2020 ''ਚ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ''ਚ ਮਕਾਨਾਂ ਦੀ ਵਿਕਰੀ ਰਹੀ ਮੰਦੀ
Tuesday, Dec 22, 2020 - 04:40 PM (IST)
ਨਵੀਂ ਦਿੱਲੀ- 7 ਪ੍ਰਮੁੱਖ ਸ਼ਹਿਰਾਂ ਵਿਚ 2020 ਵਿਚ ਮਕਾਨਾਂ ਦੀ ਵਿਕਰੀ ਤਕਰੀਬਨ 50 ਫ਼ੀਸਦੀ ਘੱਟ ਹੋਈ ਹੈ। ਐਨਾਰਾਕ ਪ੍ਰਾਪਰਟੀ ਕੰਸਲਟੈਂਟ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਮੁੱਖ 7 ਸ਼ਹਿਰਾਂ ਵਿਚ 2020 ਵਿਚ 1,38,350 ਮਕਾਨਾਂ ਦੀ ਵਿਕਰੀ ਹੋਈ, ਜਦੋਂ ਕਿ 2019 ਵਿਚ 2,61,370 ਮਕਾਨਾਂ ਦੀ ਵਿਕਰੀ ਹੋਈ ਸੀ। ਇਸ ਵਿਚ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 47 ਫ਼ੀਸਦੀ ਗਿਰਾਵਟ ਆਈ ਹੈ।
ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਅਤੇ ਬੇਂਗਲੁਰੂ ਵਰਗੇ ਪ੍ਰਮੁੱਖ ਸ਼ਹਿਰਾਂ ਵਿਚ ਮਕਾਨਾਂ ਦੀ ਵਿਕਰੀ ਵਿਚ 2020 ਵਿਚ ਤਕਰੀਬਨ 50 ਫ਼ੀਸਦੀ ਦੀ ਗਿਰਾਵਟ ਆਈ ਹੈ।
ਮੁੰਬਈ ਮਹਾਨਗਰ ਖੇਤਰ ਵਿਚ 44,320 ਮਕਾਨਾਂ ਦੀ ਵਿਕਰੀ ਹੋਈ ਹੈ, ਜਿਸ ਵਿਚ ਪਿਛਲੇ ਸਾਲ ਦੇ ਮੁਕਾਬਲੇ 45 ਫ਼ੀਸਦੀ ਗਿਰਾਵਟ ਆਈ ਹੈ। ਪਿਛਲੇ ਸਾਲ ਸ਼ਹਿਰ ਵਿਚ ਕੁੱਲ ਤਕਰੀਬਨ 80,870 ਮਕਾਨਾਂ ਦੀ ਵਿਕਰੀ ਹੋਈ ਸੀ। ਉੱਥੇ ਹੀ, ਬੇਂਗਲੁਰੂ ਵਿਚ 2020 ਵਿਚ ਮਕਾਨਾਂ ਦੀ ਵਿਕਰੀ 24,910 ਦੇ ਅੰਕੜਿਆਂ ਤੱਕ ਪਹੁੰਚ ਸਕੀ, ਜਦੋਂ ਕਿ 2019 ਵਿਚ 50,450 ਮਕਾਨ ਵਿਕੇ ਸਨ। ਇਸ ਤਰ੍ਹਾਂ ਬੇਂਗਲੁਰੂ ਵਿਚ 51 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ।
ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ 2019 ਵਿਚ 46,920 ਮਕਾਨ ਵਿਕੇ ਸਨ, ਜਦੋਂ ਕਿ 2020 ਵਿਚ ਵਿਕਰੀ 51 ਫ਼ੀਸਦੀ ਘੱਟ ਕੇ 23,210 ਰਹਿ ਗਈ ਹੈ। ਐਨਾਰਾਕ ਪ੍ਰਾਪਰਟੀ ਕੰਸਲਟੈਂਟ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਕੋਵਿਡ-19 ਕਾਰਨ ਸਾਲ 2020 ਵਿਚ ਕਈ ਮੁਸ਼ਕਲਾਂ ਆਈਆਂ। ਬਹਰਹਾਲ ਰਿਹਾਇਸ਼ੀ ਖੇਤਰ ਨੇ ਬਹੁਤ ਤੇਜ਼ੀ ਨਾਲ ਰਫ਼ਤਾਰ ਫੜ ਲਈ ਹੈ ਅਤੇ 2020 ਦੀ ਅੰਤਿਮ ਦੋ ਤਿਮਾਹੀਆਂ ਵਿਚ ਲੋਕਾਂ ਦੀ ਮਕਾਨ ਖ਼ਰੀਦਣ ਨੂੰ ਲੈ ਕੇ ਦਿਲਚਸਪੀ ਵਧੀ ਹੈ। ਛੋਟ ਅਤੇ ਪੇਸ਼ਕਸ਼ ਦੀ ਵਜ੍ਹਾ ਨਾਲ ਮੰਗ ਨੂੰ ਰਫ਼ਤਾਰ ਮਿਲੀ ਹੈ।