ਰੁਪਏ 'ਚ ਇਤਿਹਾਸਕ ਗਿਰਾਵਟ, ਪਹਿਲੀ ਵਾਰ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਡਿੱਗਿਆ

07/19/2022 5:30:58 PM

ਮੁੰਬਈ - ਮੰਗਲਵਾਰ 19 ਜੁਲਾਈ ਨੂੰ ਭਾਰਤੀ ਰੁਪਿਆ ਪਹਿਲੀ ਵਾਰ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਡਿੱਗਿਆ। ਇਹ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਰੁਪਏ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ, ਉਸ ਤੋਂ ਬਾਅਦ ਇਹ ਖਦਸ਼ਾ ਲੱਗਭੱਗ ਭਰੋਸੇ 'ਚ ਬਦਲ ਗਿਆ ਕਿ ਰੁਪਿਆ 80 ਡਾਲਰ ਨੂੰ ਪਾਰ ਕਰ ਜਾਵੇਗਾ। ਪਿਛਲੇ ਸੈਸ਼ਨ 'ਚ ਰੁਪਿਆ 79.97 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੇ ਮੁਕਾਬਲੇ ਅੱਜ ਇਹ 79.98 ਡਾਲਰ ਪ੍ਰਤੀ ਰੁਪਏ ਦੀ ਕੀਮਤ 'ਤੇ ਖੁੱਲ੍ਹਿਆ। ਹਾਲਾਂਕਿ ਇਸ ਤੋਂ ਤੁਰੰਤ ਬਾਅਦ ਇਹ 80.05 ਰੁਪਏ 'ਤੇ ਆ ਗਿਆ।

80.05 ਦੇ ਪੱਧਰ ਨੂੰ ਛੂਹਣ ਤੋਂ ਬਾਅਦ ਰੁਪਿਆ 79.93/94 ਰੁਪਏ ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਦੌਰਾਨ, ਅਮਰੀਕੀ ਡਾਲਰ ਪਿਛਲੇ ਇੱਕ ਹਫ਼ਤੇ ਦੇ ਹੇਠਲੇ ਪੱਧਰ ਤੋਂ ਥੋੜ੍ਹਾ ਉੱਪਰ ਦਰਜ ਹੋ ਰਿਹਾ ਸੀ। ਜੇਕਰ ਪਿਛਲੇ ਸੈਸ਼ਨ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 16 ਪੈਸੇ ਦੀ ਗਿਰਾਵਟ ਨਾਲ 79.98 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਵਪਾਰ ਦੌਰਾਨ ਇਹ ਥੋੜ੍ਹੇ ਸਮੇਂ ਲਈ 80 ਰੁਪਏ ਪ੍ਰਤੀ ਡਾਲਰ ਦੇ ਮਨੋਵਿਗਿਆਨਕ ਹੇਠਲੇ ਪੱਧਰ 'ਤੇ ਚਲਾ ਗਿਆ। ਬਾਜ਼ਾਰ ਸੂਤਰਾਂ ਦਾ ਕਹਿਣਾ ਹੈ ਕਿ ਰੁਪਏ 'ਚ ਗਿਰਾਵਟ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਅਤੇ ਬਾਜ਼ਾਰ 'ਚੋਂ ਵਿਦੇਸ਼ੀ ਪੂੰਜੀ ਦੇ ਲਗਾਤਾਰ ਬਾਹਰ ਜਾਣ ਕਾਰਨ ਹੋਈ ਹੈ।

ਇਹ ਵੀ ਪੜ੍ਹੋ : RBI ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਜਾਰੀ, ਜਾਣੋ ਕੀ ਹੋਵੇਗਾ ਅਸਰ

