ਮੋਬਾਈਲ-TV ਸਮੇਤ ਕਈ ਘਰੇਲੂ ਉਪਕਰਨ ਹੋਣਗੇ ਸਸਤੇ, ਦੇਖੋ ਸਾਮਾਨ ਦੀ ਪੂਰੀ ਸੂਚੀ

Saturday, Jul 01, 2023 - 04:49 PM (IST)

ਮੋਬਾਈਲ-TV ਸਮੇਤ ਕਈ ਘਰੇਲੂ ਉਪਕਰਨ ਹੋਣਗੇ ਸਸਤੇ, ਦੇਖੋ ਸਾਮਾਨ ਦੀ ਪੂਰੀ ਸੂਚੀ

ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਆਮ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਦੀ ਪਹਿਲਕਦਮੀ ਨਾਲ ਹੁਣ ਮੋਬਾਈਲ ਫੋਨ, ਟੀਵੀ, ਫਰਿੱਜ ਸਮੇਤ ਕਈ ਘਰੇਲੂ ਉਪਕਰਨ ਸਸਤੇ ਹੋ ਜਾਣਗੇ। ਵਿੱਤ ਮੰਤਰਾਲੇ ਨੇ ਅਜਿਹੀਆਂ ਕਈ ਵਸਤਾਂ 'ਤੇ ਜੀਐੱਸਟੀ ਦਰਾਂ 'ਚ ਭਾਰੀ ਕਟੌਤੀ ਕੀਤੀ ਹੈ। ਵਿੱਤ ਮੰਤਰਾਲੇ ਨੇ ਅਜਿਹੀਆਂ ਚੀਜ਼ਾਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ। ਪੱਖੇ, ਕੂਲਰ, ਗੀਜ਼ਰ ਆਦਿ 'ਤੇ ਜੀਐਸਟੀ 31.3 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਬੈਂਕਿੰਗ, ਪੈਨ ਕਾਰਡ ਤੇ ਟਰੈਫਿਕ ਨਿਯਮਾਂ ਸਣੇ ਅੱਜ ਤੋਂ ਬਦਲ ਗਏ ਕਈ ਅਹਿਮ ਨਿਯਮ; ਜੇਬ 'ਤੇ ਪਵੇਗਾ

ਜੀਐਸਟੀ ਵਿੱਚ ਵੱਡੀ ਕਟੌਤੀ

ਮੋਬਾਈਲ ਫੋਨ, ਐਲਈਡੀ ਬਲਬ, ਟੀਵੀ, ਘਰੇਲੂ ਉਪਕਰਨਾਂ ਵਿੱਚ ਫਰਿੱਜ ਸਮੇਤ ਇਲੈਕਟ੍ਰੋਨਿਕਸ ਵਸਤੂਆਂ ਉੱਤੇ ਜੀਐਸਟੀ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਵਿੱਤ ਮੰਤਰਾਲੇ ਮੁਤਾਬਕ ਮੋਬਾਈਲ ਫੋਨ, ਸਮਾਰਟ ਟੀਵੀ, ਐਲਈਡੀ ਬਲਬ, ਫਰਿੱਜ, ਯੂਪੀਐਸ, ਵਾਸ਼ਿੰਗ ਮਸ਼ੀਨਾਂ 'ਤੇ ਜੀਐਸਟੀ 31.3 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰ ਦਿੱਤਾ ਗਿਆ ਹੈ। ਵਿੱਤ ਮੰਤਰਾਲੇ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਵਿਦੇਸ਼ ਯਾਤਰਾ ਮਗਰੋਂ ਫੋਟੋ ਸ਼ੇਅਰ ਕਰ ਕਸੂਤੇ ਘਿਰੇ ਸੋਸ਼ਲ ਮੀਡੀਆ ਇੰਫਲੂਐਂਸਰ, IT ਵਿਭਾਗ ਵੱਲੋਂ ਨੋਟਿਸ ਜਾਰੀ

