18 ਅਗਸਤ ਤੱਕ ਬੰਦ ਰਹਿਣਗੇ ਹੀਰੋ ਮੋਟੋਕਾਰਪ ਦੇ ਵਿਨਿਰਮਾਣ ਪਲਾਂਟ

Friday, Aug 16, 2019 - 11:57 AM (IST)

18 ਅਗਸਤ ਤੱਕ ਬੰਦ ਰਹਿਣਗੇ ਹੀਰੋ ਮੋਟੋਕਾਰਪ ਦੇ ਵਿਨਿਰਮਾਣ ਪਲਾਂਟ

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਦੋ-ਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਚਾਰ ਦਿਨਾਂ ਦੇ ਲਈ ਵਿਨਿਰਮਾਣ ਪਲਾਂਟਾਂ ਨੂੰ ਬੰਦ ਕੀਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਬੀ.ਐੱਸ.ਈ. ਨੂੰ ਦੱਸਿਆ ਕਿ ਉਸ ਦੀ ਵਿਨਿਰਮਾਣ ਪਲਾਂਟ 15 ਅਗਸਤ ਤੋਂ ਬੰਦ ਹਨ ਅਤੇ ਇਹ 18 ਅਗਸਤ ਤੱਕ ਬੰਦ ਰਹਿਣਗੇ। ਉਸ ਨੇ ਕਿਹਾ ਕਿ ਸਾਲਾਨਾ ਅਭਿਆਸ ਅਤੇ ਮੌਜੂਦਾ ਮੰਗ ਦੇ ਹਿਸਾਬ ਨਾਲ ਵਿਨਿਰਮਾਣ ਦਾ ਸਮਾਯੋਜਨ ਕਰਨ ਲਈ ਅਜਿਹਾ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਹ ਸੁਤੰਤਰਤਾ ਦਿਵਸ, ਰੱਖੜੀ ਅਤੇ ਹਫਤਾਵਾਰ ਦੇ ਕਾਰਨ ਸਾਲਾਨਾ ਛੁੱਟੀ ਦਾ ਵੀ ਹਿੱਸਾ ਹੈ ਪਰ ਅੰਸ਼ਿਕ ਤੌਰ 'ਤੇ ਇਹ ਨਰਮ ਪੈਂਦੀ ਬਾਜ਼ਾਰ ਮੰਗ ਦਾ ਵੀ ਸੰਕੇਤ ਦਿੰਦਾ ਹੈ। ਵਰਣਨਯੋਗ ਹੈ ਕਿ ਵਾਹਨਾਂ ਦੀ ਮੰਗ 'ਚ ਨਰਮੀ ਦੇ ਕਾਰਨ ਵੱਖ-ਵੱਖ ਵਾਹਨ ਨਿਰਮਾਤਾ ਕੰਪਨੀਆਂ ਉਤਪਾਦਨ ਘਟ ਕਰ ਰਹੀਆਂ ਹਨ।


author

Aarti dhillon

Content Editor

Related News