ਹੀਰੋ ਮੋਟੋਕਾਰਪ ਨੇ ਸੰਜੈ ਭਾਨ ਨੂੰ ਤਰੱਕੀ ਦੇ ਕੇ ਕਾਰਜਕਾਰੀ ਉਪ-ਪ੍ਰਧਾਨ ਬਣਾਇਆ

Monday, Sep 02, 2024 - 01:01 PM (IST)

ਹੀਰੋ ਮੋਟੋਕਾਰਪ ਨੇ ਸੰਜੈ ਭਾਨ ਨੂੰ ਤਰੱਕੀ ਦੇ ਕੇ ਕਾਰਜਕਾਰੀ ਉਪ-ਪ੍ਰਧਾਨ ਬਣਾਇਆ

ਨਵੀਂ ਦਿੱਲੀ (ਭਾਸ਼ਾ) - ਦੋਪਹੀਆ ਵਾਹਨ ਬਣਾਉਣ ਵਾਲੀ ਦੇਸ਼ ਦੀ ਮੁੱਖ ਕੰਪਨੀ ਹੀਰੋ ਮੋਟੋਕਾਰਪ ਨੇ ਕੌਮਾਂਤਰੀ ਕਾਰੋਬਾਰ ਮਾਮਲਿਆਂ ਦੇ ਆਪਣੇ ਮੁੱਖ ਵਪਾਰ ਅਧਿਕਾਰੀ ਸੰਜੈ ਭਾਨ ਨੂੰ ਤਰੱਕੀ ਦੇ ਕੇ ਕਾਰਜਕਾਰੀ ਉਪ-ਪ੍ਰਧਾਨ ਬਣਾਇਆ ਹੈ। ਉਨ੍ਹਾਂ ਦੀ ਨਿਯੁਕਤੀ ਇਕ ਸਤੰਬਰ ਤੋਂ ਪ੍ਰਭਾਵ ’ਚ ਆ ਗਈ ਹੈ। ਹੀਰੋ ਮੋਟੋਕਾਰਪ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਭਾਨ ਆਪਣੀ ਨਵੀਂ ਭੂਮਿਕਾ ’ਚ ਹਾਲ ਹੀ ’ਚ ਸਥਾਪਤ ਗਲੋਬਲ ‘ਮਾਰਕੀਟ ਇਨਸਾਈਟਸ ਫੰਕਸ਼ਨ’ ਦੇ ਨਾਲ-ਨਾਲ ਕੌਮਾਂਤਰੀ ਉਤਪਾਦ ਯੋਜਨਾ (ਜੀ. ਪੀ. ਪੀ.) ਪੋਰਟਫੋਲੀਓ ਦੀ ਵੀ ਅਗਵਾਈ ਕਰਨਗੇ। ਭਾਨ ਗਲੋਬਲ ਬਿਜ਼ਨੈੱਸ ਅਤੇ ਜੀ. ਪੀ. ਪੀ. ਦੇ ਸੀ. ਈ. ਓ. ਨੂੰ ਰਿਪੋਰਟ ਕਰਨਾ ਜਾਰੀ ਰੱਖਣਗੇ।


author

Harinder Kaur

Content Editor

Related News