27 ਇੰਚ ਜਾਂ ਇਸ ਤੋਂ ਘੱਟ ਅਕਾਰ ਦਾ ਟੀਵੀ ਹੋਵੇਗਾ ਸਸਤਾ 

ਜੀਐਸਟੀ ਦੀ ਨਵੀਂ ਦਰ ਮੁਤਾਬਕ ਜੇਕਰ ਤੁਸੀਂ 27 ਇੰਚ ਜਾਂ ਇਸ ਤੋਂ ਘੱਟ ਦਾ ਟੀਵੀ ਖਰੀਦਦੇ ਹੋ ਤਾਂ ਤੁਹਾਨੂੰ ਪਹਿਲਾਂ ਨਾਲੋਂ ਘੱਟ ਭੁਗਤਾਨ ਕਰਨਾ ਹੋਵੇਗਾ। ਵੈਸੇ, ਜ਼ਿਆਦਾਤਰ ਕੰਪਨੀਆਂ ਘੱਟੋ-ਘੱਟ 32 ਇੰਚ ਜਾਂ ਇਸ ਤੋਂ ਵੱਧ ਦੇ ਟੀਵੀ ਬਣਾਉਂਦੀਆਂ ਹਨ। 32 ਇੰਚ ਜਾਂ ਇਸ ਤੋਂ ਵੱਧ ਆਕਾਰ ਦੇ ਟੀਵੀ 'ਤੇ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਨ੍ਹਾਂ 'ਤੇ ਪਹਿਲਾਂ ਦੀ ਤਰ੍ਹਾਂ 31.3 ਫੀਸਦੀ ਜੀਐੱਸਟੀ ਲਾਗੂ ਰਹੇਗਾ।

ਇਹ ਵੀ ਪੜ੍ਹੋ : ਕਰਨਾਟਕ ਹਾਈਕੋਰਟ ਨੇ ਟਵਿੱਟਰ 'ਤੇ ਲਗਾਇਆ 50 ਲੱਖ ਦਾ ਜੁਰਮਾਨਾ

ਮੋਬਾਈਲ ਫੋਨ ਦੀਆਂ ਕੀਮਤਾਂ ਵੀ ਆਉਣਗੀਆਂ ਹੇਠਾਂ

ਸਰਕਾਰ ਨੇ ਮੋਬਾਈਲ ਫੋਨਾਂ 'ਤੇ ਜੀਐਸਟੀ ਵਿੱਚ ਵੱਡੀ ਕਟੌਤੀ ਕੀਤੀ ਹੈ। ਪਹਿਲਾਂ ਜੀਐਸਟੀ ਦੀ ਦਰ 31.3 ਫ਼ੀਸਦੀ ਸੀ ਜੋ ਹੁਣ ਘਟਾ ਕੇ 12 ਫ਼ੀਸਦੀ ਕਰ ਦਿੱਤੀ ਗਈ ਹੈ। ਅਜਿਹਾ ਹੋਣ ਤੋਂ ਬਾਅਦ ਮੋਬਾਈਲ ਫੋਨ ਨਿਰਮਾਤਾ ਕੀਮਤ ਵਿੱਚ ਕਟੌਤੀ ਕਰ ਸਕਦੇ ਹਨ। ਕੁੱਲ ਮਿਲਾ ਕੇ ਜੇਕਰ ਤੁਸੀਂ ਆਉਣ ਵਾਲੇ ਤਿਉਹਾਰੀ ਸੀਜ਼ਨ 'ਚ ਮੋਬਾਇਲ ਫੋਨ ਖਰੀਦਦੇ ਹੋ ਤਾਂ ਖਰੀਦਦਾਰੀ ਘੱਟ ਕੀਮਤ 'ਤੇ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਖੇਤੀ ਅਤੇ ਕਿਸਾਨਾਂ ਦੀ ਭਲਾਈ ਲਈ ਸਾਲਾਨਾ 6.5 ਲੱਖ ਕਰੋੜ ਰੁਪਏ ਖ਼ਰਚ ਰਹੀ ਕੇਂਦਰ ਸਰਕਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News