ਹਿੰਦੁਸਤਾਨ ਜ਼ਿੰਕ ਦਾ ਮੁਨਾਫਾ 8 ਫੀਸਦੀ ਘਟਿਆ

07/20/2019 11:10:31 AM

ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਹਿੰਦੁਸਤਾਨ ਜ਼ਿੰਕ ਦਾ ਮੁਨਾਫਾ 8 ਫੀਸਦੀ ਘਟ ਕੇ 1,765 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਹਿੰਦੁਸਤਾਨ ਜ਼ਿੰਕ ਦਾ ਮੁਨਾਫਾ 1,918 ਕਰੋੜ ਰੁਪਏ ਰਿਹਾ ਸੀ।ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਹਿੰਦੁਸਤਾਨ ਜ਼ਿੰਕ ਦੀ ਆਮਦਨ 6.1 ਫੀਸਦੀ ਘਟ ਕੇ 4,987 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਹਿੰਦੁਸਤਾਨ ਜ਼ਿੰਕ ਦੀ ਆਮਦਨ 5,310 ਕਰੋੜ ਰੁਪਏ ਰਹੀ ਸੀ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਹਿੰਦੁਸਤਾਨ ਜ਼ਿੰਕ ਦਾ ਐਬਿਟਡਾ 2,713 ਕਰੋੜ ਰੁਪਏ ਤੋਂ ਘਟ ਕੇ 2,477 ਕਰੋੜ ਰੁਪਏ ਅਤੇ ਐਬਿਟਡਾ ਮਾਰਜਨ 5.11 ਫੀਸਦੀ ਤੋਂ ਘਟ ਕੇ 49.7 ਫੀਸਦੀ ਰਿਹਾ ਹੈ।


Aarti dhillon

Content Editor

Related News