HDFC ਬੈਂਕ ਦਾ ਬਾਜ਼ਾਰ ਪੂੰਜੀਕਰਨ 8 ਲੱਖ ਕਰੋੜ ਰੁਪਏ ਤੋਂ ਹੋਇਆ ਪਾਰ

Wednesday, Nov 25, 2020 - 01:59 PM (IST)

ਨਵੀਂ ਦਿੱਲੀ— ਨਿੱਜੀ ਖੇਤਰ ਦੀ ਦਿੱਗਜ ਐੱਚ. ਡੀ. ਐੱਫ. ਸੀ. ਬੈਂਕ ਲਿਮਟਿਡ ਦਾ ਬਾਜ਼ਾਰ ਪੂੰਜੀਕਰਨ (ਐੱਮ. ਕੈਪ.) ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ 8 ਲੱਖ ਕਰੋੜ ਰੁਪਏ ਤੋਂ ਪਾਰ ਹੋ ਗਿਆ। ਇਹ ਮੁਕਾਮ ਹਾਸਲ ਕਰਨ ਵਾਲੀ ਇਹ ਭਾਰਤ ਦੀ ਤੀਜੀ ਫਰਮ ਅਤੇ ਪਹਿਲੀ ਬੈਂਕ ਹੈ।

ਬੀ. ਐੱਸ. ਈ. 'ਤੇ ਕਾਰੋਬਾਰ ਦੇ ਸ਼ੁਰੂ 'ਚ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰ ਨਵੇਂ ਰਿਕਾਰਡ 1,464 ਰੁਪਏ ਨੂੰ ਛੂਹ ਗਏ, ਜਿਸ ਨਾਲ ਇਸ ਦਾ ਬਾਜ਼ਾਰ ਪੂੰਜੀਕਰਨ 8.02 ਲੱਖ ਕਰੋੜ ਰੁਪਏ ਤੱਕ ਜਾ ਪੁੱਜਾ। ਇਸ ਸਾਲ ਹੁਣ ਤੱਕ ਇਸ ਦੇ ਸ਼ੇਅਰ 14 ਫ਼ੀਸਦੀ ਤੱਕ ਚੜ੍ਹ ਚੁੱਕੇ ਹਨ।


ਬਾਜ਼ਾਰ ਪੂੰਜੀਕਰਨ ਦੇ ਲਿਹਾਜ ਨਾਲ ਰਿਲਾਇੰਸ ਇੰਡਸਟਰੀਜ਼ ਲਿਮਟਿਡ ਪਹਿਲੇ ਨੰਬਰ 'ਤੇ ਹੈ। ਦੂਜਾ ਸਥਾਨ ਟਾਟਾ  ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦਾ ਹੈ।

ਇਸ ਸਮੇਂ ਆਰ. ਆਈ. ਐੱਲ. 13.33 ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਨ ਨਾਲ ਭਾਰਤ ਦੀ ਸਭ ਤੋਂ ਮੁੱਲ ਵਾਲੀ ਕੰਪਨੀ ਹੈ। ਟੀ. ਸੀ. ਐੱਸ. ਦਾ ਐੱਮ. ਕੈਪ. 10.22 ਲੱਖ ਕਰੋੜ ਰੁਪਏ ਹੈ। ਐੱਚ. ਡੀ. ਐੱਫ. ਸੀ. ਬੈਂਕ ਦਾ ਸ਼ੁੱਧ ਲਾਭ ਸਤੰਬਰ ਨੂੰ ਖਤਮ ਤਿਮਾਹੀ 'ਚ 18 ਫ਼ੀਸਦੀ ਵੱਧ ਕੇ 18 7,513 ਕਰੋੜ ਰੁਪਏ ਰਿਹਾ ਹੈ। ਸੰਪਤੀ ਦੀ ਗੁਣਵੱਤਾ ਸਥਿਰ ਰਹਿਣ ਅਤੇ ਵਿਆਜ ਆਮਦਨੀ 'ਚ ਵਾਧਾ ਹੋਣ ਨਾਲ ਬੈਂਕ ਨੂੰ ਇੰਨਾ ਮੁਨਾਫ਼ਾ ਹੋਇਆ।


Sanjeev

Content Editor

Related News