ਹੀਰੋ ਮੋਟੋਸਪੋਟਰਸ ਟੀਮ ਨੇ ਡਾਕਰ ਰੈਲੀ 2020 ਲਈ ਆਪਣੇ ਰਾਈਡਰਸ ਦਾ ਕੀਤਾ ਐਲਾਨ

11/28/2019 1:49:47 AM

ਨਵੀਂ ਦਿੱਲੀ (ਬੀ. ਐੱਨ. 619/11)-ਦੁਨੀਆ ਦੀ ਸਭ ਤੋਂ ਵੱਡੇ ਦੋਪਹੀਆ ਵਾਹਨ ਨਿਰਮਾਤਾ ਹੀਰੋ ਮੋਟੋਕਾਰਪ ਲਿ. ਦੀ ਮੋਟੋਸਪੋਰਟਸ ਟੀਮ ਨੇ ਅੱਜ ਡਾਕਰ ਰੈਲੀ 2020 ਲਈ ਆਪਣੇ ਰਾਈਡਰਸ ਦਾ ਐਲਾਨ ਕੀਤਾ। ਪਹਿਲੀ ਵਾਰ ਟੀਮ ਡਾਕਰ ਰੈਲੀ 2020 ’ਚ 4 ਰਾਈਡਰਸ ਦੇ ਨਾਲ ਮੁਕਾਬਲੇ ’ਚ ਹਿੱਸਾ ਲੈ ਰਹੀ ਹੈ, ਜਿਸ ’ਚ 2019 ਪੈਨ ਅਫਰੀਕਾ ਰੈਲੀ ਜੇਤੂ ਜੋਆਕਵਿਮ ਰਾਡਰਿੱਗਸ, ਭਾਰਤੀ ਰਾਈਡਰ ਸੀ. ਐੱਮ. ਸੰਤੋਸ਼, ਡਾਕਰ ਰੂਕੀ ਆਫ ਦਿ ਈਅਰ 2017 ਆਰਿਓਲ ਮੇਨਾ ਅਤੇ ਨਵੇਂ ਤੌਰ ’ਤੇ ਜੁੜ ਰਹੇ ਸਾਬਕਾ ਰੈਲੀ ਚੈਂਪੀਅਨ ਪਾਲੋ ਗੋਂਕਾਲਵੇਸ ਸ਼ਾਮਲ ਹਨ। ਹੀਰੋ ਮੋਟੋਕਾਰਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਆਪ੍ਰੇਸ਼ਨਜ਼ (ਪਲਾਂਟ) ਅਤੇ ਚੀਫ ਟੈਕਨਾਲੋਜੀ ਆਫਿਸਰ ਵਿਕਰਮ ਕਸਬੇਕਰ ਨੇ ਕਿਹਾ ਕਿ ਬੇਹੱਦ ਘੱਟ ਸਮੇਂ ’ਚ ਹੀਰੋ ਮੋਟੋਸਪੋਰਟਸ ਟੀਮ ਰੈਲੀ ਨੇ ਕਈ ਮਹੱਤਵਪੂਰਣ ਪੜਾਅ ਪਾਰ ਕਰ ਲਏ ਹਨ, ਜੋ ਸਾਡੇ ਲਈ ਕਾਫੀ ਮਾਣ ਦਾ ਵਿਸ਼ਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਭਵਿੱਖ ’ਚ ਟੀਮ ਇਸ ਤੋਂ ਵੀ ਬਿਹਤਰ ਨਤੀਜੇ ਹਾਸਲ ਕਰੇਗੀ। ਰੈਲੀ ਇਵੈਂਟਸ ’ਚ ਸਹਿਭਾਗੀ ਹੋਣ ਨਾਲ ਭਵਿੱਖ ’ਚ ਤਿਆਰ ਕੀਤੇ ਜਾਣ ਵਾਲੇ ਸਾਡੇ ਉਤਪਾਦਾਂ ਦੇ ਬਾਰੇ ’ਚ ਮੁੱਲਵਾਨ ਜਾਣਕਾਰੀਆਂ ਉਪਲੱਬਧ ਹੋ ਰਹੀਆਂ ਹਨ। ਇਸ ’ਚੋਂ ਜੋ ਕੁੱਝ ਅਸੀਂ ਸਿੱਖ ਰਹੇ ਹਾਂ ਉਸ ’ਚੋਂ ਕੁੱਝ ਚੀਜ਼ਾਂ ਨੂੰ ਅਸੀਂ ਪਹਿਲਾਂ ਹੀ ਐਕਸਪਲਸ 200 ਅਤੇ ਉਸ ਦੀ ਰੈਲੀ ਕਿੱਟ ਵਰਗੇ ਉਤਪਾਦਾਂ ’ਚ ਸ਼ਾਮਲ ਕਰ ਲਿਆ ਹੈ। 2016 ’ਚ ਸਥਾਪਤ, ਭਾਵੇਂ ਹੀ ਇਹ ਕਾਫੀ ਜਵਾਨ ਟੀਮ ਹੈ ਪਰ ਸਿਰਫ 3 ਸਾਲਾਂ ’ਚ ਹੀ ਹੀਰੋ ਮੋਟੋਸਪੋਰਟਸ ਟੀਮ ਰੈਲੀ ਦੀ ਗਿਣਤੀ ਇੰਟਰਨੈਸ਼ਨਲ ਮੋਟਰਸਪੋਰਟਸ ਦੇ ਮੈਦਾਨ ’ਚ ਚੋਟੀ ਦੀਆਂ ਟੀਮਾਂ ’ਚ ਕੀਤੀ ਜਾਂਦੀ ਹੈ। ਹੀਰੋ ਮੋਟੋਸਪੋਰਟਸ ਟੀਮ ਰੈਲੀ ਇਕ ਵੱਡੀ ਤਾਕਤਵਰ ਟੀਮ ਦੇ ਤੌਰ ’ਤੇ ਵੇਖੀ ਜਾਂਦੀ ਹੈ, ਜਿਸ ਨੇ 2 ਬੈਕ-ਟੂ-ਬੈਕ ਟਾਪ 10 ਡਾਕਰ ਫਿਨਿਸ਼ ਅਤੇ ਮਸ਼ੀਨ ਲਈ 100 ਫੀਸਦੀ ਅਰਾਈਵਲ ਰੇਟ ਦਰਜ ਕੀਤਾ ਹੈ।


Karan Kumar

Content Editor

Related News