ਹੌਂਡਾ ਨੇ ਪੇਸ਼ ਕੀਤੇ ਐਲੀਵੇਟ ਦੇ 2 ਸ਼ਾਨਦਾਰ ਬਲੈਕ ਐਡੀਸ਼ਨ
Sunday, Jan 12, 2025 - 04:57 AM (IST)

ਨਵੀਂ ਦਿੱਲੀ - ਹੌਂਡਾ ਕਾਰਜ਼ ਇੰਡੀਆ ਨੇ ਆਪਣੀ ਪਾਪੂਲਰ ਐੱਸ. ਯੂ. ਵੀ. ਐਲੀਵੇਟ ਦੇ ਨਵੇਂ ਐਡੀਸ਼ਨ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਨਵੇਂ ਹੌਂਡਾ ਐਲੀਵੇਟ ਬਲੈਕ ਐਡੀਸ਼ਨ ਨੂੰ 2 ਨਵੇਂ ਟ੍ਰਿਮਸ ’ਚ ਪੇਸ਼ ਕੀਤਾ ਗਿਆ ਹੈ।
ਕੰਪਨੀ ਨੇ ਹੌਂਡਾ ਐਲੀਵੇਟ ’ਚ ਹੌਂਡਾ ਐਲੀਵੇਟ ਬਲੈਕ ਐਡੀਸ਼ਨ ਅਤੇ ਹੌਂਡਾ ਐਲੀਵੇਟ ਸਿਗਨੇਚਰ ਬਲੈਕ ਐਡੀਸ਼ਨ ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਇਨ੍ਹਾਂ ਦੋਵਾਂ ਐਡੀਸ਼ਨਾਂ ਨੂੰ ਨਵੇਂ ਕ੍ਰਿਸਟਲ ਬਲੈਕ ਪਰਲ ਕਲਰ ’ਚ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਦੱਸਿਆ ਕਿ ਇਸ ਮਾਡਲ ਅਤੇ ਵੇਰੀਐਂਟ ਨੂੰ ਭਾਰੀ ਮੰਗ ਤੋਂ ਬਾਅਦ ਪੇਸ਼ ਕੀਤਾ ਗਿਆ ਹੈ। ਇਸ ਕਾਰ ਦੇ ਐਕਸਟੀਰੀਅਰ ਨੂੰ ਪੂਰੀ ਤਰ੍ਹਾਂ ਬਲੈਕ ਕਰ ਦਿੱਤਾ ਗਿਆ ਹੈ।