ਹਾਈ ਕੋਰਟ ਨੇ ICICI-Videocon Case 'ਚ ਵੇਣੂਗੋਪਾਲ ਧੂਤ ਨੂੰ ਦਿੱਤੀ ਅੰਤਰਿਮ ਜ਼ਮਾਨਤ
Friday, Jan 20, 2023 - 05:41 PM (IST)
ਬਿਜ਼ਨੈੱਸ ਡੈਸਕ- ਬੰਬੇ ਹਾਈ ਕੋਰਟ ਨੇ ਆਈ.ਸੀ.ਆਈ.ਸੀ.ਆਈ-ਵੀਡੀਓਕਾਨ ਲੋਨ ਧੋਖਾਧੜੀ ਮਾਮਲੇ 'ਚ ਵੀਡੀਓਕਾਨ ਗਰੁੱਪ ਦੇ ਚੇਅਰਮੈਨ ਵੇਣੂਗੋਪਾਲ ਧੂਤ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ ਸੀ.ਬੀ.ਆਈ ਨੇ 26 ਦਸੰਬਰ 2022 ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਵੀਡੀਓਕਾਨ-ਆਈ.ਸੀ.ਆਈ.ਸੀ.ਆਈ ਬੈਂਕ ਲੋਨ ਮਾਮਲੇ 'ਚ ਵੀਡੀਓਕਾਨ ਸਮੂਹ ਦੇ ਪ੍ਰਧਾਨ ਵੇਣੂਗੋਪਾਲ ਧੂਤ ਦੁਆਰਾ ਦਾਇਰ ਇੱਕ ਰਿੱਟ ਪਟੀਸ਼ਨ 'ਤੇ ਬੰਬੇ ਹਾਈ ਕੋਰਟ ਨੇ 13 ਜਨਵਰੀ ਨੂੰ ਆਦੇਸ਼ ਸੁਰੱਖਿਅਤ ਰੱਖਿਆ ਸੀ। ਉਸ ਨੇ ਸੀ.ਬੀ.ਆਈ ਵੱਲੋਂ ਉਸ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਪਟੀਸ਼ਨ ਦਾਖ਼ਲ ਕੀਤੀ ਸੀ।
ਇਹ ਵੀ ਪੜ੍ਹੋ-ਦਸੰਬਰ 2022 ’ਚ ਹਵਾਈ ਯਾਤਰਾ ’ਚ ਹੋਇਆ ਵਾਧਾ, ਇੰਡੀਗੋ ਰਹੀ ਪਹਿਲੀ ਪਸੰਦ
ਵੀਡੀਓਕਾਨ ਗਰੁੱਪ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਦੇ ਵਕੀਲ ਨੇ ਸ਼ੁੱਕਰਵਾਰ (13 ਜਨਵਰੀ) ਨੂੰ ਬੰਬੇ ਹਾਈ ਕੋਰਟ ਦੇ ਸਾਹਮਣੇ ਦਲੀਲ ਦਿੱਤੀ ਕਿ ਆਈ.ਸੀ.ਆਈ.ਸੀ.ਆਈ ਬੈਂਕ ਲੋਨ ਧੋਖਾਧੜੀ ਮਾਮਲੇ 'ਚ ਉਦਯੋਗਪਤੀ ਦੀ ਗ੍ਰਿਫ਼ਤਾਰੀ ਗੈਰ-ਵਾਜਬ ਸੀ ਕਿਉਂਕਿ ਉਹ ਜਾਂਚ 'ਚ ਸਹਿਯੋਗ ਕਰ ਰਿਹਾ ਸੀ।
ਇਹ ਵੀ ਪੜ੍ਹੋ-PhonePe ਬਣੀ 12 ਅਰਬ ਡਾਲਰ ਦੀ ਕੰਪਨੀ, ਜੁਟਾਏ 35 ਕਰੋੜ ਡਾਲਰ
ਦੂਜੇ ਪਾਸੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਨੇ ਦਾਅਵਾ ਕੀਤਾ ਸੀ ਕਿ ਧੂਤ ਜਾਂਚ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੀ.ਬੀ.ਆਈ ਵਲੋਂ ਧੂਤ ਨੂੰ 26 ਦਸੰਬਰ 2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਉਹ ਨਿਆਂਇਕ ਹਿਰਾਸਤ 'ਚ ਹੈ। ਧੂਤ ਨੇ ਆਪਣੇ ਖ਼ਿਲਾਫ਼ ਦਰਜ ਐੱਫ.ਆਈ.ਆਰ ਰੱਦ ਕਰਨ ਦੀ ਮੰਗ ਕਰਦੇ ਹੋਏ ਹਾਈ ਕੋਰਟ ਦਾ ਰੁਖ਼ ਕੀਤਾ ਹੈ ਅਤੇ ਅੰਤਰਿਮ ਜ਼ਮਾਨਤ ਵੀ ਮੰਗੀ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।