Hero Motocrop ਦੀ ਨਵੀਂ ਉਪਲੱਬਧੀ, ਧਨਤੇਰਸ ''ਤੇ ਵੇਚੇ 3 ਲੱਖ ਤੋਂ ਜ਼ਿਆਦਾ ਵਾਹਨ
Saturday, Oct 21, 2017 - 02:17 AM (IST)
ਜਲੰਧਰ—ਭਾਰਤ ਦੀ ਪ੍ਰਸਿੱਧ ਦੋਪਹੀਆ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਘਰੇਲੂ ਮਾਰਕੀਟ 'ਚ ਧਨਤੇਰਸ ਦੇ ਸ਼ੁਭ ਮੌਕੇ 'ਤੇ ਇਕ ਨਵੀਂ ਉਪਲੱਬਧੀ ਹਾਸਲ ਕੀਤੀ ਹੈ। ਕੰਪਨੀ ਨੇ ਇਸ ਦਿਨ ਭਾਰਤ 'ਚ ਰਿਕਾਰਡ ਤਿੰਨ ਲੱਖ ਵਾਹਨਾਂ ਦੀ ਵਿਕਰੀ ਕੀਤੀ ਹੈ। ਉੱਥੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਵੈਸ਼ਵਿਕ ਸਤਰ 'ਤੇ ਇਕ ਦਿਨ 'ਚ ਵਿਕਰੀ ਦਾ ਇਹ ਸਤਰ ਹਾਸਲ ਕਰਨ ਵਾਲੀ ਇਹ ਪਹਿਲੀ ਕੰਪਨੀ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੀਰੋ ਮੋਟੋਕਾਰਪ ਨੇ ਸਤੰਬਰ 'ਚ 7 ਲੱਖ ਤੋਂ ਜ਼ਿਆਦਾ ਵਾਹਨਾਂ ਦੀ ਵਿਕਰੀ ਕੀਤੀ ਅਤੇ ਦੂਜੀ ਤਿਮਾਹੀ 'ਚ ਕੰਪਨੀ ਨੇ 20 ਲੱਖ ਤੋਂ ਜ਼ਿਆਦਾ ਵਾਹਨ ਵੇਚੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇਹ ਤਿਉਹਾਰੀ ਸੀਜ਼ਨ ਹੀਰੋ ਮੋਟੋਕਾਰਪ ਲਈ ਸ਼ਾਨਦਾਰ ਰਿਹਾ ਹੈ। ਧਨਤੇਰਸ ਦੇ ਦਿਨ ਤਿੰਨ ਲੱਖ ਤੋਂ ਜ਼ਿਆਦਾ ਵਾਹਨਾਂ ਦੀ ਵਿਕਰੀ ਦਾ ਵੈਸ਼ਵਿਕ ਰਿਕਾਰਡ ਇਸ ਸ਼ਾਨਦਾਰ ਸੀਜ਼ਨ ਦੌਰਾਨ ਹਾਸਲ ਹੋਇਆ ਹੈ।
