ਹੀਰੋ ਮੋਟਰਕਾਰਪ ਦੀ ਵਿਕਰੀ ਮਈ ''ਚ 13.5 ਫੀਸਦੀ ਵਧੀ

06/03/2019 1:28:15 AM

ਨਵੀਂ ਦਿੱਲੀ—ਦੋਪਹੀਆ ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਮੋਟਰਕਾਰਪ ਦੀ ਵਿਕਰੀ ਅਪ੍ਰੈਲ ਦੀ ਤੁਲਨਾ 'ਚ ਮਈ 'ਚ 13.5 ਫੀਸਦੀ ਦੇ ਵਾਧੇ ਨਾਲ 6.5 ਲੱਖ ਇਕਾਈਆਂ 'ਤੇ ਰਹੀ। ਹੀਰੋ ਮੋਟਰਕਾਰਪ ਨੇ ਬੀ.ਐੱਸ.ਈ. ਨੂੰ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਨੇ ਇਸ ਸਾਲ ਅਪ੍ਰੈਲ 'ਚ 5.7 ਲੱਖ ਵਾਹਨ ਵੇਚੇ ਸਨ। ਕੰਪਨੀ ਨੇ ਦੱਸਿਆ ਹੈ ਕਿ ਹੀਰੋ ਮੋਟੋਕਾਰਪ ਨੇ ਮਈ 2019 'ਚ 6,52,028 ਮੋਟਰਸਾਈਕਲਾਂ ਅਤੇ ਸਕੂਟਰਾਂ ਦੀ ਵਿਕਰੀ ਦੀ ਸੂਚਨਾ ਦਿੱਤੀ ਹੈ। ਪਿਛਲੇ ਮਹੀਨੇ ਦੀ ਤੁਲਨਾ 'ਚ ਕੰਪਨੀ ਦੇ ਵਾਹਨਾਂ ਦੀ ਵਿਕਰੀ 'ਚ ਵਾਧਾ ਦਰਜ ਕੀਤਾ ਗਿਆ ਹੈ। ਕੰਪਨੀ ਨੇ ਅਪ੍ਰੈਲ 'ਚ 5,74,366 ਵਾਹਨਾਂ ਦੀ ਵਿਕਰੀ ਕੀਤੀ ਸੀ। ਇਸ ਸਾਲ ਫਰਵਰੀ ਤੋਂ ਬਾਅਦ ਮਈ 'ਚ ਪਹਿਲੀ ਵਾਰ ਕੰਪਨੀ ਦਾ ਮਹੀਨਾਵਰ ਵਿਕਰੀ ਦਾ ਅੰਕੜਾ 6 ਲੱਖ ਦੇ ਪਾਰ ਗਿਆ ਹੈ।


Karan Kumar

Content Editor

Related News