ਜੈੱਟ ਨੂੰ ਖਰੀਦ ਸਕਦੀ ਹੈ ਹਿੰਦੁਜਾ ਗਰੁੱਪ, ਇਸ ਹਫਤੇ ਲਗਾਏਗਾ ਬੋਲੀ

05/21/2019 2:30:46 PM

ਮੁੰਬਈ—ਵਿੱਤੀ ਸੰਕਟ ਦੇ ਕਾਰਨ ਅਸਥਾਈ ਰੂਪ ਨਾਲ ਸੇਵਾਵਾਂ ਬੰਦ ਕਰਨ ਵਾਲੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਲਈ ਹਿੰਦੁਜਾ ਗਰੁੱਪ ਇਸ ਹਫਤੇ ਬੋਲੀ ਦੀ ਸ਼ੁਰੂਆਤੀ ਕਰੇਗਾ। ਹਿੰਦੁਜਾ ਗਰੁੱਪ ਨੇ ਇਸ ਦੇ ਲਈ ਏਅਰਲਾਈਨਸ ਦੇ ਮੁੱਖ ਸਾਂਝੇਦਾਰ ਅਤੇ ਸੰਸਥਾਪਕ ਨਰੇਸ਼ ਗੋਇਲ ਅਤੇ ਰਣਨੀਤਿਕ ਨਿਵੇਸ਼ਕ ਇਤਿਹਾਦ ਏਅਰਵੇਜ਼ ਤੋਂ ਸਹਿਮਤੀ ਲੈ ਲਈ ਹੈ। ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੇ ਪ੍ਰਧਾਨ ਰਜਨੀਸ਼ ਕੁਮਾਰ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜੈੱਟ ਏਅਰਵੇਜ਼ ਨੂੰ ਲੈ ਕੇ ਇਕ ਹਫਤੇ ਦੇ ਅੰਦਰ ਤਸਵੀਰ ਸਾਫ ਹੋ ਜਾਵੇਗੀ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੁਤਰਾਂ ਨੇ ਦੱਸਿਆ ਕਿ ਹਿੰਦੁਜਾ ਗਰੁੱਪ ਨੇ ਡਿਊ ਡੈਲੀਜੈਂਸ ਲਈ ਐੱਸ.ਬੀ.ਆਈ. ਕੈਪੀਟਲ ਮਾਰਕਿਟਸ ਦੀ ਅਗਵਾਈ ਵਾਲੇ ਇੰਵੈਸਟਮੈਂਟ ਬੈਂਕਰਸ ਨਾਲ ਗੱਲਬਾਤ ਕਰ ਲਈ ਹੈ, ਜਿਸ ਦੀ ਘੋਸ਼ਣਾ ਛੇਤੀ ਹੀ ਕੀਤੀ ਜਾਵੇਗੀ। ਨਰੇਸ਼ ਗੋਇਲ ਅਤੇ ਹਿੰਦੁਜਾ ਗਰੁੱਪ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਦੋਵਾਂ ਦੇ ਵਿਚਕਾਰ ਬੀਤੇ ਦੋ ਦਹਾਕੇ ਤੋਂ ਸਾਧਾਰਣ ਸੰਬੰਧ ਹਨ। ਉਨ੍ਹਾਂ ਨੇ ਕਿਹੀ ਕਿ ਹਿੰਦੁਜਾ ਨੂੰ ਉਮੀਦ ਹੈ ਕਿ ਬੈਂਕ ਏਅਰਲਾਈਨਸ ਕੰਪਨੀ 'ਤੇ ਬਕਾਇਆ ਰਕਮ 'ਚ ਵਰਣਨਯੋਗ ਕਟੌਤੀ ਕਰੇਗਾ। ਕੰਪਨੀ 'ਤੇ ਕਰੀਬ 12,000 ਕਰੋੜ ਰੁਪਏ ਦਾ ਕਰਜ਼ ਹੈ। 
ਵਰਣਨਯੋਗ ਹੈ ਕਿ ਦੇਸ਼ ਦੀ ਕਈ ਕਾਰੋਬਾਰੀ ਘਰਾਨਿਆਂ ਨੇ ਜੈੱਟ ਨੂੰ ਸੰਕਟ ਤੋਂ ਉਭਾਰਨ ਲਈ ਇਸ ਦੇ ਕਰਜ਼ਦਾਤਾਵਾਂ ਅਤੇ ਗੋਇਲ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ। ਟਾਟਾ ਗਰੁੱਪ ਨੇ ਪਹਿਲਾਂ ਇਸ 'ਚ ਦਿਲਚਸਪੀ ਜਤਾਈ ਸੀ, ਪਰ ਬਾਅਦ 'ਚ ਉਸ ਨੇ ਕਦਮ ਪਿੱਛੇ ਖਿੱਚ ਲਏ। ਇਸ ਤੋਂ ਪਹਿਲਾਂ ਗਰੁੱਪ ਦੀ ਨਜ਼ਰ ਕਰਜ਼ 'ਚ ਡੁੱਬੀ ਏਅਰ ਇੰਡੀਆ ਨੂੰ ਖਰੀਦਣ ਦੀ ਸੀ, ਜਦੋਂ ਉਸ ਦੇ ਨਿੱਜੀਕਰਣ ਦੀ ਗੱਲ ਚੱਲੀ ਸੀ।


Aarti dhillon

Content Editor

Related News