ਕੰਪਲੀਸ਼ਨ ਸਰਟੀਫਿਕੇਟ 31 ਮਾਰਚ ਤੱਕ ਮਿਲਿਆ ਹੋਵੇ ਤਾਂ ਹੋਮ ਬਾਇਰਸ ਨੂੰ ਬੈਲੇਂਸ ''ਤੇ ਦੇਣਾ ਹੋਵੇਗਾ 12% GST
Thursday, May 16, 2019 - 10:20 AM (IST)

ਨਵੀਂ ਦਿੱਲੀ — ਹੋਮ ਬਾਇਰਸ ਨੂੰ ਅਜਿਹੇ ਪ੍ਰੋਜੈਕਟ ਵਿਚ ਆਪਰਟਮੈਂਟ ਦੇ ਬੈਲੇਂਸ ਪੇਮੈਂਟ 'ਤੇ 12 ਫੀਸਦੀ ਦੀ ਦਰ ਨਾਲ GST ਚੁਕਾਉਣਾ ਪੈ ਸਕਦਾ ਹੈ ਜਿਸ ਨੂੰ 31 ਮਾਰਚ 2019 ਤੱਕ ਕੰਪਲੀਸ਼ਨ ਸਰਟੀਫਿਕੇਟ ਮਿਲ ਗਿਆ ਹੋਵੇ। ਸੈਂਟਰਲ ਬੋਰਡ ਆਫ ਇੰਡਾਇਰੈਕਟ ਟੈਕਸੇਜ਼ ਐਂਡ ਕਸਟਮਜ਼ ਨੇ ਕਿਹਾ ਹੈ ਕਿ ਜਿਹੜੇ ਬਿਲਡਰ ਨੂੰ ਚਾਲੂ ਪ੍ਰੋਜੈਕਟ ਲਈ 1 ਅਪ੍ਰੈਲ 2019 ਤੋਂ ਪਹਿਲਾਂ ਕੰਪਲੀਸ਼ਨ ਸਰਟੀਫਿਕੇਟ ਮਿਲ ਗਿਆ ਹੈ, ਉਹ ਫਲੈਟ ਖਰੀਦਦਾਰੀ ਨਾਲ ਜੁੜੇ ਬੈਲੇਂਸ ਪੇਮੈਂਟ 'ਤੇ ਬਾਇਰਸ ਤੋਂ 12 ਫੀਸਦੀ GST ਲੈਣਗੇ। ਇਕ ਹੋਰ ਸਵਾਲ ਦੇ ਜਵਾਬ ਵਿਚ ਵਿਭਾਗ ਨੇ ਸਪੱਸ਼ਟ ਕੀਤਾ ਕਿ ਬਿਲਡਰਸ ਚਾਲੂ ਪ੍ਰੋਜੈਕਟਸ 'ਚ ਐਕਯੁਮੁਲੇਟਿਡ ਕ੍ਰੈਡਿਟ ਐਡਜੱਸਟ ਨਹੀਂ ਕਰ ਸਕਣਗੇ, ਜਿਨ੍ਹਾਂ ਨੇ ਨਾਰਮਲ ਹਾਊਸਿੰਗ ਲਈ 5 ਫੀਸਦੀ ਦਾ ਨਵਾਂ ਜੀ.ਐਸ.ਟੀ. ਰੇਟ ਅਤੇ ਅਫੋਰਡਏਬਲ ਹਾਊਸਿੰਗ ਲਈ 1 ਫੀਸਦੀ ਦਾ ਰੇਟ ਚੁਣਿਆ ਹੋਵੇ।
ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ਵਾਲੀ ਜੀ.ਐਸ.ਟੀ. ਕੌਂਸਲ ਨੇ ਮਾਰਚ ਵਿਚ ਰਿਅਲ ਅਸਟੇਟ ਡਵੈਲਪਰਸ ਨੂੰ ਰੈਜ਼ੀਡੈਸ਼ੀਅਲ ਯੂਨਿਟਸ ਲਈ 5 ਫੀਸਦੀ ਜੀ.ਐਸ.ਟੀ. ਰੇਟ ਅਤੇ ਅਫੋਰਡਏਬਲ ਹਾਊਸਿੰਗ ਲਈ 1 ਫੀਸਦੀ ਰੇਟ 'ਤੇ 1 ਅਪ੍ਰੈਲ 2019 ਤੋਂ ਸ਼ਿਫਟ ਹੋਣ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ ਇਸ ਤਰ੍ਹਾਂ ਕਰਨ ਵਾਲੇ ਨੂੰ ਇਨਪੁਟ ਕ੍ਰੈਡਿਟ ਨਹੀਂ ਮਿਲੇਗਾ। ਚਾਲੂ ਪ੍ਰੋਜੈਕਟ ਲਈ ਬਿਲਡਰ ਨੂੰ ਵਿਕਲਪ ਦਿੱਤਾ ਗਿਆ ਹੈ ਜਾਂ ਤਾਂ ਇਨਪੁੱਟ ਕ੍ਰੈਡਿਟ ਨਾਲ 12 ਫੀਸਦੀ ਜੀ.ਐਸ.ਟੀ. ਸਲੈਬ 'ਤੇ ਟਿਕੇ ਰਹਿਣ ਜਾਂ ਫਿਰ 5 ਫੀਸਦੀ ਜੀ.ਐਸ.ਟੀ. ਰੇਟ ਨੂੰ ਬਿਨਾਂ ਆਈ.ਟੀ.ਸੀ. ਦੇ ਚੁਣ ਲੈਣ ਅਤੇ ਆਪਣੇ ਫੈਸਲੇ ਦੀ ਜਾਣਕਾਰੀ 20 ਮਈ ਤੱਕ ਸੰਬੰਧਿਤ ਅਧਿਕਾਰੀਆਂ ਨੂੰ ਦੇਣ।