਚ ਕਿਹਾ ਕਿ ਘਰੇਲੂ ਬਾਜ਼ਾਰ 'ਚ ਉਸ ਦੀ ਵਿਕਰੀ 5.32 ਫੀਸਦੀ ਡਿੱਗ ਕੇ 3,73,250 ਇਕਾਈ ਰਹੀ ਜੋ ਨਵੰਬਰ 2018 'ਚ 3,94,246 ਇਕਾਈਆਂ 'ਤੇ ਸੀ। ਨਵੰਬਰ ਮਹੀਨੇ 'ਚ ਕੰਪਨੀ ਦਾ ਨਿਰਯਾਤ 4.16 ਫੀਸਦੀ ਡਿੱਗ ਕੇ 23,116 ਇਕਾਈ ਰਿਹਾ। ਇਕ ਸਾਲ ਪਹਿਲਾਂ ਦੇ ਇਸ ਮਹੀਨੇ 'ਚ ਉਸ ਨੇ 24,121 ਵਾਹਨਾਂ ਦਾ ਨਿਰਯਾਤ ਕੀਤਾ ਸੀ।


author

Aarti dhillon

Content Editor

Related News