ਉੱਚੇ ਭਾਅ ਨਾਲ ਖੇਤੀ ਦੇ ਮੁਨਾਫੇ ''ਚ 12 ਫੀਸਦੀ ਤੱਕ ਦੇ ਵਾਧੇ ਦੀ ਉਮੀਦ: ਰਿਪੋਰਟ

08/30/2019 9:20:41 AM

ਨਵੀਂ ਦਿੱਲੀ—ਮਾਨਸੂਨ ਦੇ ਅਸਮਾਨ ਵੰਡ ਦੇ ਬਾਅਦ ਘਟ ਫਸਲ ਉਤਪਾਦਨ ਅਨੁਮਾਨ ਦੇ ਬਾਵਜੂਦ ਭਾਅ ਉੱਚੇ ਹੋਣ ਦੀ ਵਜ੍ਹਾ ਨਾਲ ਸਾਉਣੀ ਸੈਸ਼ਨ 2019 'ਚ ਖੇਤੀਬਾੜੀ ਨਾਲ ਹੋਣ ਵਾਲੇ ਲਾਭ 'ਚ 12 ਫੀਸਦੀ ਤੱਕ ਵਾਧੇ ਦੀ ਉਮੀਦ ਹੈ | ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ | ਕ੍ਰਿਸਿਲ ਰਿਸਰਚ ਦੀ ਖੇਤੀਬਾੜੀ ਰਿਪੋਰਟ 2019 ਮੁਤਾਬਕ ਘੱਟ ਉਤਪਾਦਨ ਹੋਣ ਦੇ ਬਾਵਜੂਦ ਜ਼ਿਆਦਾ ਕੀਮਤ ਦੇ ਕਾਰਨ ਇਸ ਸਾਉਣੀ ਸੈਸ਼ਨ 'ਚ ਖੇਤੀਬਾੜੀ ਦੀਆਂ ਫਸਲਾਂ ਨਾਲ ਲਾਭ 10-12 ਫੀਸਦੀ ਵਧਣ ਦੀ ਉਮੀਦ ਹੈ | 
ਤਿੰਨ ਸਾਲਾਂ 'ਚ ਚੰਗੇ ਵਾਧੇ ਦੇ ਬਾਅਦ, ਬਿਜਾਈ ਦੇ ਘੱਟ ਰਕਬੇ, ਘੱਟ ਉਪਜ ਦੀ ਵਜ੍ਹਾ ਨਾਲ ਇਸ ਸਾਲ ਸਾਉਣੀ ਉਤਪਾਦਨ 'ਚ ਸਾਲਾਂ ਦੀ ਅਸਮਾਨ ਵੰਡ ਦੇ ਕਾਰਨ ਤਿੰਨ ਤੋਂ ਪੰਜ ਫੀਸਦੀ ਦੀ ਕਮੀ ਆਉਣ ਦੀ ਸੰਭਾਵਨਾ ਹੈ | ਮਾਨਸੂਨ ਦੀ ਦੇਰੀ ਦੀ ਵਜ੍ਹਾ ਤੋਂ ਪਹਿਲਾਂ ਹੀ 22 ਅਗਸਤ 2018 ਤੱਕ ਝੋਨੇ ਦੀ ਬਿਜਾਈ 'ਚ 6.4 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ | ਸਾਉਣੀ ਸੈਸ਼ਨ ਦੇ ਰਕਬੇ 'ਚ ਝੋਨੇ ਰਕਬੇ ਦਾ 30 ਫੀਸਦੀ ਹਿੱਸਾ ਹੁੰਦਾ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲਾਂਕਿ ਕੀਮਤਾਂ 'ਚ ਵਾਧਾ ਹੋਣ ਦੀ ਵਜ੍ਹਾ ਨਾਲ ਕਪਾਹ ਅਤੇ ਮੱਕਾ ਫਸਲਾਂ ਦਾ ਰਕਬਾ ਪਿਛਲੇ ਸੈਸ਼ਨ ਦੇ ਮੁਕਾਬਲੇ ਕਿਤੇ ਜ਼ਿਆਦਾ ਹੋਵੇਗਾ |
ਕੀਮਤ ਦੇ ਵਾਧੇ ਨਾਲ ਕਿਸਾਨਾਂ ਨੂੰ ਇਨ੍ਹਾਂ ਫਸਲਾਂ ਦੀ ਬਿਜਾਈ ਕਰਨ ਲਈ ਪ੍ਰੋਸਤਾਹਿਤ ਕੀਤਾ ਹੈ | ਮਹਾਰਾਸ਼ਟਰ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ 'ਚ ਹੜ੍ਹ ਅਤੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ 'ਚ ਕਮਜ਼ੋਰੀ ਬਾਰਿਸ਼ ਨਾਲ ਉਤਪਾਦਕ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ | ਇਸ ਦੇ ਹੋਰ, ਅਗਸਤ 'ਚ ਤੇਜ਼ ਬਰਸਾਤ ਦੇ ਕਾਰਨ ਮੱਕਾ ਅਤੇ ਝੋਨੇ 'ਚ ਕੀਟਾਂ ਦੇ ਹਮਲੇ 'ਚ ਵਾਧਾ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਖੇਤੀਬਾੜੀ ਉਪਜ ਦਾ ਪ੍ਰਭਾਵ ਹੋਵੇਗਾ | 


Aarti dhillon

Content Editor

Related News