ਦਸੰਬਰ 2014 ਤੋਂ ਲੈ ਕੇ ਹੁਣ ਤੱਕ ਰੁਪਿਆ 25 ਫੀਸਦੀ ਡਿੱਗ ਚੁੱਕਾ ਹੈ

ਸੋਮਵਾਰ ਨੂੰ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ 31 ਦਸੰਬਰ 2014 ਦੀ ਦਰ ਦੇ ਮੁਕਾਬਲੇ ਰੁਪਏ ਵਿੱਚ 25 ਫੀਸਦੀ ਦੀ ਗਿਰਾਵਟ ਆਈ ਹੈ। 31 ਦਸੰਬਰ 2014 ਨੂੰ ਡਾਲਰ ਦੇ ਮੁਕਾਬਲੇ ਰੁਪਿਆ 63.33 ਸੀ, ਜੋ ਕਿ 11 ਜੁਲਾਈ 2022 ਨੂੰ 79.41 ਰੁਪਏ ਪ੍ਰਤੀ ਡਾਲਰ ਦਰਜ ਕੀਤਾ ਗਿਆ ਹੈ। ਇਹ 25% ਤੱਕ ਦੀ ਗਿਰਾਵਟ ਹੈ।

ਮੰਤਰੀ ਨੇ ਕਿਹਾ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ 'ਚ ਗਿਰਾਵਟ ਦੇ ਪਿੱਛੇ ਕਈ ਗਲੋਬਲ ਕਾਰਕ ਜਿਵੇਂ ਕਿ ਰੂਸ-ਯੂਕਰੇਨ ਵਿਵਾਦ, ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਅਤੇ ਦਬਾਅ ਵਿਚ ਚਲ ਰਹੀਆਂ ਆਰਥਿਕ ਸਥਿਤੀਆਂ ਹਾਲਾਤ ਸ਼ਾਮਲ ਹਨ।

ਡਾਲਰ ਦੇ ਮੁਕਾਬਲੇ ਡਿੱਗੀਆਂ ਹੋਰ ਵੀ ਮੁਦਰਾਵਾਂ

ਵਿੱਤ ਮੰਤਰੀ ਨੇ ਕਿਹਾ ਸੀ ਕਿ ਕਈ ਹੋਰ ਦੇਸ਼ਾਂ ਦੀ ਕਰੰਸੀ ਭਾਰਤੀ ਰੁਪਏ ਦੇ ਮੁਕਾਬਲੇ ਜ਼ਿਆਦਾ ਡਿੱਗ ਰਹੀ ਹੈ। ਉਨ੍ਹਾਂ ਨੇ ਕਿਹਾ ਸੀ, ''ਬ੍ਰਿਟਿਸ਼ ਪਾਊਂਡ, ਜਾਪਾਨੀ ਯੇਨ ਅਤੇ ਯੂਰੋ ਵਰਗੀਆਂ ਮੁਦਰਾਵਾਂ ਡਾਲਰ ਦੇ ਮੁਕਾਬਲੇ ਰੁਪਏ ਦੇ ਮੁਕਾਬਲੇ ਜ਼ਿਆਦਾ ਕਮਜ਼ੋਰ ਹੋਈਆਂ ਹਨ। ਇਹੀ ਕਾਰਨ ਹੈ ਕਿ 2022 ਵਿੱਚ ਬ੍ਰਿਟਿਸ਼ ਪਾਉਂਡ, ਜਾਪਾਨੀ ਯੇਨ ਅਤੇ ਯੂਰੋ ਵਰਗੀਆਂ ਮੁਦਰਾਵਾਂ ਦੇ ਮੁਕਾਬਲੇ ਭਾਰਤੀ ਰੁਪਿਆ ਮਜ਼ਬੂਤ ​​ਹੋਇਆ ਹੈ। 

ਇਹ ਵੀ ਪੜ੍ਹੋ : ਡਾਲਰ ਮੁਕਾਬਲੇ ਰੁਪਏ 'ਚ ਆਈ ਭਾਰੀ ਗਿਰਾਵਟ, ਜਾਣੋ ਦੁਨੀਆ ਭਰ ਦੀਆਂ ਹੋਰ ਕੰਰਸੀਆਂ ਦਾ ਹਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News