HDFC ਨੇ ਕਰਜ਼ੇ ’ਤੇ ਵਿਆਜ ਦਰ 0.50 ਫੀਸਦੀ ਵਧਾਈ
Saturday, Oct 01, 2022 - 11:10 AM (IST)
ਨਵੀਂ ਦਿੱਲੀ (ਭਾਸ਼ਾ) – ਰਿਹਾਇਸ਼ੀ ਕਰਜ਼ਾ ਕੰਪਨੀ ਐੱਚ. ਡੀ. ਐੱਫ. ਸੀ. ਲਿਮਟਿਡ ਨੇ ਸ਼ੁੱਕਰਵਾਰ ਨੂੰ ਕਰਜ਼ੇ ’ਤੇ ਵਿਆਜ ਦਰ 0.50 ਫੀਸਦੀ ਵਧਾ ਦਿੱਤੀ। ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ ਮਹਿੰਗਾਈ ਨੂੰ ਕਾਬੂ ’ਚ ਕਰਨ ਲਈ ਦੂਜੀ ਮੁਦਰਾ ਨੀਤੀ ਸਮੀਖਿਆ ’ਚ ਨੀਤੀਗਤ ਦਰ ਰੇਪੋ 0.5 ਫੀਸਦੀ ਵਧਾ ਕੇ 5.9 ਫੀਸਦੀ ਕਰ ਦਿੱਤੀ। ਵਿਆਜ ਦਰਾਂ ’ਚ ਵਾਧੇ ਨਾਲ ਐੱਚ. ਡੀ. ਐੱਫ. ਸੀ. ਤੋਂ ਰਿਹਾਇਸ਼ੀ ਕਰਜ਼ਾ ਲੈਣ ਵਾਲਿਆਂ ਦੀ ਮਾਸਿਕ ਕਿਸ਼ਤ ਵਧ ਜਾਏਗੀ। ਐੱਚ. ਡੀ. ਐੱਫ. ਸੀ. ਨੇ ਬਿਆਨ ’ਚ ਕਿਹਾ ਕਿ ਐੱਚ. ਡੀ. ਐੱਫ. ਸੀ. ਨੇ ਰਿਹਾਇਸ਼ੀ ਕਰਜ਼ੇ ’ਤੇ ਵਿਆਜ ਦਰ 0.50 ਫੀਸਦੀ ਵਧਾ ਦਿੱਤੀ ਹੈ ਅਤੇ ਇਹ ਇਕ ਅਕਤੂਬਰ 2022 ਤੋਂ ਲਾਗੂ ਹੋਵੇਗੀ। ਐੱਚ. ਡੀ. ਐੱਫ. ਸੀ. ਨੇ ਬੀਤੇ ਪੰਜ ਮਹੀਨਿਆਂ ’ਚ ਵਿਆਜ ਦਰਾਂ ’ਚ ਸੱਤਵੀਂ ਵਾਰ ਵਾਧਾ ਕੀਤਾ ਹੈ।