ਹੀਰੋ ਮੋਟੋਕਾਰਪ ਦੀ ਜਨਵਰੀ ''ਚ ਵਿਕਰੀ 14 ਫੀਸਦੀ ਘਟੀ
Sunday, Feb 02, 2020 - 10:23 AM (IST)

ਨਵੀਂ ਦਿੱਲੀ—ਹੀਰੋ ਮੋਟੋਕਾਰਪ ਦੀ ਕੁੱਲ ਵਿਕਰੀ ਜਨਵਰੀ ਮਹੀਨੇ 'ਚ 13.9 ਫੀਸਦੀ ਡਿੱਗ ਕੇ 2,01,622 ਇਕਾਈ 'ਤੇ ਰਹਿ ਗਈ। ਇਕ ਸਾਲ ਪਹਿਲਾਂ ਇਸ ਮਹੀਨੇ ਕੰਪਨੀ ਨੇ 5,82,660 ਇਕਾਈਆਂ ਦੀ ਵਿਕਰੀ ਕੀਤੀ ਸੀ। ਕੰਪਨੀ ਨੇ ਸ਼ਨੀਵਾਰ ਨੂੰ ਬਿਆਨ 'ਚ ਕਿਹਾ ਕਿ ਸਕੂਟਰ ਪੋਰਟਫੋਲੀਓ ਨੂੰ ਬੀ.ਐੱਸ-6 ਉਤਸਰਜਨ ਨਿਯਮਾਂ ਦੇ ਅਨੁਰੂਪ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਉਸ ਨੇ ਬੀ.ਐੱਸ.-ਚਾਰ ਸਕੂਟਰਾਂ ਦੇ ਉਤਪਾਦਨ ਨੂੰ ਰੋਕ ਦਿੱਤਾ ਹੈ।